ਜ਼ਮੀਨੀ ਵਿਵਾਦ ਤੋਂ ਤੰਗ ਆਇਆ ਸੀਆਰਪੀਐਫ ਜਵਾਨ
Published : Oct 8, 2019, 11:26 am IST
Updated : Apr 9, 2020, 10:52 pm IST
SHARE ARTICLE
CRPF jawan threatens to become Paan Singh Tomar
CRPF jawan threatens to become Paan Singh Tomar

ਸ਼ਰ੍ਹੇਆਮ ਸਰਕਾਰ ਨੂੰ ਦੇ ਦਿੱਤੀ ਧਮਕੀ

ਉਤਰ ਪ੍ਰਦੇਸ਼: ਫ਼ੌਜ ਵਿਚ ਗਏ ਫ਼ੌਜੀਆਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀਆਂ ਅਨੇਕਾਂ ਖ਼ਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹੇ ਮਾਮਲਿਆਂ ਤੋਂ ਤੰਗ ਆ ਕੇ ਕਈ ਵਾਰ ਫ਼ੌਜੀ ਜਵਾਨਾਂ ਦੀਆਂ ਧਮਕੀ ਭਰੀਆਂ ਵੀਡੀਓ ਵੀ ਵਾਇਰਲ ਹੋ ਚੁੱਕੀਆਂ ਹਨ। ਅਜਿਹਾ ਹੀ ਇਕ ਮਾਮਲਾ ਉਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ ਤੋਂ ਸਾਹਮਣੇ ਆਇਆ ਹੈ।

ਉਤਰ ਪ੍ਰਦੇਸ਼ ਦੇ ਇਕ ਸੀਆਰਪੀਐਫ਼ ਜਵਾਨ ਪ੍ਰਮੋਦ ਕੁਮਾਰ ਨੇ ਅਪਣੇ ਚਾਚਾ ’ਤੇ ਅਪਣੀ ਜ਼ਮੀਨ ਹੜੱਪਣ ਅਤੇ ਭਰਾਵਾਂ ’ਤੇ ਹਮਲਾ ਕਰਨ ਦਾ ਦੋਸ਼ ਲਗਾਉਂਦਿਆਂ ਵੀਡੀਓ ਜਾਰੀ ਕੀਤੀ ਹੈ। ਪ੍ਰਸ਼ਾਸਨਿਕ ਕਾਰਗੁਜ਼ਾਰੀ ਤੋਂ ਤੰਗ ਆਏ ਪ੍ਰਮੋਦ ਨੇ ਕਿਹਾ ਕਿ ਜੇਕਰ ਉਹ ਦੇਸ਼ ਲਈ ਲਈ ਅਪਣੀ ਜਾਨ ਦੇ ਸਕਦਾ ਹੈ ਤਾਂ ਅਪਣੇ ਭਰਾਵਾਂ ਲਈ ਪਾਨ ਸਿੰਘ ਤੋਮਰ ਵੀ ਬਣ ਸਕਦਾ ਹੈ।

ਦੱਸ ਦਈਏ ਕਿ ਮੱਧ ਪ੍ਰਦੇਸ਼ ਦੇ ਮੁਰੈਨਾ ਖੇਤਰ ਦਾ ਨਿਵਾਸੀ ਪਾਨ ਸਿੰਘ ਤੋਮਰ ਸੈਨਿਕ ਅਤੇ ਐਥਲੀਟ ਸੀ, ਜ਼ਮੀਨ ਵਿਵਾਦ ਦੇ ਚਲਦੇ ਪਾਨ ਸਿੰਘ ਤੋਮਰ ਬਾਅਦ ਵਿਚ ਡਾਕੂ ਬਣ ਗਿਆ ਸੀ ਅਤੇ ਇਕ ਕਾਰਵਾਈ ਵਿਚ ਪੁਲਿਸ ਨੇ ਉਸ ਨੂੰ ਮਾਰ ਸੁੱਟਿਆ ਸੀ। ਪਾਨ ਸਿੰਘ ਤੋਮਰ ਬਣਨ ਦੀ ਧਮਕੀ ਦੇਣ ਵਾਲਾ ਪ੍ਰਮੋਦ ਕੁਮਾਰ ਛੱਤੀਸਗੜ੍ਹ ਦੇ ਨਕਸਲ ਪ੍ਰਭਾਵਤ ਜ਼ਿਲ੍ਹੇ ਵਿਚ ਤਾਇਨਾਤ ਹੈ। ਦੇਖਣਾ ਹੋਵੇਗਾ ਕਿ ਸਰਕਾਰ ਇਸ ਫ਼ੌਜੀ ਜਵਾਨ ਦੀ ਕੀ ਮਦਦ ਕਰਦੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement