ਰੋਜ਼ਗਾਰ ਦੀ ਭਾਲ 'ਚ ਗਈਆਂ 11 ਪੰਜਾਬਣਾਂ ਮਸਕਟ ਵਿਚ ਫਸੀਆਂ
Published : Feb 9, 2020, 10:42 am IST
Updated : Feb 9, 2020, 10:42 am IST
SHARE ARTICLE
File Photo
File Photo

ਇਨ੍ਹਾਂ ਸਾਰੀਆਂ ਪੰਜਾਬਣਾਂ ਨੂੰ ਵਾਅਦੇ ਮੁਤਾਬਕ ਤਨਖ਼ਾਹਾਂ ਵੀ ਨਹੀਂ ਦਿਤੀਆਂ ਗਈਆਂ। ਇਨ੍ਹਾਂ ਪੰਜਾਬਣਾਂ ਨੇ ਹੁਣ ਅਪਣੀ ਇਕ ਵੀਡੀਉ ਕਲਿਪਿੰਗ ਜਾਰੀ ਕੀਤੀ ਹੈ,

ਮਸਕਟ  (ਸਪੋਕਸਮੈਨ ਸਮਾਚਾਰ ਸੇਵਾ) : ਆਏ ਦਿਨ ਖ਼ਬਰਾਂ ਮਿਲਦੀਆਂ ਹਨ ਕਿ ਏਜੰਟਾਂ ਦੇ ਧੱਕੇ ਚੜ ਕੇ ਪੰਜਾਬੀ ਬਾਹਰਲੇ ਦੇਸ਼ 'ਚ ਜਾ ਫਸੇ ਹਨ ਪਰ ਹੁਣ ਉਸ ਤੋਂ ਵੀ ਵੱਧ ਦਿਲ ਦਹਿਲਾ ਦੇਣ ਵਾਲੀ ਖ਼ਬਰ ਆਈ ਹੈ। ਇਸ ਵੇਲੇ ਓਮਾਨ 'ਚ 11 ਪੰਜਾਬਣਾਂ ਫਸੀਆਂ ਹੋਈਆਂ ਹਨ। ਇਹ ਸਾਰੀਆਂ ਰੁਜ਼ਗਾਰ ਦੀ ਭਾਲ 'ਚ ਓਮਾਨ ਗਈਆਂ ਸਨ ਪਰ ਉਥੇ ਉਨ੍ਹਾਂ ਨਾਲ ਚੰਗਾ ਵਿਵਹਾਰ ਨਹੀਂ ਹੋਇਆ।

ਇਨ੍ਹਾਂ ਸਾਰੀਆਂ ਪੰਜਾਬਣਾਂ ਨੂੰ ਵਾਅਦੇ ਮੁਤਾਬਕ ਤਨਖ਼ਾਹਾਂ ਵੀ ਨਹੀਂ ਦਿਤੀਆਂ ਗਈਆਂ। ਇਨ੍ਹਾਂ ਪੰਜਾਬਣਾਂ ਨੇ ਹੁਣ ਅਪਣੀ ਇਕ ਵੀਡੀਉ ਕਲਿਪਿੰਗ ਜਾਰੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਅਪਣੇ ਦੁਖੜੇ ਰੋਏ ਹਨ। ਆਮ ਆਦਮੀ ਪਾਰਟੀ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਇਹ ਵੀਡੀਉ ਕਲਿਪਿੰਗ ਅਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ ਜਿਥੋਂ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਮਿਲੀ। ਮਾਨ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ

ਕਿ ਇਨ੍ਹਾਂ ਕੁੜੀਆਂ ਦੇ ਸੰਪਰਕ ਨੰਬਰ ਤੇ ਪਤੇ ਸਾਂਝੇ ਕੀਤੇ ਜਾਣ ਤਾਂ ਜੋ ਉਨ੍ਹਾਂ ਨੂੰ ਸੁਰੱਖਿਅਤ ਵਾਪਸ ਲਿਆਉਣ ਦੇ ਉਪਰਾਲੇ ਕੀਤੇ ਜਾ ਸਕਣ। ਇਹ ਸਾਰੀਆਂ ਪੰਜਾਬਣਾਂ ਇਸ ਵੇਲੇ ਓਮਾਨ ਦੀ ਰਾਜਧਾਨੀ ਮਸਕਟ ਸਥਿਤ ਭਾਰਤੀ ਦੂਤਾਵਾਸ 'ਚ ਆ ਚੁੱਕੀਆਂ ਹਨ ਪਰ ਹਾਲੇ ਉਹ ਭਾਰਤ ਨਹੀਂ ਪਰਤ ਸਕਦੀਆਂ ਕਿਉਂਕਿ ਜਿਹੜੀਆਂ ਕੰਪਨੀਆਂ ਤੇ ਮਾਲਕਾਂ ਨਾਲ ਉਹ ਕੰਮ ਕਰ ਰਹੀਆਂ ਸਨ

File PhotoFile Photo

ਉਹ ਇਨ੍ਹਾਂ ਪੰਜਾਬਣਾਂ ਦੇ ਪਾਸਪੋਰਟ ਤੇ ਹੋਰ ਸਬੰਧਤ ਲੋੜੀਂਦੇ ਦਸਤਾਵੇਜ਼ ਨਹੀਂ ਦੇ ਰਹੇ। ਇਕ ਪੰਜਾਬਣ ਨੇ ਅਪਣੇ ਤੇ ਅਪਣੀਆਂ ਸਾਥੀ ਪੰਜਾਬਣਾਂ ਵਲੋਂ ਅਪੀਲ ਕੀਤੀ ਹੈ ਕਿ ਉਹ ਖ਼ੁਦ ਕਾਫ਼ੀ ਬੀਮਾਰ ਹੈ ਤੇ ਉਸ ਦੇ ਨਾਲ ਦੀਆਂ ਵੀ ਕਾਫ਼ੀ ਬੀਮਾਰ ਹਨ। ਇਨ੍ਹਾਂ ਵਿਚੋਂ ਇਕ ਨੂੰ ਤਾਂ ਦਿਲ ਦਾ ਰੋਗ ਵੀ ਹੈ ਇਸ ਲਈ ਉਨ੍ਹਾਂ ਦੀ ਦੇਸ਼ ਵਾਪਸੀ ਲਈ ਮਦਦ ਕੀਤੀ ਜਾਵੇ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement