''ਜਦੋਂ ਉੱਪਰ ਤੋਂ ਆਰਡਰ ਆਉਂਦਾ ਹੈ ਤਾਂ ਪੁਲਿਸ ਕੀ ਕਰ ਸਕਦੀ ਹੈ''
Published : Jan 9, 2020, 4:24 pm IST
Updated : Jan 9, 2020, 5:33 pm IST
SHARE ARTICLE
File Photo
File Photo

JNU ਵਿਚ ਹੋਈ ਹਿੰਸਾ 'ਤੇ ਬੋਲੇ ਅਰਵਿੰਦ ਕੇਜਰੀਵਾਲ

ਨਵੀਂ ਦਿੱਲੀ : ਅੱਜ ਵੀਰਵਾਰ ਨੂੰ ਦਿੱਲੀ ਦੇ ਮੁੱਖ ਅਰਵਿੰਦ ਕੇਜਰੀਵਾਲ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਸਮੇਂ ਜਵਾਹਰ ਲਾਲ ਨਹਿਰੂ ਵਿਚ ਹੋਈ ਹਿੰਸਾ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਦਿੱਲੀ ਪੁਲਿਸ ਨੂੰ ਜਿਵੇ ਹੁਕਮ ਦਿੰਦੀ ਹੈ ਉਹ ਇਵੇਂ ਹੀ ਕੰਮ ਕਰਦੀ ਹੈ।

KejriwalFile Photo

ਜੇਐਨਯੂ ਹਿੰਸਾ 'ਤੇ ਕੇਜਰੀਵਾਲ ਨੇ ਕੇਂਦਰ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਕਿ ''ਇਸ ਵਿਚ ਦਿੱਲੀ ਪੁਲਿਸ ਦੀ ਗਲਤੀ ਨਹੀਂ ਹੈ। ਉਨ੍ਹਾਂ ਨੂੰ ਤਾਂ ਉੱਪਰ ਤੋਂ  ਹੁਕਮ ਆਉਂਦਾ ਹੈ, ਕਿਹਾ ਜਾਂਦਾ ਹੈ ਕਿ ਹਿੰਸਾ ਹੋਣ ਦੇਵੋ, ਹਮਲਾ ਕਰਕੇ ਹਮਲਾਵਾਰ ਨੂੰ ਨਿਕਲਣ ਦੇਵੋ''।

KejriwalFile Photo

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ''ਦਿੱਲੀ ਪੁਲਿਸ ਕੀ ਕਰ ਸਕਦੀ ਹੈ? ਉੱਪਰ ਤੋਂ ਜੇਕਰ ਹੁਕਮ ਆਇਆ ਹੈ ਕਿ ਹਿੰਸਾ ਰੋਕਣੀ ਨਹੀਂ ਹੈ, ਲਾਅ ਐਡ ਆਰਡਰ ਠੀਕ ਨਹੀਂ ਕਰਨਾ ਹੈ ਤਾਂ ਉਹ ਬਿਚਾਰੇ ਕੀ ਕਰਨਗੇ। ਜੇਕਰ ਆਰਡਰ ਨਹੀਂ ਮੰਨਣਗੇ ਤਾਂ ਸਸਪੈਂਡ ਹੋ ਜਾਣਗੇ''।

Arvind KejriwalFile Photo

ਉਨ੍ਹਾਂ ਨੇ ਆਪਣੀ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕਰਦੇ ਹੋਏ ਐਮਸੀਡੀ ਅਤੇ ਭਾਰਤੀ ਜਨਤਾ ਪਾਰਟੀ ਨੂੰ ਵੀ ਘੇਰਿਆ। ਉਨ੍ਹਾਂ ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੀ ਹਾਲਤ ਐਮਸੀਡੀ ਦੇ ਸਕੂਲਾਂ ਦੇ ਨਾਲ-ਨਾਲ ਪ੍ਰਾਈਵੇਟ ਸਕੂਲਾਂ ਤੋਂ ਵੀ ਵਧੀਆ ਹੈ। ਕੇਜਰੀਵਾਲ ਨੇ ਆਪਣੀ ਸਰਕਾਰ ਦੀ ਉੱਪਲਬਧੀਆ ਗਿਣਾਉਂਦਿਆ ਕਿਹਾ ਕਿ ''ਡੋਰ ਸਟੈਪ ਸਰਵਿਸ ਨਾਲ ਰਿਸ਼ਵਤ ਬੰਦ ਕੀਤੀ ਹੈ। ਸਰਕਾਰ ਹਰ ਪ੍ਰੋਜੈਕਟ ਵਿਚ ਪੈਸੇ ਬਚਾ ਰਹੀ ਹੈ''। ਉਨ੍ਹਾਂ ਨੇ ਕਿਹਾ ਕਿ ਵਜੀਰਪੁਰ ਫਲਾਈਓਵਰ ਵਿਚ ਲਗਭਗ 100 ਕਰੋੜ ਰੁਪਏ ਬਚਾਏ ਗਏ ਹਨ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement