WHO ਦੀ ਚੀਫ ਵਿਗਿਆਨਕ ਦਾ ਬਿਆਨ, ''ਲਾਕਡਾਊਨ ਕੋਰੋਨਾ ਦਾ ਹੱਲ ਨਹੀਂ''
Published : Jan 9, 2022, 4:18 pm IST
Updated : Jan 9, 2022, 4:18 pm IST
SHARE ARTICLE
Soumya Swaminathan
Soumya Swaminathan

ਵਿਗਿਆਨੀ ਜਾਣਦੇ ਹਨ ਕਿ ਇਸ ਬਿਮਾਰੀ ਨਾਲ ਕਿਵੇਂ ਨਜਿੱਠਣਾ ਹੈ

 

ਨਵੀਂ ਦਿੱਲੀ - ਕੋਰੋਨਾ ਮਹਾਮਾਰੀ ਨੂੰ ਲੈ ਕੇ ਭਾਰਤ ਸਮੇਤ ਪੂਰੀ ਦੁਨੀਆਂ 'ਚ ਇਕ ਵਾਰ ਫਿਰ ਹਲਚਲ ਮਚੀ ਹੋਈ ਹੈ ਹਰ ਕਿਸੇ ਦੇ ਮਨ ਵਿਚ ਇਹੀ ਸਵਾਲ ਹੈ ਕਿ ਜੇ ਕੋਰੋਨਾ ਵਧ ਗਿਆ ਤਾਂ ਕੀ ਇਕ ਵਾਰ ਫਿਰ ਲਾਕਡਾਊਨ ਲੱਗੇਗਾ? ਕੀ ਲੋਕਾਂ ਨੂੰ ਇਕ ਵਾਰ ਫਿਰ ਸਾਰੇ ਕੰਮ ਛੱਡ ਕੇ ਘਰਾਂ ਵਿਚ ਬੰਦ ਰਹਿਣਾ ਪਵੇਗਾ? ਇਸ ਮੁੱਦੇ 'ਤੇ ਵਿਸ਼ਵ ਸਿਹਤ ਸੰਗਠਨ (WHO) ਦੀ ਮੁੱਖ ਵਿਗਿਆਨੀ ਸੌਮਿਆ ਸਵਾਮੀਨਾਥਨ ਦਾ ਬਿਆਨ ਸਾਹਮਣੇ ਆਇਆ ਹੈ। ਸੌਮਿਆ ਸਵਾਮੀਨਾਥਨ ਦਾ ਸਪੱਸ਼ਟ ਕਹਿਣਾ ਹੈ ਕਿ ਲਾਕਡਾਊਨ ਕੋਰੋਨਾ ਦਾ ਹੱਲ ਨਹੀਂ ਹੈ।

Lockdown extended till 6 september in HaryanaLockdown  

ਉਨ੍ਹਾਂ ਮੁਤਾਬਕ, ਹੁਣ ਦੁਨੀਆ 'ਚ ਕੋਰੋਨਾ ਇਨਫੈਕਸ਼ਨ 'ਤੇ ਇਸ ਦੇ ਵੱਖ-ਵੱਖ ਰੂਪਾਂ ਬਾਰੇ ਸਮਝ ਹੈ। ਵਿਗਿਆਨੀ ਜਾਣਦੇ ਹਨ ਕਿ ਇਸ ਬਿਮਾਰੀ ਨਾਲ ਕਿਵੇਂ ਨਜਿੱਠਣਾ ਹੈ। ਲੋਕ ਵੀ ਜਾਗਰੂਕ ਹੋ ਗਏ ਹਨ। ਇਸ ਕਾਰਨ ਲੌਕਡਾਊਨ ਨਹੀਂ ਲਗਾਇਆ ਜਾਣਾ ਚਾਹੀਦਾ। ਸੌਮਿਆ ਸਵਾਮੀਨਾਥਨ ਨੇ ਕੇਰਲ ਦੇ ਤਿਰੂਵਨਮਿਯੂਰ ਵਿਚ ਇੱਕ ਸਮਾਗਮ ਦੌਰਾਨ ਇਹ ਗੱਲ ਕਹੀ। ਸਿਹਤ ਸਕੱਤਰ ਜੇ ਰਾਧਾਕ੍ਰਿਸ਼ਨਨ ਦੀ ਮੌਜੂਦਗੀ 'ਚ ਪੋਸ਼ਣ ਪਾਰਕ ਦੇ ਉਦਘਾਟਨ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਸਾਨੂੰ ਇਸ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਸੀ। ਇਹੀ ਕਾਰਨ ਹੈ ਕਿ ਕਈ ਦੇਸ਼ਾਂ ਨੇ ਲਾਕਡਾਊਨ ਲਗਾਇਆ ਹੈ। ਉਨ੍ਹਾਂ ਮੁਤਾਬਕ ਮਹਾਮਾਰੀ ਤੋਂ ਬਚਣ ਲਈ ਤਿੰਨ ਗੱਲਾਂ ਦਾ ਖਾਸ ਧਿਆਨ ਰੱਖਣਾ ਹੋਵੇਗਾ।

CoronavirusCoronavirus

ਕੋਈ ਨਜ਼ਦੀਕੀ ਸੰਪਰਕ ਨਹੀਂ, ਭੀੜ ਤੋਂ ਦੂਰੀ ਅਤੇ ਮਾਸਕ ਲਾਜ਼ਮੀ ਪਹਿਨਣਾ ਹੋਵੇਗਾ।  ਇਹਨਾਂ ਨਿਯਮਾਂ ਦੀ ਪਾਲਣਾ ਕਰਨ ਵਾਲੇ ਸੁਰੱਖਿਅਤ ਰਹਿਣਗੇ। ਉਨ੍ਹਾਂ ਭਾਰਤ ਦੀ ਟੀਕਾਕਰਨ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋੜਵੰਦ ਲੋਕਾਂ ਨੂੰ ਹੁਣ ਬੂਸਟਰ ਡੋਜ਼ ਵੀ ਲੈਣੀ ਚਾਹੀਦੀ ਹੈ। ਸੌਮਿਆ ਸਵਾਮੀਨਾਥਨ ਨੇ ਕਿਹਾ ਕਿ ਕੋਵਿਡ-19 ਇਨਫਲੂਐਂਜ਼ਾ ਵਰਗੀ ਇਕ ਹੋਰ ਬਿਮਾਰੀ ਹੈ। ਰੋਕਥਾਮ ਦੇ ਉਪਾਅ ਵੀ ਆਮ ਹਨ ਜਿਵੇਂ ਕਿ ਨਿਯਮਤ ਸੈਰ, ਕਸਰਤ, ਸੰਤੁਲਿਤ ਖੁਰਾਕ ਅਤੇ ਉਚਾਈ ਦੇ ਅਨੁਸਾਰ ਭਾਰ ਬਣਾਈ ਰੱਖਣਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement