ਵਿਸ਼ਾਖਾਪਟਨਮ ’ਚ ਦੂਜੀ ਵਾਰੀ ਗੈਸ ਨਹੀਂ ਰਿਸੀ : ਐਨ.ਡੀ.ਆਰ.ਐਫ਼.
Published : May 9, 2020, 6:01 am IST
Updated : May 9, 2020, 6:01 am IST
SHARE ARTICLE
File Photo
File Photo

ਰਾਸ਼ਟਰੀ ਬਿਪਤਾ ਬਚਾਅ ਬਲ (ਐਨ.ਡੀ.ਆਰ.ਐਫ਼.) ਦੇ ਮੁਖੀ ਐਸ.ਐਨ. ਪ੍ਰਧਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਸ਼ਾਖਾਪਟਨਮ ’ਚ ਕੋਈ ਦੂਜਾ ਰਿਸਾਅ ਨਹੀਂ ਹੋਇਆ

ਨਵੀਂ ਦਿੱਲੀ, 8 ਮਈ: ਰਾਸ਼ਟਰੀ ਬਿਪਤਾ ਬਚਾਅ ਬਲ (ਐਨ.ਡੀ.ਆਰ.ਐਫ਼.) ਦੇ ਮੁਖੀ ਐਸ.ਐਨ. ਪ੍ਰਧਾਨ ਨੇ ਸ਼ੁਕਰਵਾਰ ਨੂੰ ਕਿਹਾ ਕਿ ਵਿਸ਼ਾਖਾਪਟਨਮ ’ਚ ਕੋਈ ਦੂਜਾ ਰਿਸਾਅ ਨਹੀਂ ਹੋਇਆ ਹੈ ਅਤੇ ਮੌਕੇ ’ਤੇ ਮੌਜੂਦ ਮਾਹਰ ਰਿਸਾਅ ਦੀ ਗੁੰਜਾਇਸ਼ ਪੂਰੀ ਤਰ੍ਰਾਂ ਖ਼ਤਮ ਕਰਨ ਲਈ ਕੰਮ ਕਰ ਰਹੇ ਹਨ। 
ਪ੍ਰਧਾਨ ਨੇ ਇਸ ਗੱਲ ’ਤੇ ਵੀ ਜ਼ੋਰ ਦਿਤਾ ਕਿ ਜੋ ਧੂੰਆਂ ਉਠਦਾ ਦਿਸ ਰਿਹਾ ਸੀ ਉਹ ਇਕ ਤਕਨੀਕੀ ਮੁੱਦਾ ਸੀ ਅਤੇ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਐਨ.ਡੀ.ਆਰ.ਐਫ਼. ਦੇ ਮੁਖੀ ਨੇ ਇਕ ਵੀਡੀਉ ਸੰਦੇਸ਼ ’ਚ ਕਿਹਾ, ‘‘ਦੂਜੇ ਰਿਸਾਅ ਬਾਰੇ ਕੁੱਝ ਅਫ਼ਵਾਹਾਂ ਅਤੇ ਮੀਡੀਆ ’ਚ ਖ਼ਬਰਾਂ ਹਨ। ਮੈਂ ਸਪੱਸ਼ਟ ਕਰਦਾ ਹਾਂ ਕਿ ਇਹ ਸੱਚ ਨਹੀਂ ਹੈ।’’

ਵਿਸ਼ਾਖਾਪਟਨਮ ਦੇ ਜ਼ਿਲ੍ਹਾ ਅਧਿਕਾਰੀ ਵੀ. ਵਿਨੈ ਚੰਦ ਨੇ ਕਿਹਾ ਕਿ ਐਲ.ਜੀ. ਪਾਲੀਮਰਸ ’ਚ ਸਟਾਇਰੀਨ ਗੈਸ ਦੇ 60 ਫ਼ੀ ਸਦੀ ਤੋਂ ਵੱਧ ਰਿਸਾਅ ਨੂੰ ਹੁਣ ਤਕ ਬੰਦ ਕਰ ਦਿਤਾ ਗਿਆ ਹੈ ਅਤੇ ਪਲਾਂਟ ’ਚ ਸਾਰੇ ਰਸਾਇਣਕ ਟੈਂਕ ਸੁਰੱਖਿਅਤ ਹਨ। ਵੀਰਵਾਰ ਤੜਕੇ ਇਥੋਂ ਜ਼ਹਿਰੀਲੀ ਗੈਸ ਰਿਸਣ ਕਰ ਕੇ 11 ਵਿਅਕਤੀਆਂ ਦੀ ਮੌਤ ਹੋ ਗਈ ਸੀ। ਐਨ.ਜੀ.ਟੀ. ਨੇ ਇਸ ਘਟਨਾ ’ਚ ਕੇਂਦਰ ਅਤੇ ਐਲ.ਜੀ. ਪਾਲੀਮਰਸ ਇੰਡੀਆ ਨੂੰ ਨੋਟਿਸ ਜਾਰੀ ਕੀਤੇ ਹਨ। ਐਨ.ਜੀ.ਟੀ. ਨੇ ਕੰਪਨੀ ’ਤੇ 50 ਕਰੋੜ ਰੁਪਏ ਦਾ ਅੰਤਰਿਮ ਜੁਰਮਾਨਾ ਲਾਇਆ ਹੈ।     (ਪੀਟੀਆਈ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement