''ICU ਵਿਚ ਹੈ ਅਰਥ ਵਿਵਸਥਾ, ਮੋਦੀ ਸਰਕਾਰ ਗਰੀਬਾਂ ਦੀ ਵਿਰੋਧੀ''
Published : Feb 8, 2020, 4:21 pm IST
Updated : Feb 8, 2020, 4:21 pm IST
SHARE ARTICLE
File Photo
File Photo

ਆਰਥਿਕ ਮੋਰਚੇ ਉੱਤੇ ਲਗਾਤਾਰ ਵਿਰੋਧੀਆਂ ਦੇ ਨਿਸ਼ਾਨੇ 'ਤੇ ਰਹਿ ਰਹੀ ਹੈ ਮੋਦੀ ਸਰਕਾਰ

ਨਵੀਂ ਦਿੱਲੀ : ਆਰਥਿਕ ਮੋਰਚੇ ਉੱਤੇ ਸੁਸਤ ਨਜ਼ਰ ਆ ਰਹੀ ਮੋਦੀ ਸਰਕਾਰ 'ਤੇ ਕਾਂਗਰਸ ਦੇ ਸੀਨੀਅਰ ਆਗੂ ਅਤੇ ਸਾਬਕਾ ਵਿੱਤ ਮੰਤਰੀ ਪੀ.ਚਿੰਦਬਰਮ ਨੇ  ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਭਾਰਤ ਦੀ ਅਰਥਵਿਵਸਥਾ ਇਸ ਵੇਲੇ ਆਈਸੀਯੂ ਵਿਚ ਹੈ ਅਤੇ ਇਹ ਸਰਕਾਰ ਗਰੀਬਾਂ ਦੀ ਵਿਰੋਧੀ ਹੈ।

File PhotoFile Photo 

ਅੱਜ ਸ਼ਨਿੱਚਰਵਾਰ ਨੂੰ ਹੈਦਰਾਬਾਦ ਵਿਚ ਇਕ ਸਮਾਗਮ ਦੌਰਾਨ ਚਿੰਦਬਰਮ ਨੇ ਕਿਹਾ ਕਿ ਨੋਟਬੰਦੀ ਇਕ ਇਤਿਹਾਸਿਕ ਗਲਤੀ ਸੀ। ਇਹ ਅਜ਼ਾਦ ਭਾਰਤ ਨੂੰ ਸੱਭ ਤੋਂ ਵੱਡਾ ਧੋਖਾ ਸੀ। ਇਸ ਦੇ ਕਾਰਨ ਨੌਕਰੀਆਂ ਵਿਚ ਕਮੀ ਆਈ ਹੈ ਅਤੇ ਛੋਟੇ ਤੇ ਮੱਧਮ ਉਦਯੋਗ ਤਬਾਹ ਹੋ ਗਏ ਹਨ।

File PhotoFile Photo

ਚਿੰਦਬਰਮ ਨੇ ਕਿਹਾ ਕਿ ਨੋਟਬੰਦੀ ਕਰਕੇ ਰੋਜ਼ਗਾਰ ਖਤਮ ਹੋ ਗਏ ਹਨ। ਲੋਕਾਂ ਦੀਆਂ ਨੌਕਰੀਆਂ ਚਲੀਆਂ ਗਈਆਂ ਹਨ ਅਤੇ ਮਾਈਕਰੋ ਮੀਡੀਅਮ ਇੰਡਸਟਰੀ ਵੀ ਤਬਾਹ ਹੋ ਗਈ ਹੈ। ਚਿੰਦਬਰਮ ਅਨੁਸਾਰ ਸਰਕਾਰ ਨੇ ਦੂਜੀ ਗਲਤੀ ਜੀਐਸਟੀ ਲਿਆ ਕੇ ਕੀਤੀ ਹੈ ਅਤੇ ਸਿੰਗਲ ਟੈਕਸ ਦਾ ਵਿਚਾਰ ਬਹੁਤ ਵਧੀਆਂ ਸੀ ਪਰ ਮੌਜੂਦਾ ਜੀਐਸਟੀ ਟੈਕਸ ਸਿੰਗਲ ਨਹੀਂ ਹੈ ਅਤੇ ਇਸ ਦੇ ਲਈ ਅਪਣਾਈ ਜਾਣ ਵਾਲੀ ਪ੍ਰਣਾਲੀ ਸਹੀ ਨਹੀਂ ਹੈ।

File PhotoFile Photo

ਸਾਬਕਾ ਵਿੱਤ ਮੰਤਰੀ ਨੇ ਮੋਦੀ ਸਰਕਾਰ ਨੂੰ ਆੜੇ ਹੱਥੀ ਲੈਂਦਿਆ ਕਿਹਾ ਹੈ ਕਿ ਇਹ ਸਰਕਾਰ ਗਰੀਬ ਵਿਰੋਧੀ ਸਰਕਾਰ ਹੈ। ਸਰਕਾਰ ਦੀਆਂ ਨੀਤੀਆ ਕਰਕੇ ਫੈਕਟਰੀ ਕੇਵਲ 70 ਫ਼ੀਸਦੀ ਕੰਮ ਕਰ ਪਾ ਰਹੀ ਹੈ। ਪਲਾਂਟ ਲੋਡ ਫੈਕਟਰ ਸਿਰਫ 45 ਫ਼ੀਸਦੀ ਹੈ। ਆਟੋਮੋਬਾਇਲ ਇਵੈਂਟ 50 ਫ਼ੀਸਦੀ ਸਮਰੱਥਾ ਦੇ ਹਿਸਾਬ ਨਾਲ ਕੰਮ ਕਰ ਰਿਹਾ ਹੈ।

File PhotoFile Photo

ਚਿੰਦਬਰਮ ਨੇ ਅਰਥਵਿਵਸਥਾ ਨੂੰ ਲੈ ਕੇ ਅੱਗੇ ਕਿਹਾ ਕਿ ਇਸ ਵਿਚ ਸੁਧਾਰ ਹੋਣ ਦੇ ਸੰਕੇਤ ਦਿਖਾਈ ਨਹੀਂ ਦੇ ਰਹੇ ਹਨ ਕਿਉਂਕਿ ਵਿੱਤ ਮੰਤਰੀ ਅਰਥਵਿਵਸਥਾ ਦੀ ਖਰਾਬ ਹਾਲਤ 'ਤੇ ਇਕ ਸ਼ਬਦ ਤੱਕ ਨਹੀਂ ਬੋਲ ਪਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement