ਖੁਸ਼ਖਬਰੀ: ਪੇਸ਼ਾਵਰ ਦੀ ਸੁਨਹਿਰੀ ਮਸਜਿਦ ’ਚ ਮੁੜ ਨਮਾਜ਼ ਅਦਾ ਕਰ ਸਕਣਗੀਆਂ ਔਰਤਾਂ 
Published : Mar 8, 2020, 12:42 pm IST
Updated : Mar 8, 2020, 12:42 pm IST
SHARE ARTICLE
File Photo
File Photo

ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ’ਚ 23 ਸਾਲਾਂ ਦੀ ਪਾਬੰਦੀ ਤੋਂ ਬਾਅਦ ਸੁਨਹਿਰੀ ਮਸਜਿਦ ’ਚ ਔਰਤਾਂ ਦੁਬਾਰਾ ਨਮਾਜ਼ ਅਦਾ ਕਰ ਸਕਣਗੀਆਂ। ਏਜੰਸੀਆਂ ਦੀ ਰਿਪੋਰਟ ਮੁਤਾਬਕ ਮਸਜਿਦ ਦੇ

ਨਵੀਂ ਦਿੱਲੀ- ਪਾਕਿਸਤਾਨ ਦੇ ਸ਼ਹਿਰ ਪੇਸ਼ਾਵਰ ’ਚ 23 ਸਾਲਾਂ ਦੀ ਪਾਬੰਦੀ ਤੋਂ ਬਾਅਦ ਸੁਨਹਿਰੀ ਮਸਜਿਦ ’ਚ ਔਰਤਾਂ ਦੁਬਾਰਾ ਨਮਾਜ਼ ਅਦਾ ਕਰ ਸਕਣਗੀਆਂ। ਏਜੰਸੀਆਂ ਦੀ ਰਿਪੋਰਟ ਮੁਤਾਬਕ ਮਸਜਿਦ ਦੇ ਨਾਇਬ ਇਮਾਮ ਮੁਹੰਮਦ ਇਸਮਾਇਲ ਨੇ ਕਿਹਾ ਕਿ 1996 ਤੱਕ ਔਰਤਾਂ ਨੂੰ ਜੁੰਮੇ ਦੀ ਖ਼ਾਸ ਨਮਾਜ਼ ਪੜ੍ਹਨ ਦੀ ਇਜਾਜ਼ਤ ਸੀ ਪਰ ਵਧਦੇ ਅਤਿਵਾਦ ਕਾਰਨ ਉਨ੍ਹਾਂ ਨੂੰ ਅਜਿਹਾ ਕਰਨ ’ਤੇ ਰੋਕ ਲਾ ਦਿੱਤੀ ਗਈ ਸੀ।

File Photo File Photo

ਮੀਡੀਆ ਰਿਪੋਰਟਾਂ ਅਨੁਸਾਰ ਮਸਜਿਦ ਪ੍ਰਸ਼ਾਸਨ ਵੱਲੋਂ ਇਸ ਕਦਮ ਦਾ ਐਲਾਨ ਕੀਤੇ ਜਾਣ ਤੋਂ ਬਾਅਦ ਲਗਭਗ 20 ਔਰਤਾਂ ਨੇ ਪਰਸੋਂ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ਼ ਅਦਾ ਕੀਤੀ। ਔਰਤਾਂ ਲਈ ਮਸਜਿਦ ਦੀ ਉੱਪਰਲੀ ਮੰਜ਼ਿਲ ਉੱਤੇ ਵੱਡੇ ਹਾਲ ’ਚ ਜੁੰਮੇ ਦੀ ਨਮਾਜ਼ ਅਦਾ ਕਰਨ ਦਾ ਇੰਤਜ਼ਾਮ ਕੀਤਾ ਗਿਆ ਹੈ। ਮਸਜਿਦ ਪ੍ਰਸ਼ਾਸਨ ਦੇ ਬੈਨਰ ’ਤੇ ਵੀ ਅਜਿਹਾ ਲਿਖਿਆ ਗਿਆ ਹੈ। ਔਰਤਾਂ ਨੂੰ ਈਦ ਦੀ ਨਮਾਜ਼ ਦੀ ਵੀ ਇਜਾਜ਼ਤ ਹੋਵੇਗੀ।

File PhotoFile Photo

ਇਸਮਾਇਲ ਨੇ ਦੱਸਿਆ ਕਿ ਅਸੀਂ ਉੱਪਰਲੇ ਹਿੱਸੇ ਨੂੰ ਦੋਬਾਰਾ ਖੋਲ੍ਹ ਦਿੱਤਾ ਹੈ, ਤਾਂ ਜੋ ਔਰਤਾਂ ਇੱਕ ਵੱਖਰੀ ਥਾਂ ਉੱਤੇ ਜੁੰਮੇ ਦੀ ਨਮਾਜ਼ ਅਦਾ ਕਰ ਸਕਣ ਅਤੇ ਖ਼ੁਤਬਾ ਸੁਣ ਸਕਣ। ਜੁੰਮੇ ਦੀ ਨਮਾਜ਼ ਅਦਾ ਕਰਨ ਵਾਲੀ 45 ਸਾਲਾ ਕੌਸਰ ਸ਼ਾਹ ਨੇ ਕਿਹਾ ਕਿ ਮੈਂ ਸੱਚਮੁਚ ਖ਼ੁਸ਼ ਹਾਂ ਤੇ ਇਹ ਵਾਕਈ ਇੱਕ ਚੰਗਾ ਫ਼ੈਸਲਾ ਹੈ। ਸਾਨੂੰ ਉਮੀਦ ਹੈ ਕਿ ਮਸਜਿਦ ਪ੍ਰਸ਼ਾਸਨ ਔਰਤਾਂ ਨੂੰ ਨਿਯਮਤ ਤੌਰ ’ਤੇ ਵੀ ਇਜਾਜ਼ਤ ਦੇਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement