ਜਦੋਂ ਸੋਨੇ ਦੀ ਹੋਈ ਬਰਸਾਤ, ਸਾਰੇ ਸੋਨਾ ਲੱਭਦੇ ਰਹੇ! 
Published : Oct 9, 2020, 1:36 pm IST
Updated : Oct 9, 2020, 1:36 pm IST
SHARE ARTICLE
Gold Biscuits In Surat
Gold Biscuits In Surat

ਦੂਰੋਂ-ਦੂਰੋਂ ਸੋਨਾ ਲੱਭਣ ਆ ਰਹੇ ਨੇ ਲੋਕ

ਸੂਰਤ  : ਗੁਜਰਾਤ ਦੇ ਸੂਰਤ ਸ਼ਹਿਰ ਦੇ ਇਕ ਪਿੰਡ ਵਿਚ ਸੋਨੇ ਦੀ ਬਰਸਾਤ ਹੋਈ ਹੈ ਅਤੇ ਲੋਕ ਸੋਨਾ ਇਕੱਠਾ ਲਈ ਘਰ ਤੋਂ ਬਾਹਰ ਨਿਕਲ ਕੇ ਸੜਕ ‘ਤੇ ਆ ਗਏ ਹਨ, ਕਿਉਂਕਿ ਬੀਤੀ ਰਾਤ ਸੂਰਤ ਦੇ ਹਵਾਈ ਅੱਡੇ ਨੇੜੇ ਡੁੰਮਸ ਪਿੰਡ ਦੇ ਲੋਕਾਂ ਨੂੰ ਕੁੱਝ ਅਜਿਹੀਆਂ ਚੀਜਾਂ ਮਿਲ ਰਹੀਆਂ ਹਨ ,ਜੋ ਦੇਖਣ ਵਿਚ ਸੋਨੇ ਵਰਗੀਆਂ ਹਨ। ਸੜਕ ‘ਤੇ ਅਤੇ ਇਸ ਦੇ ਆਸ -ਪਾਸ ਦੀਆਂ ਝੁੱਗੀਆਂ ਵਿੱਚ ਇਹ ਕਿਥੋਂ ਆਈ ਹੈ , ਇਹ ਪਤਾ ਨਹੀਂ ਹੈ ਪਰ ਇਹ ਚੀਜ ਜਿਸ ਦੇ ਵੀ ਹੱਥ ਲੱਗ ਰਹੀ ਹੈ ,ਉਹ ਸੋਨਾ ਸਮਝ ਕੇ ਇਸ ਨੂੰ ਆਪਣੇ ਨਾਲ ਲੈ ਕੇ ਜਾ ਰਿਹਾ ਹੈ।

File Photo File Photo

ਸੋਨਾ ਮਿਲਣ ਦੀ ਗੱਲ ਪਿੰਡ ਵਿਚ ਜੰਗਲ ਦੀ ਅੱਗ ਵਾਂਗ ਫੈਲ ਗਈ ਹੈ। ਇਸ ਦੌਰਾਨ ਲੋਕ ਸੋਨਾ ਇਕੱਠਾ ਕਰਨ ਲਈ ਡੁੰਮਸ ਪਿੰਡ ਪਹੁੰਚਣ ਲੱਗੇ। ਜਿੱਥੇ ਲੋਕ ਅੱਧੀ ਰਾਤ ਨੂੰ ਵੀ ਟਾਰਚ ਲੈ ਕੇ ਸੋਨਾ ਲੱਭ ਰਹੇ ਸਨ। ਸਥਾਨਕ ਲੋਕ ਦੱਸਦੇ ਹਨ ਕਿ ਰਾਤ ਨੂੰ ਕੁਝ ਲੋਕ ਇਥੋਂ ਪੈਦਲ ਜਾ ਰਹੇ ਸਨ ਤੇ ਉਨ੍ਹਾਂ ਨੂੰ ਇਹ ਚਮਕ ਵਾਲੀ ਚੀਜ਼ ਮਿਲੀ ਹੈ।
ਜਿਸ ਤੋਂ ਬਾਅਦ ਉਨ੍ਹਾਂ ਨੇ ਪਿੰਡ ਦੇ ਬਾਕੀ ਲੋਕਾਂ ਨੂੰ ਇਹ ਜਾਣਕਾਰੀ ਦਿੱਤੀ ਤਾਂ ਇਥੇ ਲੋਕ ਸੋਨੇ ਜਿਹੀ ਚਮਕਣ ਵਾਲੀ ਚੀਜ਼ ਨੂੰ ਲੱਭਣ ਲਈ ਨਿਕਲੇ।

ਕੁੱਝ ਲੋਕਾਂ ਦਾ ਕਹਿਣਾ ਹੈ ਕਿ ਇਹ ਚਮਕਦਾਰ ਚੀਜ਼ ਸੋਨਾ ਹੈ ਜਾਂ ਪਿੱਤਲ , ਇਹ ਕਿਸੇ ਨੂੰ ਵੀ ਨਹੀਂ ਪਤਾ, ਜਦਕਿ ਕੁੱਝ ਲੋਕ ਇਸ ਨੂੰ ਸੋਨਾ ਸਮਝ ਕੇ ਲੱਭ ਰਹੇ ਹਨ।
ਇੱਥੇ ਸੋਨਾ ਲੱਭਣ ਆਏ ਸੂਰਤ ਦੇ ਇਕ ਵਿਅਕਤੀ ਦਾ ਕਹਿਣਾ ਹੈ ਕਿ ਇੱਥੇ ਕੱਲ ਰਾਤ ਤੋਂ ਕੁਝ ਲੋਕਾਂ ਨੂੰ ਸੋਨਾ ਮਿਲ ਰਿਹਾ ਹੈ , ਜਿਸ ਤੋਂ ਬਾਅਦ ਹੌਲੀ-ਹੌਲੀ ਇਹ ਗੱਲ ਸਾਰਿਆਂ ਨੂੰ ਪਤਾ ਲੱਗ ਗਈ ਤੇ ਮੈਂ ਵੀ ਇਥੇ ਸੋਨਾ ਲੱਭਣ ਲਈ ਆਇਆ ਹਾਂ ਪਰ ਮੈਨੂੰ ਅਜੇ ਤੱਕ ਕੁਝ ਵੀ ਨਹੀਂ ਮਿਲਿਆ।  

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement