ਅੰਬਾਲਾ 'ਚ ASI ਹੀ ਕਰਦਾ ਸੀ ਅਫੀਮ ਦੀ ਤਸਕਰੀ, ਕੀਤਾ ਬਰਖਾਸਤ
Published : Nov 9, 2022, 9:54 am IST
Updated : Nov 9, 2022, 10:04 am IST
SHARE ARTICLE
ASI used to smuggle opium in Ambala, dismissed
ASI used to smuggle opium in Ambala, dismissed

ਮੁਲਜ਼ਮ ਏਐਸਆਈ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਤਸਕਰ ਨੂੰ 13 ਨਵੰਬਰ ਤੱਕ ਰਿਮਾਂਡ ’ਤੇ ਲੈ ਲਿਆ ਹੈ।

 

ਅੰਬਾਲਾ: ਅਫੀਮ ਸਮੇਤ ਫੜੇ ਗਏ ਏਐਸਆਈ ਨਿਰੰਜਨ ਸਿੰਘ ਨੂੰ ਐਸਪੀ ਜਸ਼ਨਦੀਪ ਸਿੰਘ ਰੰਧਾਵਾ ਨੇ ਬਰਖਾਸਤ ਕਰ ਦਿੱਤਾ ਹੈ। ਐਸਪੀ ਰੰਧਾਵਾ ਨੇ ਕਿਹਾ ਕਿ ਅਜਿਹੇ ਮੁਲਾਜ਼ਮਾਂ ਦੀ ਪੁਲਿਸ ਵਿਭਾਗ ਵਿੱਚ ਕੋਈ ਥਾਂ ਨਹੀਂ ਹੈ। ਜੀਆਰਪੀ ਦੀ ਸੀਆਈਏ ਵੱਲੋਂ ਏਐਸਆਈ ਨਿਰੰਜਨ ਨੂੰ ਨਸ਼ੀਲੇ ਪਦਾਰਥ ਸਮੇਤ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁਲਿਸ ਨੇ ਧਾਰਾ 311 (2) ਤਹਿਤ ਕਾਰਵਾਈ ਕਰਦਿਆਂ ਉਸ ਨੂੰ ਬਰਖ਼ਾਸਤ ਕਰ ਦਿੱਤਾ ਹੈ।

ਐਸਪੀ ਨੇ ਦੱਸਿਆ ਕਿ ਪਹਿਲਾਂ ਵੀ ਮੁਲਜ਼ਮ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਅਨੈਤਿਕ ਹਰਕਤਾਂ ਕਰਨ ਦੀਆਂ ਕਈ ਸ਼ਿਕਾਇਤਾਂ ਮਿਲੀਆਂ ਹਨ। ਵਿਭਾਗੀ ਜਾਂਚ ਤੋਂ ਬਾਅਦ ਦੋਸ਼ੀ ਏ.ਐਸ.ਆਈ. ਨੂੰ ਸਜ਼ਾ ਦਿੱਤੀ ਗਈ ਹੈ ਕਿਹਾ ਕਿ ਏ.ਐਸ.ਆਈ ਨਿਰੰਜਨ ਸਿੰਘ ਨੇ ਪੁਲਿਸ ਦਾ ਅਕਸ ਖਰਾਬ ਕੀਤਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ।

ਅੰਬਾਲਾ ਐਂਟੀ ਨਾਰਕੋਟਿਕਸ ਸੈੱਲ ਵਿੱਚ ਤਾਇਨਾਤ ਏਐਸਆਈ ਨਿਰੰਜਨ ਸਿੰਘ ਨੂੰ ਸੋਮਵਾਰ ਰਾਤ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਦੇ ਸੀਆਈਏ ਨੇ ਨਸ਼ੇ ਸਮੇਤ ਕਾਬੂ ਕੀਤਾ। ਕੁਰੂਕਸ਼ੇਤਰ ਦੇ ਭਿਵਾਨੀ ਖੇੜਾ ਦੇ ਰਹਿਣ ਵਾਲੇ ਏ.ਐਸ.ਆਈ ਨਿਰੰਜਨ ਸਿੰਘ ਅਤੇ ਤਸਕਰ ਸ਼ਿਵ ਨਰਾਇਣ ਦੇ ਕਬਜ਼ੇ 'ਚੋਂ 250 ਗ੍ਰਾਮ ਅਫੀਮ ਬਰਾਮਦ ਹੋਈ। ਜਾਣਕਾਰੀ ਅਨੁਸਾਰ ਏ.ਐਸ.ਆਈ ਨਿਰੰਜਣ ਸਿੰਘ ਅੰਬਾਲਾ ਸੀ.ਆਈ.ਏ.-1 ਅਤੇ 2 ਸਮੇਤ ਕਈ ਥਾਣਿਆਂ ਵਿੱਚ ਸੇਵਾਵਾਂ ਨਿਭਾਅ ਚੁੱਕੇ ਹਨ।
ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸੀਆਈਏ ਜੀਆਰਪੀ ਦੀ ਟੀਮ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਸੀਆਈਏ ਟੀਮ ਨੂੰ ਦੇਖ ਕੇ ਮੁਲਜ਼ਮ ਏਐਸਆਈ ਨੇ ਕਾਰ ਭਜਾ ਲਈ ਅਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਇੰਨਾ ਹੀ ਨਹੀਂ ਏ.ਐਸ.ਆਈ ਨੇ ਜੀਆਰਪੀ ਦੇ ਜਵਾਨਾਂ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ। ਦੱਸਿਆ ਕਿ ਕਾਰ ਵਿੱਚ ਸਵਾਰ ਇੱਕ ਮੁਲਾਜ਼ਮ ਨੂੰ ਕਾਰ ਨਾਲ ਟੱਕਰ ਵੀ ਮਾਰ ਦਿੱਤੀ ਗਈ ਸੀ ਪਰ ਸੀ.ਆਈ.ਏ ਨੇ ਮੁਸਤੈਦੀ ਦਿਖਾਉਂਦੇ ਹੋਏ ਦੋਵਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ।

ਪੁਲਿਸ ਅਨੁਸਾਰ ਏਐਸਆਈ ਨਿਰੰਜਨ ਸਿੰਘ ਨੇ ਇਹ ਅਫੀਮ ਰਾਜਸਥਾਨ ਤੋਂ ਮੰਗਵਾਈ ਸੀ। ਦੱਸਿਆ ਗਿਆ ਕਿ ਝਾਲਾਵਾੜ ਜ਼ਿਲ੍ਹੇ ਦੇ ਪਿੰਡ ਕਰਾਵਾਨ ਦਾ ਰਹਿਣ ਵਾਲਾ ਕ੍ਰਿਪਾਲ ਸਿੰਘ ਨਸ਼ਾ ਤਸਕਰੀ ਦਾ ਧੰਦਾ ਕਰਦਾ ਹੈ, ਜੋ ਪੰਜਾਬ ਦੇ ਨਾਲ-ਨਾਲ ਹਰਿਆਣਾ ਨੂੰ ਵੀ ਨਸ਼ਾ ਸਪਲਾਈ ਕਰਦਾ ਹੈ।

ਜੀਆਰਪੀ ਸੀਆਈਏ ਇੰਚਾਰਜ ਐਸਆਈ ਜੋਗਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਸ਼ਿਵ ਨਰਾਇਣ ਅੰਬਾਲਾ ਕੈਂਟ ਰੇਲਵੇ ਸਟੇਸ਼ਨ ’ਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਲਈ ਆ ਰਿਹਾ ਹੈ। ਉਨ੍ਹਾਂ ਦੀ ਟੀਮ ਪੂਰੀ ਤਰ੍ਹਾਂ ਚੌਕਸ ਸੀ। ਜਿਵੇਂ ਹੀ ਨਸ਼ਾ ਤਸਕਰ ਕਾਰ ਨੂੰ ਸਟੇਸ਼ਨ ਦੇ ਐਂਟਰੀ ਗੇਟ ਨੇੜੇ ਲੈ ਕੇ ਆਇਆ ਤਾਂ ਟੀਮ ਨੇ ਉਸ ਦਾ ਪਿੱਛਾ ਕੀਤਾ।

ਦੱਸਿਆ ਕਿ ਏ.ਐਸ.ਆਈ ਨਿਰੰਜਨ ਸਿੰਘ ਨੇ ਆਪਣੇ ਬਚਾਅ ਲਈ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਦੀ ਟੀਮ ਨੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਜੀਆਰਪੀ ਨੇ ਮੁਲਜ਼ਮ ਏਐਸਆਈ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਜੇਲ੍ਹ ਭੇਜ ਦਿੱਤਾ ਹੈ ਅਤੇ ਤਸਕਰ ਨੂੰ 13 ਨਵੰਬਰ ਤੱਕ ਰਿਮਾਂਡ ’ਤੇ ਲੈ ਲਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement