ਕੋਰੋਨਾ ਇਲਾਜ ਲਈ ਬਣਾਈ ਦਵਾਈ ਦਾ ਅਪਣੇ ਹੀ ਸਰੀਰ 'ਤੇ ਕੀਤਾ ਟੈਸਟ, ਫਿਰ ਹੋਈ ਮੌਤ
Published : May 9, 2020, 7:32 pm IST
Updated : May 9, 2020, 7:32 pm IST
SHARE ARTICLE
Photo
Photo

ਪੂਰੀ ਦੁਨੀਆ ਵਿਚ ਕੋਰੋਨਾ ਤੋਂ ਬਚਣ ਲਈ ਉਪਾਅ ਲੱਭੇ ਜਾ ਰਹੇ ਹਨ।

ਨਵੀਂ ਦਿੱਲੀ: ਪੂਰੀ ਦੁਨੀਆ ਵਿਚ ਕੋਰੋਨਾ ਤੋਂ ਬਚਣ ਲਈ ਉਪਾਅ ਲੱਭੇ ਜਾ ਰਹੇ ਹਨ। ਇਸ ਦੌਰਾਨ ਚੇਨਈ ਦੇ ਇਕ ਡਾਕਟਰ ਨੇ ਕੋਰੋਨਾ ਦੇ ਇਲਾਜ ਲਈ ਬਣਾਈ ਦਵਾਈ ਦਾ ਖੁਦ 'ਤੇ ਹੀ ਪਰੀਖਣ ਕੀਤਾ ਪਰ ਇਸ ਦੌਰਾਨ ਉਸ ਦੀ ਮੌਤ ਹੋ ਗਈ।

CoronavirusPhoto

ਦਰਅਸਲ ਸ਼ਿਵਨੇਸਨ ਆਯੁਰਵੈਦਿਕ ਪ੍ਰੋਡਕਸ਼ਨ ਕੰਪਨੀ ਨਾਲ ਫਾਰਮਾਸਿਸਟ ਅਤੇ ਪ੍ਰੋਡਕਸ਼ਨ ਮੈਨੇਜਰ ਵਜੋਂ ਕੰਮ ਕਰ ਰਹੇ ਸੀ। ਜੋ ਕਿ ਕਫ ਸਿਰਪ ਲਈ ਮਸ਼ਹੂਰ ਹੈ। ਇਸ ਦੌਰਾਨ ਸ਼ਿਵਨੇਸਨ ਅਤੇ ਉਹਨਾਂ ਦੇ ਮਾਲਕ ਰਾਜਕੁਮਾਰ ਕੋਰੋਨਾ ਵਾਇਰਸ ਦੇ ਇਲਾਜ ਲਈ ਇਕ ਦਵਾਈ ਦੀ ਖੋਜ ਕਰ ਰਹੇ ਸੀ।

Corona virusPhoto

ਉਹਨਾਂ ਨੇ ਕੋਰੋਨਾ ਲਈ ਜੋ ਦਵਾਈ ਬਣਾਈ ਸੀ, ਉਸ ਦਾ ਅਪਣੇ 'ਤੇ ਹੀ ਟੈਸਟ ਕਰਨ ਲੱਗੇ। ਉਹਨਾਂ ਦੇ ਮਾਲਕ ਨੇ ਦਵਾਈ ਦੀਆਂ ਕੁੱਝ ਬੁੰਦਾਂ ਪੀ ਲਈਆਂ ਜਦਕਿ ਸ਼ਿਵਨੇਸਨ ਨੇ ਜ਼ਿਆਦਾ ਮਾਤਰਾ ਵਿਚ ਦਵਾਈ ਦਾ ਸੇਵਨ ਕਰ ਲਿਆ। ਇਸ ਤੋਂ ਬਾਅਦ ਦੋਵੇਂ ਬੇਹੋਸ਼ ਹੋ ਗਏ ਤੇ ਉਹਨਾਂ ਨੂੰ ਨਜ਼ਦੀਕੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

corona virusPhoto

ਸ਼ਿਵਨੇਸਨ ਦੀ ਹਸਪਤਾਲ ਵਿਚ ਹੀ ਮੌਤ ਹੋ ਗਈ ਜਦਕਿ ਮਾਲਕ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ ਅਤੇ ਉਹਨਾਂ ਦਾ ਇਲ਼ਾਜ ਚੱਲ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸ ਦਈਏ ਕਿ ਪੂਰੀ ਦੁਨੀਆ ਕੋਰੋਨਾ ਵਾਇਰਸ ਦੀ ਦਵਾਈ ਲਈ ਚਿੰਤਤ ਹੈ।

Corona VirusPhoto

ਹੁਣ ਤੱਕ ਕੋਈ ਵੀ ਦੇਸ਼ ਇਸ ਨਾਲ ਲੜਨ ਲਈ ਕੋਈ ਟੀਕਾ ਨਹੀਂ ਲੱਭ ਸਕਿਆ ਹੈ। ਹਾਲਾਂਕਿ ਦੁਨੀਆ ਦੇ ਜ਼ਿਆਦਾਤਰ ਦੇਸ਼ ਇਸ ਬਿਮਾਰੀ ਦਾ ਇਲਾਜ ਲੱਭਣ ਲਈ ਦਿਨ-ਰਾਤ ਕੋਸ਼ਿਸ਼ ਕਰ ਰਹੇ ਹਨ। 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement