Sikh community: ਮੱਧ ਪ੍ਰਦੇਸ਼ ਦੇ ਕੁਲੈਕਟਰ ਦਾ ਵਿਰੋਧ, ਸਿੱਖ ਭਾਈਚਾਰੇ ਖਿਲਾਫ਼ ਕੀਤੀ ਸੀ ਟਿੱਪਣੀ 
Published : Dec 9, 2023, 3:33 pm IST
Updated : Dec 9, 2023, 3:33 pm IST
SHARE ARTICLE
File Photo
File Photo

ਕਿਹਾ - ਸਿੱਖਾਂ ਨੂੰ ਦੇਸ਼ 'ਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਇਹ ਬਾਹਰੋਂ ਆਏ ਲੋਕ ਹਨ ਜੋ ਗਰੀਬ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ 

Sikh community:  ਮੱਧ ਪ੍ਰਦੇਸ਼ ਦੇ ਸ਼ਿਓਪੁਰ ਕਲੈਕਟਰ ਵੱਲੋਂ ਸਿੱਖ ਕੌਮ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਵਿਚ ਹੁਣ ਸਿੱਖ ਭਾਈਚਾਰੇ ਦੇ ਨਾਲ-ਨਾਲ ਹੋਰ ਸਮਾਜ ਦੇ ਲੋਕ ਵੀ ਅੱਗ ਆਏ ਹਨ ਅਤੇ ਕਲੈਕਟਰ ਵੱਲੋਂ ਸਿੱਖ ਕੌਮ ਵਿਰੁੱਧ ਟਿੱਪਣੀਆਂ ਕਰਨ ਦੇ ਮਾਮਲੇ ਦਾ ਵਿਰੋਧ ਕਰ ਰਹੇ ਹਨ, ਇੰਨਾ ਹੀ ਨਹੀਂ ਉਹ ਕੁਲੈਕਟਰ ਨੂੰ ਹਟਾਉਣ ਦੀ ਮੰਗ ਕਰ ਰਹੇ ਹਨ। 

ਸਿੱਖ ਭਾਈਚਾਰੇ ਦਾ ਦੋਸ਼ ਹੈ ਕਿ ਸ਼ਿਓਪੁਰ ਦੇ ਕੁਲੈਕਟਰ ਸੰਜੇ ਕੁਮਾਰ ਨੇ ਉਨ੍ਹਾਂ ਦੇ ਖਿਲਾਫ਼ ਕਿਹਾ ਹੈ ਕਿ ਸਿੱਖਾਂ ਨੂੰ ਦੇਸ਼ 'ਚੋਂ ਬਾਹਰ ਕੱਢ ਦਿੱਤਾ ਜਾਵੇ ਅਤੇ ਇਹ ਬਾਹਰੋਂ ਆਏ ਲੋਕ ਹਨ ਜੋ ਗਰੀਬ ਲੋਕਾਂ ਦਾ ਸ਼ੋਸ਼ਣ ਕਰ ਰਹੇ ਹਨ ਅਤੇ ਉਨ੍ਹਾਂ ਦੀਆਂ ਜ਼ਮੀਨਾਂ 'ਤੇ ਕਬਜ਼ਾ ਕਰ ਰਹੇ ਹਨ। ਇਨ੍ਹਾਂ ਨੂੰ ਜਲਦੀ ਹੀ ਬਾਹਰ ਭੇਜ ਦਿੱਤਾ ਜਾਵੇਗਾ। ਕੁਲੈਕਟਰ ਸੰਜੇ ਕੁਮਾਰ ਦੀ ਇਸ ਟਿੱਪਣੀ ਕਾਰਨ ਹੁਣ ਸਿੱਖ ਭਾਈਚਾਰਾ ਅਤੇ ਜ਼ਿਲ੍ਹੇ ਦਾ ਸਮੂਹ ਭਾਈਚਾਰਾ ਵਿਰੋਧ ਕਰਨ ਲਈ ਅੱਗੇ ਆਇਆ ਹੈ। ਲੋਕ  ਕੁਲੈਕਟਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰ ਕੇ ਨਾਅਰੇਬਾਜ਼ੀ ਕਰ ਰਹੇ ਹਨ। 

ਕੁਲੈਕਟਰ ਦੀ ਇਸ ਟਿੱਪਣੀ ਕਾਰਨ ਹੁਣ ਲੋਕਾਂ 'ਚ ਕੁਲੈਕਟਰ ਖਿਲਾਫ਼ ਰੋਸ ਦਾ ਮਾਹੌਲ ਪੈਦਾ ਹੋ ਗਿਆ ਹੈ। ਹੁਣ ਸਿੱਖਾਂ ਦੇ ਨਾਲ-ਨਾਲ ਕਿਸਾਨਾਂ ਵਿਚ ਵੀ ਕੁਲੈਕਟਰ ਖਿਲਾਫ਼ ਗੁੱਸਾ ਦੇਖਣ ਨੂੰ ਮਿਲ ਰਿਹਾ ਹੈ। ਦਰਅਸਲ, ਇੱਕ ਥਾਂ 'ਤੇ ਕਲੈਕਟਰ ਸੰਜੇ ਕੁਮਾਰ ਨੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਕਿਹਾ ਸੀ ਕਿ ਉਹ ਸਿਰਫ਼ ਇੱਕ ਥੈਲਾ ਲੈ ਕੇ ਆਏ ਸਨ ਅਤੇ ਹੁਣ ਇੱਥੇ ਬੈਠੇ ਗਰੀਬਾਂ ਦੀ ਜ਼ਮੀਨ ਦਬਾ ਰਹੇ ਹਨ ਅਤੇ ਉਨ੍ਹਾਂ ਨੂੰ ਜਲਦੀ ਹੀ ਭੱਜਣਾ ਪਵੇਗਾ।  

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement