ਰਾਣਾ ਕਪੂਰ ਵੱਲੋਂ ਪ੍ਰਿਯੰਕਾ ਤੋਂ ਪੇਂਟਿੰਗ ਖਰੀਦਣ 'ਤੇ ਹੋਇਆ ਸਿਆਸੀ ਬਵਾਲ, ਹੋ ਸਕਦੀ ਹੈ ਪੁੱਛਗਿੱਛ
Published : Mar 10, 2020, 11:26 am IST
Updated : Mar 10, 2020, 11:26 am IST
SHARE ARTICLE
File Photo
File Photo

ਯੈੱਸ ਬੈਂਕ ਦੇ ਸੰਕਟ ਦੇ ਨਾਲ ਹੀ ਇਸ ਦੇ ਪ੍ਰਮੋਟਰ ਰਾਣਾ ਕਪੂਰ ਦੇ ਇੱਕ ਪੇਂਟਿੰਗ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਤੋਂ 2 ਕਰੋੜ ਰੁਪਏ ਵਿੱਚ ਖਰੀਦਣ ਦੀ ਵੀ ਚਰਚਾ

ਨਵੀਂ ਦਿੱਲੀ- ਯੈੱਸ ਬੈਂਕ ਦੇ ਸੰਕਟ ਦੇ ਨਾਲ ਹੀ ਇਸ ਦੇ ਪ੍ਰਮੋਟਰ ਰਾਣਾ ਕਪੂਰ ਦੇ ਇੱਕ ਪੇਂਟਿੰਗ ਨੂੰ ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਤੋਂ 2 ਕਰੋੜ ਰੁਪਏ ਵਿੱਚ ਖਰੀਦਣ ਦੀ ਵੀ ਚਰਚਾ ਸ਼ੁਰੂ ਹੋ ਗਈ ਹੈ। ਭਾਜਪਾ ਦੇ ਆਈ ਟੀ ਸੈੱਲ ਦੇ ਮੁਖੀ ਅਮਿਤ ਮਾਲਵੀਆ ਨੇ ਦੋਸ਼ ਲਗਾਇਆ ਹੈ ਕਿ ਰਾਣਾ ਕਪੂਰ ਨੇ ਕੁਝ ਸਾਲ ਪਹਿਲਾਂ ਐਮਐਫ ਹੁਸੈਨ ਦੀ ਇੱਕ ਪੇਂਟਿੰਗ ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਤੋਂ ਖਰੀਦੀ ਸੀ

Priyanka GandhiPriyanka Gandhi

ਜਿਸ ‘ਤੇ ਪਲਟਵਾਰ ਕਰਦੇ ਹੋਏ ਕਾਂਗਰਸ ਨੇ ਆਰੋਪ ਲਗਾਇਆ ਹੈ ਕਿ ਸੰਕਟ ਨਾਲ ਘਿਰਿਆ ਇਹ ਬੈਂਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਾਲੇ ਕਈ ਸਮਾਗਮਾਂ ਦਾ ਪ੍ਰਾਯੋਜਕ ਰਿਹਾ ਹੈ। ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਨੇ ਇਹ ਵੀ ਕਿਹਾ ਕਿ ਪ੍ਰਿਯੰਕਾ ਨੇ ਰਾਜੀਵ ਗਾਂਧੀ ਦੀ ਤਸਵੀਰ ਵਾਲੀ ਹੁਸੈਨ ਦੀ ਇਕ ਪੇਂਟਿੰਗ ਵੇਚੀ ਸੀ,

PhotoPhoto

ਜਿਸ ਦਾ ਭੁਗਤਾਨ ਚੈੱਕ ਦੁਆਰਾ ਕੀਤਾ ਗਿਆ ਸੀ ਅਤੇ ਇਸ ਤੇ ਟੈਕਸ ਵੀ ਦਿੱਤਾ ਗਿਆ ਸੀ। ਇਸ ਬਾਰੇ ਵਿਚ ਪੁੱਛੇ ਜਾਣ 'ਤੇ ਕਾਂਗਰਸ ਦੇ ਬੁਲਾਰੇ ਸਿੰਘਵੀ ਨੇ ਕਿਹਾ, "ਰਾਜੀਵ ਗਾਂਧੀ ਦੀ ਤਸਵੀਰ ਸੀ, ਜੋ ਐਮਐਫ ਹੁਸੈਨ ਨੇ ਬਣਾਈ ਸੀ। ਇਸ ਨੂੰ ਦੋ ਕਰੋੜ ਰੁਪਏ ਵਿਚ ਵੇਚਿਆ ਗਿਆ ਸੀ।

PhotoPhoto

ਇਸ ਦੇ ਨਾਲ ਹੀ ਉਹਨਾਂ ਨੇ ਅਮਿਤ ਮਾਲਵੀਆ ਤੇ ਪਲਟਵਾਰ ਕਰਦੇ ਹੋਏ ਕਿਹਾ ਕਿ 'ਕੀ ਉਹ ਇਹ ਦੱਸਣਗੇ ਕਿ 2014 ਤੋਂ ਬਾਅਦ 5 ਸਾਲਾਂ ਵਿਚ ਯੈੱਸ ਬੈਂਕ ਦੀ ਲੋਨ ਬੁੱਕ ਵਿਚ 2 ਲੱਖ ਦਾ ਵਾਧਾ ਕਿਵੇਂ ਹੋ ਗਿਆ। ਸਿੰਘਵੀ ਨੇ ਕਿਹਾ ਕਿ ਇਸ ਵਿਚ ਸਭ ਤੋਂ ਜ਼ਿਆਦਾ ਵਾਧਾ ਨੋਟਬੰਦੀ ਤੋਂ ਬਾਅਦ ਹੋਇਆ ਹੈ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement