ਲੱਦਾਖ਼ ਦੇ ਹਾਲਾਤ 'ਬਹੁਤ ਗੰਭੀਰ' : ਵਿਦੇਸ਼ ਮੰਤਰੀ
Published : Sep 8, 2020, 11:01 pm IST
Updated : Sep 8, 2020, 11:01 pm IST
SHARE ARTICLE
image
image

ਲੱਦਾਖ਼ ਦੇ ਹਾਲਾਤ 'ਬਹੁਤ ਗੰਭੀਰ' : ਵਿਦੇਸ਼ ਮੰਤਰੀ

ਨਵੀਂ ਦਿੱਲੀ, 8 ਸਤੰਬਰ : ਭਾਰਤ ਅਤੇ ਚੀਨ ਵਿਚਾਲੇ ਸਰਹੱਦੀ ਵਿਵਾਦ ਇਕ ਵਾਰ ਫਿਰ ਤੋਂ ਸਿਖਰਾਂ 'ਤੇ ਹੈ। ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਬੀਤੀ ਰਾਤ ਗੋਲੀਬਾਰੀ ਹੋਈ। ਇਸ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਚੀਨ ਨਾਲ ਸਰਹੱਦ 'ਤੇ ਬਣੀ ਸਥਿਤੀ ਨੂੰ ਗੁਆਂਢੀ ਦੇਸ਼ ਨਾਲ ਰਿਸ਼ਤਿਆਂ ਦੀ ਸਥਿਤੀ ਤੋਂ ਵੱਖ ਕਰ ਕੇ ਨਹੀਂ ਦੇਖਿਆ ਜਾ ਸਕਦਾ। ਵਿਦੇਸ਼ ਮੰਤਰੀ ਨੇ ਲੱਦਾਖ਼ ਦੇ ਹਾਲਾਤ ਨੂੰ ਬਹੁਤ ਗੰਭੀਰ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਵਿਚ ਦੋਹਾਂ ਪੱਖਾਂ ਵਿਚਾਲੇ ਸਿਆਸੀ ਪੱਧਰ 'ਤੇ ਬਹੁਤ ਹੀ ਸਲਾਹ-ਮਸ਼ਵਰੇ ਦੀ ਲੋੜ ਹੈ।

imageimage


ਬੀਤੀ 15 ਜੂਨ ਨੂੰ ਗਲਵਾਨ ਘਾਟੀ ਵਿਚ ਹੋਈ ਹਿੰਸਕ ਝੜਪ ਤੋਂ ਬਾਅਦ ਦੋਹਾਂ ਦੇਸ਼ਾਂ ਵਿਚਾਲੇ ਹਾਲਾਤ ਆਮ ਕਰਨ ਲਈ ਗੱਲਬਾਤ ਹੋ ਰਹੀ ਹੈ ਪਰ ਅਜੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ ਹੈ। ਇਨ੍ਹਾਂ ਘਟਨਾਵਾਂ ਦਰਮਿਆਨ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਰੂਸ ਦਾ ਦੌਰਾ ਕਰਨ ਵਾਲੇ ਹਨ, ਜਿੱਥੇ ਸਰਹੱਦੀ ਵਿਵਾਦ ਨੂੰ ਲੈ ਕੇ ਉਹ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਨਾਲ ਮੁਲਾਕਾਤ ਕਰ ਸਕਦੇ ਹਨ।


ਜੈਸ਼ੰਕਰ ਨੇ ਕਿਹਾ ਕਿ ਪੂਰਬੀ ਲੱਦਾਖ਼ ਦੀ ਗਲਵਾਨ ਘਾਟੀ ਵਿਚ 15 ਜੂਨ ਨੂੰ ਹਿੰਸਕ ਝੜਪ ਵਿਚ 20 ਭਾਰਤੀ ਫ਼ੌਜੀ ਸ਼ਹੀਦ ਹੋਣ ਤੋਂ ਬਾਅਦ ਐੱਲ. ਏ. ਸੀ. 'ਤੇ ਤਣਾਅ ਕਾਫੀ ਵੱਧ ਗਿਆ ਸੀ। ਚੀਨੀ ਜਵਾਨ ਵੀ ਜ਼ਖਮੀ ਹੋਏ ਪਰ ਗੁਆਂਢੀ ਦੇਸ਼ ਨੇ ਉਸ ਦਾ ਕੋਈ ਬਿਓਰਾ ਨਹੀਂ ਦਿੱਤਾ। ਵਿਦੇਸ਼ ਮੰਤਰੀ ਨੇ ਸਾਫ ਕੀਤਾ ਕਿ ਜੇਕਰ ਸਰਹੱਦ 'ਤੇ ਅਮਨ-ਚੈਨ ਨਹੀਂ ਰਹਿੰਦਾ ਤਾਂ ਬਾਕੀ ਰਿਸ਼ਤੇ ਜਾਰੀ ਨਹੀਂ ਰਹਿ ਸਕਦੇ, ਕਿਉਂਕਿ ਸਪੱਸ਼ਟ ਰੂਪ ਨਾਲ ਸੰਬੰਧਾਂ ਦਾ ਆਧਾਰ ਸ਼ਾਂਤੀ ਹੀ ਹੈ। ਉਨ੍ਹਾਂ ਨੇ ਦੋਹਾਂ ਦੇਸ਼ਾਂ ਵਿਚਾਲੇ ਸਰੱਹਦ ਪ੍ਰਬੰਧਨ 'ਤੇ 1993 ਤੋਂ ਹੋਏ ਅਨੇਕ ਸਮਝੌਤਿਆਂ ਦੀ ਵੀ ਗੱਲ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 'ਚ ਸਪੱਸ਼ਟ ਸ਼ਰਤ ਹੈ ਕਿ ਸਰਹੱਦ 'ਤੇ ਫੋਰਸ ਦਾ ਪੱਧਰ ਘੱਟ ਤੋਂ ਘੱਟ ਰਹੇਗਾ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਬਹੁਤ ਹੀ ਗੰਭੀਰ ਸਵਾਲ ਉਠਦੇ ਹਨ। ਇਹ ਬਹੁਤ ਗੰਭੀਰ ਸਥਿਤੀ ਮਈ ਦੀ ਸ਼ੁਰੂਆਤ ਤੋਂ ਹੈ ਅਤੇ ਇਸ 'ਚ ਦੋਹਾਂ ਦੇਸ਼ਾਂ ਵਿਚਾਲੇ ਸਿਆਸੀ ਪੱਧਰ 'ਤੇ ਬਹੁਤ ਹੀ ਡੂੰਘਾਈ ਨਾਲ ਸਲਾਹ ਮਸ਼ਵਰਾ ਕਰਨ ਦੀ ਲੋੜ ਹੈ। (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement