ਸ਼ਿਵਸੈਨਾ ਨੇ ਉਡਾਇਆ ਸੋਨੂੰ ਸੂਦ ਦਾ ਮਜ਼ਾਕ , ਕਿਹਾ, ਕੋਰੋਨਾ ਦੌਰਾਨ ਇਕ ਨਵਾਂ ਮਹਾਤਮਾ ਆ ਗਿਆ
Published : Jun 8, 2020, 8:48 am IST
Updated : Jun 8, 2020, 8:48 am IST
SHARE ARTICLE
 Sanjay Raut and Sonu Sood
Sanjay Raut and Sonu Sood

ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਦਾ ਸੱਭ ਤੋਂ ਵੱਡਾ ਹੀਰੋ ਫਿਲਮ ਅਦਾਕਾਰ ਸੋਨੂੰ ਸੂਦ ਹੈ।

ਮੁੰਬਈ  : ਇਨ੍ਹੀਂ ਦਿਨੀਂ ਪ੍ਰਵਾਸੀ ਮਜ਼ਦੂਰਾਂ ਦਾ ਸੱਭ ਤੋਂ ਵੱਡਾ ਹੀਰੋ ਫਿਲਮ ਅਦਾਕਾਰ ਸੋਨੂੰ ਸੂਦ ਹੈ। ਇਸ ਅਦਾਕਾਰ ਨੇ ਲੱਖਾਂ ਮਜ਼ਦੂਰਾਂ ਨੂੰ ਤਾਲਾਬੰਦੀ ਦੌਰਾਨ ਅਪਣੇ ਖ਼ਰਚੇ ਉਤੇ ਵਾਪਸ ਘਰ ਭੇਜਿਆ। ਸੋਨੂੰ ਦੀ ਮਾਨਵਤਾ ਦੀ ਮਿਸਾਲ ਦੀ ਚਰਚਾ ਨਾ ਸਿਰਫ਼ ਮੁੰਬਈ ਬਲਕਿ ਦੇਸ਼ ਦੇ ਹਰ ਕੋਨੇ ਵਿਚ ਹੈ। ਪਰ ਅਜਿਹਾ ਲੱਗਦਾ ਹੈ ਕਿ ਮਹਾਰਾਸ਼ਟਰ ਵਿਚ ਸੱਤਾਧਾਰੀ ਸ਼ਿਵਸੈਨਾ ਸੋਨੂੰ ਸੂਦ ਦੇ ਕੰਮ ਨੂੰ ਪਸੰਦ ਨਹੀਂ ਕਰ ਰਹੀ ਹੈ।

Sonu SoodSonu Sood

ਪਾਰਟੀ ਨੇ ਸੂਦ ਨੂੰ ਨਿਸ਼ਾਨਾ ਬਣਾਉਂਦਿਆਂ ਅਪਣੇ ਮੁੱਖ ਪੱਤਰ 'ਸਾਮਨਾ' ਵਿਚ ਸੂਦ ਦਾ ਮਜ਼ਾਕ ਉਡਾਇਆ ਹੈ। ਲਿਖਿਆ ਗਿਆ ਹੈ ਕਿ ਜਲਦੀ ਹੀ ਉਹ ਪ੍ਰਧਾਨ ਮੰਤਰੀ ਮੋਦੀ ਨੂੰ ਮਿਲਣਗੇ ਅਤੇ ਮੁੰਬਈ ਦੇ ਸੈਲੇਬਰਿਟੀ ਮੈਨੇਜਰ ਬਣਨਗੇ। ਸੰਪਾਦਕੀ ਵਿਚ ਸ਼ਿਵ ਸੈਨਾ ਨੇਤਾ ਸੰਜੇ ਰਾਉਤ ਨੇ ਲਿਖਿਆ ਹੈ ਕਿ ਕੋਰੋਨਾ ਵਾਇਰਸ ਦੌਰਾਨ ਇਕ ਨਵਾਂ 'ਮਹਾਤਮਾ' ਆ ਗਿਆ ਹੈ, ਜਿਸ ਨੂੰ ਲੋਕ ਸੋਨੂੰ ਸੂਦ ਕਹਿੰਦੇ ਹਨ।

Sanjay RautSanjay Raut

ਰਾਉਤ ਨੇ ਲਿਖਿਆ, 'ਇਹ ਕਿਹਾ ਜਾ ਰਿਹਾ ਹੈ ਕਿ ਇਸ ਅਭਿਨੇਤਾ ਨੇ ਲੱਖਾਂ ਪ੍ਰਵਾਸੀਆਂ ਨੂੰ ਅਪਣੇ ਰਾਜਾਂ ਵਿਚ ਭੇਜਿਆ। ਮਹਾਰਾਸ਼ਟਰ ਦੇ ਰਾਜਪਾਲ ਨੇ ਵੀ 'ਮਹਾਤਮਾ ਸੂਦ' ਦੀ ਪ੍ਰਸ਼ੰਸਾ ਕੀਤੀ ਹੈ। ਅਜਿਹਾ ਲਗਦਾ ਹੈ ਕਿ ਕੇਂਦਰ ਅਤੇ ਰਾਜ ਦੀਆਂ ਸਰਕਾਰਾਂ ਪ੍ਰਵਾਸੀਆਂ ਨੂੰ ਭੇਜਣ ਲਈ ਕੋਈ ਕੰਮ ਨਹੀਂ ਕਰ ਰਹੀਆਂ ਹਨ। ਰਾਉਤ ਨੇ ਇਹ ਸਵਾਲ ਵੀ ਉਠਾਇਆ ਹੈ ਕਿ ਜਦੋਂ ਰਾਜ ਦੀਆਂ ਸਰਕਾਰਾਂ ਪ੍ਰਵਾਸੀਆਂ ਨੂੰ ਆਉਣ ਦੀ ਆਗਿਆ ਨਹੀਂ ਦੇ ਰਹੀਆਂ ਤਾਂ ਉਹ ਕਿਥੇ ਜਾ ਰਹੇ ਹਨ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement