ਚਮੋਲੀ ਹਾਦਸੇ 'ਚ 203 ਤੋਂ ਵੱਧ ਲੋਕ ਲਾਪਤਾ, 11 ਦੀਆਂ ਲਾਸ਼ਾਂ ਮਿਲੀਆਂ : CM ਰਾਵਤ
Published : Feb 8, 2021, 2:31 pm IST
Updated : Feb 8, 2021, 2:38 pm IST
SHARE ARTICLE
CM Trivendra Singh Rawat
CM Trivendra Singh Rawat

35 ਵਿਅਕਤੀ ਸੁਰੰਗ ਵਿਚ ਫਸੇ

ਉੱਤਰਾਖੰਡ: ਉੱਤਰਾਖੰਡ ਦੇ ਚਮੋਲੀ ਜ਼ਿਲੇ ਵਿਚ ਜੋਸ਼ੀਮੱਠ ਦੇ ਤਪੋਵਨ ਵਿਚ ਹੋਏ ਹਾਦਸੇ ਨੂੰ ਲੈ ਕੇ  ਇਕ  ਵੱਡੀ ਅਪਡੇਟ ਸਾਹਮਣੇ ਆਈ ਹੈ। ਸੀਐਮ ਤ੍ਰਿਵੇਂਦਰ ਸਿੰਘ ਰਾਵਤ ਨੇ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ।

PHOTOGlacier

ਸੀਐਮ ਨੇ ਕਿਹਾ ਕਿ ਬਚਾਅ ਕਾਰਜ ਸਾਰੀ ਰਾਤ ਜਾਰੀ ਰਿਹਾ। ਐਨਟੀਪੀਸੀ ਪ੍ਰੋਜੈਕਟ ਦਾ ਕੰਮ ਤਪੋਵਨ ਪਿੰਡ ਨੇੜੇ ਚੱਲ ਰਿਹਾ ਸੀ। ਸਾਨੂੰ ਪਤਾ ਲੱਗਿਆ ਹੈ ਕਿ ਤਪਵੋਨ ਵਿਚ ਇਕ ਕੰਪਨੀ ਸੀ, ਜਿੱਥੇ 24-25 ਲੋਕ ਕੰਮ ਕਰ ਰਹੇ ਸਨ।

PHOTOTrivendra Singh Rawat

ਹਾਦਸੇ ਤੋਂ ਬਾਅਦ ਲਾਪਤਾ ਲੋਕਾਂ ਦੀ ਗਿਣਤੀ 203 ਤੋਂ ਪਾਰ ਹੋ ਗਈ ਹੈ। ਇਨ੍ਹਾਂ ਵਿਚੋਂ 11 ਦੀ ਲਾਸ਼ਾਂ ਮਿਲ ਗਈਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਰਾਹਤ ਕਾਰਜਾਂ ਲਈ ਕੈਂਪ ਲਗਾਏ ਗਏ ਹਨ। ਜ਼ਿਲ੍ਹਾ ਪ੍ਰਸ਼ਾਸਨ ਉਥੇ ਤਾਇਨਾਤ ਹੈ।

PHOTOGlacier

ਕੁਝ ਅਧਿਕਾਰੀ ਬਾਹਰਲੇ ਜ਼ਿਲ੍ਹਿਆਂ ਤੋਂ ਵੀ ਭੇਜੇ ਗਏ ਹਨ। ਇੰਨਾ ਹੀ ਨਹੀਂ, 35 ਲੋਕਾਂ ਦੇ ਸੁਰੰਗ ਵਿਚ ਫਸਣ ਦੀ  ਵੀ ਸੰਭਾਵਨਾ ਹੈ। ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਬਚਾਅ ਕਾਰਜ ਜਾਰੀ ਹੈ।ਪੁਲਿਸ, ਸੈਨਾ, ਆਈਟੀਬੀਪੀ, ਐਸਡੀਆਰਐਫ, ਆਰਮੀ ਐਨਡੀਆਰਐਫ ਦੀਆਂ ਟੀਮਾਂ ਵੀ ਪਹੁੰਚ ਗਈਆਂ ਹਨ। 
 

Location: India, Uttarakhand

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement