Sambhal News : SC ਨੇ ਸੰਭਲ ’ਚ ਜਾਮਾ ਮਸਜਿਦ ਨੇੜਲੇ ਖੂਹ ਦੀ ਪੂਜਾ 'ਤੇ ਲਾਈ ਰੋਕ
Published : Jan 10, 2025, 2:52 pm IST
Updated : Jan 10, 2025, 2:52 pm IST
SHARE ARTICLE
SC bans worship of 'Khuh' near Jama Masjid in Sambhal Latest News in Punjabi
SC bans worship of 'Khuh' near Jama Masjid in Sambhal Latest News in Punjabi

Supreme Court News : ਮਾਮਲੇ ਦੀ ਅਗਲੀ ਸੁਣਵਾਈ 21 ਫ਼ਰਵਰੀ ਨੂੰ

SC bans worship of well near Jama Masjid in Sambhal Latest News in Punjabi : ਪੀਟੀਆਈ : ਨਵੀਂ ਦਿੱਲੀ ਸੁਪਰੀਮ ਕੋਰਟ ਨੇ ਸੰਭਲ ’ਚ ਜਾਮਾ ਮਸਜਿਦ ਦੇ ਨੇੜੇ ਖੂਹ ਨੂੰ ਹਰੀ ਮੰਦਰ ਖੂਹ ਐਲਾਨਣ ਅਤੇ ਉੱਥੇ ਪੂਜਾ ਦੀ ਆਗਿਆ ਦੇਣ ਵਾਲੇ ਨਗਰ ਨਿਗਮ ਦੇ ਨੋਟੀਫ਼ਿਕੇਸ਼ਨ 'ਤੇ ਰੋਕ ਲਗਾ ਦਿਤੀ ਹੈ। ਹਾਲਾਂਕਿ, ਇਹ ਸਪੱਸ਼ਟ ਵੀ ਕੀਤਾ ਗਿਆ ਕਿ ਮਸਜਿਦ ਤੋਂ ਇਲਾਵਾ, ਹੋਰ ਲੋਕ ਵੀ ਖੂਹ ਦੀ ਵਰਤੋਂ ਕਰ ਸਕਦੇ ਹਨ। ਇਸ 'ਤੇ ਕੋਈ ਪਾਬੰਦੀ ਨਹੀਂ ਹੈ। ਸੁਪਰੀਮ ਕੋਰਟ ਨੇ ਉੱਤਰ ਪ੍ਰਦੇਸ਼ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਫ਼ਰਵਰੀ ਨੂੰ ਹੋਵੇਗੀ।

ਚੀਫ਼ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਸੰਜੇ ਕੁਮਾਰ ਦੀ ਬੈਂਚ ਨੇ ਨਿਰਦੇਸ਼ ਦਿਤਾ ਕਿ ਬਿਨਾਂ ਇਜਾਜ਼ਤ ਦੇ ਖੂਹ ਬਾਰੇ ਕੋਈ ਕਾਰਵਾਈ ਨਾ ਕੀਤੀ ਜਾਵੇ। ਇਸ ਦੇ ਨਾਲ ਹੀ ਅਧਿਕਾਰੀਆਂ ਨੂੰ ਦੋ ਹਫ਼ਤਿਆਂ ਦੇ ਅੰਦਰ ਸਥਿਤੀ ਰਿਪੋਰਟ ਦਾਇਰ ਕਰਨ ਦੇ ਨਿਰਦੇਸ਼ ਦਿਤੇ ਗਏ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਸ਼ਾਹੀ ਜਾਮਾ ਮਸਜਿਦ ਦੀ ਪ੍ਰਬੰਧਕ ਕਮੇਟੀ ਵਲੋਂ ਦਾਇਰ ਪਟੀਸ਼ਨ ਵਿਚ ਸੀਨੀਅਰ ਡਵੀਜਨ ਸਿਵਲ ਜੱਜ ਦੇ 19 ਨਵੰਬਰ, 2024 ਦੇ ਹੁਕਮ ਨੂੰ ਚੁਣੌਤੀ ਦਿਤੀ ਗਈ ਸੀ, ਜਿਸ ਵਿਚ ਮਸਜਿਦ ਦਾ ਸਰਵੇਖਣ ਕਰਨ ਲਈ ਇਕ ਐਡਵੋਕੇਟ ਕਮਿਸ਼ਨਰ ਦੀ ਨਿਯੁਕਤੀ ਦੀ ਆਗਿਆ ਦਿਤੀ ਗਈ ਸੀ। ਇਹ ਦਲੀਲ ਦਿਤੀ ਗਈ ਸੀ ਕਿ ਸਰਵੇਖਣ ਕਾਰਨ ਹਿੰਸਾ ਹੋਈ ਅਤੇ ਜਾਨ-ਮਾਲ ਦਾ ਨੁਕਸਾਨ ਹੋਇਆ। ਜਿਸ ਕਾਰਨ ਸੁਪਰੀਮ ਕੋਰਟ ਨੂੰ ਤੁਰਤ ਦਖ਼ਲ ਦੇਣਾ ਪਿਆ।

ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਹੁਜ਼ੇਫਾ ਅਹਿਮਦੀ ਨੇ ਖੂਹ ਦੀ ਇਤਿਹਾਸਕ ਮਹੱਤਤਾ ਦਸਦਿਆਂ ਕਿਹਾ, ‘ਅਸੀਂ ਅਨਾਦਿ ਸਮੇਂ ਤੋਂ ਇਸ ਖੂਹ ਤੋਂ ਪਾਣੀ ਕਢਦੇ ਆ ਰਹੇ ਹਾਂ।’ ਅਹਿਮਦੀ ਨੇ ਇਕ ਨੋਟਿਸ 'ਤੇ ਚਿੰਤਾ ਪ੍ਰਗਟ ਕੀਤੀ ਜਿਸ ਵਿਚ ਇਸ ਜਗ੍ਹਾ ਨੂੰ "ਹਰੀ ਮੰਦਰ" ਦਸਿਆ ਗਿਆ ਸੀ ਅਤੇ ਉੱਥੇ ਧਾਰਮਕ ਗਤੀਵਿਧੀਆਂ ਸ਼ੁਰੂ ਕਰਨ ਦੀ ਮੰਗ ਕੀਤੀ ਗਈ ਸੀ। ਇਸ 'ਤੇ ਚੀਫ਼ ਜਸਟਿਸ ਨੇ ਕਿਹਾ, ‘ਅਜਿਹੀ ਕਿਸੇ ਵੀ ਗਤੀਵਿਧੀ ਦੀ ਇਜਾਜ਼ਤ ਨਹੀਂ ਦਿਤੀ ਜਾਵੇਗੀ।’ ਅਦਾਲਤ ਨੇ ਯੂ.ਪੀ ਸਰਕਾਰ ਨੂੰ ਕ੍ਰਿਪਾ ਕਰ ਕੇ ‘ਸਟੇਟਸ ਰਿਪੋਰਟ’ ਦਾਇਰ ਕੀਤੀ ਜਾਵੇ। ਬੈਂਚ ਨੇ ਕਿਹਾ ਕਿ ਖੂਹ ਬਾਰੇ ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖੀ ਜਾਣੀ ਚਾਹੀਦੀ ਹੈ ਅਤੇ ਕਿਸੇ ਵੀ ਵਿਅਕਤੀ ਵਿਰੁਧ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਚਾਹੀਦੀ। ਅਜਿਹਾ ਕੋਈ ਵੀ ਨੋਟਿਸ ਪ੍ਰਭਾਵੀ ਨਹੀਂ ਹੋਵੇਗਾ।

ਹਿੰਦੂ ਪੱਖ ਦੀ ਨੁਮਾਇੰਦਗੀ ਕਰ ਰਹੇ ਵਕੀਲ ਵਿਸ਼ਨੂੰ ਸ਼ੰਕਰ ਜੈਨ ਨੇ ਕਿਹਾ ਕਿ ਖੂਹ ਮਸਜਿਦ ਦੇ ਦਾਇਦੇ ਤੋਂ ਬਾਹਰ ਹੈ ਅਤੇ ਇਤਿਹਾਸਕ ਤੌਰ 'ਤੇ ਪੂਜਾ ਲਈ ਵਰਤਿਆ ਜਾਂਦਾ ਰਿਹਾ ਹੈ। ਦੂਜੇ ਪਾਸੇ ਅਹਿਮਦੀ ਨੇ ਕਿਹਾ ਕਿ ਖੂਹ ਕੁੱਝ ਹੱਦ ਤਕ ਮਸਜਿਦ ਦੇ ਅੰਦਰ ਹੈ ਅਤੇ ਕੁੱਝ ਬਾਹਰ ਹੈ। ਉਨ੍ਹਾਂ ਅਪਣੇ ਦਾਅਵੇ ਦੇ ਸਮਰਥਨ ਲਈ ‘ਗੂਗਲ ਮੈਪਸ’ ਦੀ ਇਕ ਤਸਵੀਰ ਦਾ ਹਵਾਲਾ ਵੀ ਦਿਤਾ।

For more Punjabi news apart from SC bans worship of Well near Jama Masjid in Sambhal Latest News in Punjabi stay tuned to Rozana Spokesman)

Location: India, Delhi, New Delhi

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement