ਦੇਸ਼ ਨੂੰ 'ਸੰਸਥਾਨ ਬਰਬਾਦ ਕਰਨ ਵਾਲਿਆਂ ਤੋਂ ਬਚਾਉਣ' ਦਾ ਵਕਤ: ਜੇਟਲੀ
Published : Feb 11, 2019, 1:15 pm IST
Updated : Feb 11, 2019, 1:15 pm IST
SHARE ARTICLE
Union Minister Arun Jaitley
Union Minister Arun Jaitley

ਕਾਂਗਰਸ 'ਤੇ ਰੱਖਿਆ ਬਲਾਂ, ਨਿਆਂਪਾਲਿਕਾ ਅਤੇ ਰਿਜ਼ਰਵ ਬੈਂਕ ਵਿਰੁਧ 'ਫ਼ਰਜ਼ੀ ਮੁਹਿੰਮ' ਚਲਾਉਣ ਦਾ ਦੋਸ਼ ਲਾਉਂਦਿਆਂ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ.....

ਨਵੀਂ ਦਿੱਲੀ : ਕਾਂਗਰਸ 'ਤੇ ਰੱਖਿਆ ਬਲਾਂ, ਨਿਆਂਪਾਲਿਕਾ ਅਤੇ ਰਿਜ਼ਰਵ ਬੈਂਕ ਵਿਰੁਧ 'ਫ਼ਰਜ਼ੀ ਮੁਹਿੰਮ' ਚਲਾਉਣ ਦਾ ਦੋਸ਼ ਲਾਉਂਦਿਆਂ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਕਿਹਾ ਕਿ ਦੇਸ਼ ਅਤੇ ਇਸ ਦੀਆਂ ਸੰਸਥਾਵਾਂ ਨੂੰ ''ਸੰਸਥਾ ਬਰਬਾਦ ਕਰਨ ਵਾਲਿਆਂ'' ਤੋਂ ਬਚਾਉਣ ਦਾ ਸਮਾਂ ਆ ਗਿਆ ਹੈ। ਮੰਤਰੀ ਨੇ ਫ਼ੇਸਬੁੱਕ ਪੋਸਟ ਵਿਚ ਦੋਸ਼ ਲਾਇਆ ਕਿ ਕਾਂਗਰਸ ਨੀਤ ਸਰਕਾਰਾਂ ਰਿਜ਼ਰਵ ਬੈਂਕ, ਨਿਆਪਾਲਿਕਾ ਅਤੇ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਵਰਗੀਆਂ ਸੰਸਥਾਵਾਂ 'ਚ ਦਖ਼ਲਅੰਦਾਜ਼ੀ ਕਰਦੀਆਂ ਰਹੀਆਂ ਸਨ। ਅਮਰੀਕਾ ਵਿਚ ਇਲਾਜ ਕਰਵਾ ਦੇ ਸਨਿਚਰਵਾਰ ਨੂੰ ਵਾਪਸ ਪਹੁੰਚੇ ਜੇਟਲੀ ਨੇ ਕਿਹਾ,

''ਸੰਸਥਾਵਾਂ 'ਤੇ ਹਮਲੇ- ਨਵੇਂ-ਨਵੇਂ ਝੂਠ'' ਸਿਰਲੇਖ਼ ਹੇਠ ਲਿਖੀ ਪੋਸਟ ਵਿਚ ਕਿਹਾ ਕਿ ਪਿਛਲੇ ਦੋ ਮਹੀਨਿਆਂ ਵਿਚ ਕਈ ''ਫ਼ਰਜ਼ੀ ਮੁਹਿੰਮ'' ਚੱਲੇ ਜਿਨ੍ਹਾਂ ਨੂੰ ਜ਼ਿਆਦਾ ਤਵੱਜੋ ਨਹੀਂ ਮਿਲਿਆ ਕਿਉਂਕਿ ਝੂਠ ਜ਼ਿਆਦਾ ਸਮੇਂ ਤਕ ਨਹੀਂ ਟਿੱਕਦਾ।  ਜੇਟਲੀ ਨੇ ਕਿਹਾ ਕਿ ਪਛਮੀ ਬੰਗਾਲ ਵਿਚ ਲੋਕਤੰਤਰ ਗੰਭੀਰ ਖ਼ਤਰੇ ਵਿਚ ਹੈ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ 'ਤੇ ਸੰਸਦ ਦੀ ਕਾਰਵਾਈ ਵਿਚ ਰੁਕਾਵਟ ਪਾਉਣ ਦਾ ਦੋਸ਼ ਲਾਂਉਦਿਆਂ ਜੇਟਲੀ ਨੇ ਕਿਹਾ ਕਿ ਰਾਫ਼ੇਲ 'ਤੇ ਉਨ੍ਹਾਂ  ਦੇ ਦੋ ਭਾਸ਼ਣ ਪ੍ਰਧਾਨ ਮੰਤਰੀ ਪ੍ਰਤੀ ਉਨ੍ਹਾਂ ਦੀ ਨਿਜੀ ਨਫ਼ਰਤ 'ਤੇ ਅਧਾਰਤ ਹਨ। ਉਨ੍ਹਾਂ ਕਿਹਾ,

''ਇਤਿਹਾਸ ਵਿਚ ਇਹ ਗੱਲ ਦਰਜ ਹੋਏਗੀ ਕਿ ਪੰਡਿਤ ਜਵਾਹਰ ਲਾਲ ਨਹਿਰੂ ਦੇ ਪੜਪੋਤਰੇ ਨੇ ਭਾਰਤ ਦੀ ਸੰਸਦ ਨੂੰ ਇਕੱਲੇ ਇਨਾਂ ਨੁਕਸਾਨ ਪਹੁੰਚਾਇਆ ਹੈ ਜਿਨਾਂ ਕਿਸੇ ਹੋਰ ਨੇ ਨਹੀਂ ਪਹੁੰਚਾਇਆ।'' ਉਨ੍ਹਾਂ ਕਿਹਾ ਕਿ ਕਾਂਗਰਸ ਰੋਜ਼ ਸਵੇਰੇ 11 ਵਜੇ ਸੰਸਦ ਦੇ ਦੋਹਾਂ ਸਦਨਾ ਵਿਚ ਰੁਕਾਵਟ ਪਾਉਣ ਦਾ ਯਤਨ ਕਰਦੀ ਹੈ। 
ਰਾਫ਼ੇਲ 'ਤੇ ਜੇਟਲੀ ਨੇ ਕਿਹਾ ਕਿ ਸੌਦੇ ਨਾਲ ਨਾ ਸਿਰਫ਼ ਭਾਰਤੀ ਹਵਾਈ ਸੈਨਾ ਦੀ ਸਮਰੱਥਾ ਮਜ਼ਬੂਤ ਹੋਏਗੀ ਸਗੋਂ ਖ਼ਜ਼ਾਨੇ ਦੇ ਹਜ਼ਾਰਾਂ ਕਰੋੜ ਰੁਪਏ ਦੀ ਬਚਤ ਹੋਏਗੀ।  (ਪੀਟੀਆਈ)

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement