'ਭਾਬੀ ਜੀ' ਪਾਪੜ ਨਾਲ ਕੋਰੋਨਾ ਭਜਾਉਣ ਦਾ ਦਾਅਵਾ ਕਰਨ ਵਾਲੇ ਕੇਂਦਰੀ ਮੰਤਰੀ ਵੀ ਕੋਰੋਨਾ ਪਾਜ਼ੀਟਿਵ
Published : Aug 9, 2020, 4:56 pm IST
Updated : Aug 9, 2020, 4:56 pm IST
SHARE ARTICLE
Arjun Ram Meghwal
Arjun Ram Meghwal

ਉਹਨਾਂ ਦਾ ਇਲਾਜ ਮੈਡੀਸਨ ਵਿਭਾਗ ਦੇ ਡਾ: ਨੀਰਜ ਨਿਸ਼ਚਲ ਦੀ ਅਗਵਾਈ ਹੇਠ ਚੱਲ ਰਿਹਾ ਹੈ।

ਨਵੀਂ ਦਿੱਲੀ - ਕੇਂਦਰੀ ਭਾਰੀ ਉਦਯੋਗ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਵੀ ਕੋਰੋਨਾ ਵਾਇਰਸ ਦਾ ਸ਼ਿਕਾਰ ਹੋਏ ਹਨ। ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਹਨਾਂ ਨੂੰ ਅੱਜ ਸਵੇਰੇ ਏਮਜ਼ ਟਰਾਮਾ ਸੈਂਟਰ ਦੇ ਨਿੱਜੀ ਵਾਰਡ ਵਿਚ ਦਾਖਲ ਕਰਵਾਇਆ ਗਿਆ ਹੈ। ਉਹਨਾਂ ਦਾ ਇਲਾਜ ਮੈਡੀਸਨ ਵਿਭਾਗ ਦੇ ਡਾ: ਨੀਰਜ ਨਿਸ਼ਚਲ ਦੀ ਅਗਵਾਈ ਹੇਠ ਚੱਲ ਰਿਹਾ ਹੈ।

Arjun Ram MeghwalArjun Ram Meghwal

ਹਾਲਾਂਕਿ ਉਹਨਾਂ ਨੂੰ ਕੋਰੋਨਾ ਦੇ ਬਹੁਤ ਘੱਟ ਲੱਛਣ ਹਨ, ਉਹਨਾਂ ਨੂੰ ਸਰੀਰਕ ਰੂਪ ਵਿਚ ਜ਼ਿਆਦਾ ਪਰੇਸ਼ਾਨੀ ਨਹੀਂ ਹੈ। 60 ਸਾਲ ਤੋਂ ਵੱਧ ਉਮਰ ਹੋਣ ਕਰਕੇ ਉਹਨਾਂ ਨੂੰ ਹਸਪਤਾਲ ਵਿਚ ਦਾਖਲ ਹੋਣ ਦੀ ਸਲਾਹ ਦਿੱਤੀ ਗਈ। ਇਸ ਕਾਰਨ ਉਹਨਾਂ ਨੂੰ ਏਮਜ਼ ਦੇ ਟਰਾਮਾ ਸੈਂਟਰ ਵਿੱਚ ਦਾਖਲ ਕਰਵਾਇਆ ਗਿਆ ਹੈ। ਡਾਕਟਰ ਉਹਨਾਂ ਦੀ ਸਿਹਤ ਦਾ ਪੂਰਾ ਧਿਆਨ ਰੱਖ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਰਿਪੋਰਟ ਸ਼ਨੀਵਾਰ ਨੂੰ ਪਾਜ਼ੀਟਿਵ ਆਈ ਸੀ। 

File Photo File Photo

ਮੇਘਵਾਲ ਨੇ ਖੁਦ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਹੈ ਉਹਨਾਂ ਲਿਖਿਆ ਹੈ ਕਿ , “ਕੋਰੋਨਾ ਦੇ ਸ਼ੁਰੂਆਤੀ ਲੱਛਣਾਂ ਤੋਂ ਬਾਅਦ ਮੈਂ ਟੈਸਟ ਕਰਵਾ ਲਿਆ ਅਤੇ ਪਹਿਲਾ ਟੈਸਟ ਨਕਾਰਾਤਮਕ ਹੋਣ ਤੋਂ ਬਾਅਦ ਦੂਜਾ ਟੈਸਟ ਪਾਜ਼ੀਟਿਵ ਆਇਆ। ਮੇਰੀ ਸਿਹਤ ਠੀਕ ਹੈ, ਪਰ ਮੈਂ ਡਾਕਟਰੀ ਸਲਾਹ 'ਤੇ ਏਮਜ਼ ਵਿਚ ਦਾਖਲ ਹਾਂ। ਮੈਂ ਬੇਨਤੀ ਕਰਦਾ ਹਾਂ ਕਿ ਜਿਹੜੇ ਲੋਕ ਪਿਛਲੇ ਦਿਨਾਂ ਵਿਚ ਮੇਰੇ ਸੰਪਰਕ ਵਿੱਚ ਆਏ ਹਨ, ਕਿਰਪਾ ਕਰਕੇ ਆਪਣੀ ਸਿਹਤ ਦਾ ਖਿਆਲ ਰੱਖਣ। ”

Arjun Ram Meghwal Arjun Ram Meghwal

ਕੇਂਦਰੀ ਮੰਤਰੀ ਮੇਘਵਾਲ ਹਾਲ ਹੀ ਵਿਚ ਇੱਕ ਵੀਡੀਓ ਕਰ ਕੇ ਵਿਵਾਦਾਂ ਵਿੱਚ ਘਿਰੇ ਸਨ ਜਿਸ ਵਿੱਚ ਉਹਨਾਂ ਨੇ  ‘ਭਾਬੀ ਜੀ ਪਾਪੜ’ ਨਾਮ ਦੇ ਪਾਪੜ ਬ੍ਰਾਂਡ ਦਾ ਪ੍ਰਚਾਰ ਕੀਤਾ ਸੀ ਅਤੇ ਕਿਹਾ ਸੀ ਕਿ ਇਸ ਪਾਪੜ ਨੂੰ ਖਾਣ ਨਾਲ ਕੋਰੋਨਾ ਵਿਰੁੱਧ ਪ੍ਰਤੀਰੋਧਤਾ ਅਤੇ ਐਂਟੀਬਾਡੀਜ਼ ਦਾ ਨਿਰਮਾਣ ਹੁੰਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement