Overcharging in PGI parking: PGI ਪਾਰਕਿੰਗ ਵਿਚ ਹੋ ਰਹੀ ਓਵਰਚਾਰਜਿੰਗ! 8 ਘੰਟੇ ਲਈ ਵਸੂਲੇ ਜਾ ਰਹੇ 30 ਤੋਂ 50 ਰੁਪਏ
Published : Jan 8, 2024, 1:29 pm IST
Updated : Jan 8, 2024, 1:29 pm IST
SHARE ARTICLE
Overcharging in PGI parking fees
Overcharging in PGI parking fees

ਪਰਚੀ ਗੁੰਮ ਹੋਣ ’ਤੇ 100 ਰੁਪਏ ਦੀ ਥਾਂ ਹੋ ਰਹੀ 500 ਰੁਪਏ ਤਕ ਵਸੂਲੀ

Overcharging in PGI parking: ਪੀਜੀਆਈ ਚੰਡੀਗੜ੍ਹ ਦੀ ਪਾਰਕਿੰਗ ਵਿਚ ਕਰਿੰਦਿਆਂ ਵਲੋਂ ਮਨਮਰਜ਼ੀ ਨਾਲ ਪਾਰਕਿੰਗ ਫੀਸ ਵਸੂਲੀ ਜਾ ਰਹੀ ਹੈ। ਹਾਲਾਂਕਿ ਪਾਰਕਿੰਗ ਵਿਚ ਦਾਖਲ ਹੁੰਦਿਆਂ ਹੀ ਪੀਜੀਆਈ ਵਲੋਂ ਤੈਅ ਫੀਸ ਲਿਖੀ ਹੋਈ ਹੈ, ਇਸ ਦਾ ਇਕ ਬੋਰਡ ਵੀ ਲੱਗਿਆ ਹੈ ਪਰ ਠੇਕੇਦਾਰ ਵਲੋਂ ਅਜਿਹੀ ਥਾਂ ਉਤੇ ਬੋਰਡ ਲਗਾਇਆ ਗਿਆ ਹੈ, ਜਿਥੇ ਲੋਕਾਂ ਦਾ ਧਿਆਨ ਨਹੀਂ ਜਾਂਦਾ। ਪਾਰਕਿੰਗ ਵਿਚ 8 ਘੰਟੇ ਪਾਰਕਿੰਗ ਲਈ 10 ਰੁਪਏ ਫੀਸ ਤੈਅ ਕੀਤੀ ਗਈ ਹੈ ਜਦਕਿ ਕਰਿੰਦਿਆਂ ਵਲੋਂ 30 ਤੋਂ 50 ਰੁਪਏ ਵਸੂਲੇ ਜਾ ਰਹੇ ਹਨ। ਜੇਕਰ ਕਿਸੇ ਵਾਹਨ ਚਾਲਕ ਤੋਂ ਪਰਚੀ ਗੁੰਮ ਹੋ ਜਾਂਦੀ ਹੈ ਤਾਂ ਉਸ ਤੋਂ ਤੈਅ ਰੇਟ 100 ਰੁਪਏ ਦੀ ਬਜਾਏ 500 ਰੁਪਏ ਵਸੂਲੇ ਜਾਂਦੇ ਹਨ।

ਇੰਝ ਕਰ ਰਹੇ ਘਪਲਾ

ਜਦੋਂ ਤੁਸੀਂ ਪਾਰਕਿੰਗ ਵਿਚ ਕਾਰ ਦਾਖਲ ਕਰਦੇ ਹੋ, ਤਾਂ ਕਰਿੰਦੇ ਪਰਚੀ ਕੱਟ ਕੇ ਤੁਹਾਡੇ ਹਵਾਲੇ ਕਰ ਦਿੰਦੇ ਹਨ। ਪਰਚੀ ਦੇ ਜਿਸ ਹਿੱਸੇ 'ਤੇ ਫੀਸ ਲਿਖੀ ਹੁੰਦੀ ਹੈ, ਉਸ ਨੂੰ ਜਾਣ-ਬੁੱਝ ਕੇ ਉਥੋਂ ਹੀ ਪਾੜ ਦਿਤਾ ਜਾਂਦਾ ਹੈ, ਜਿਸ ਨਾਲ ਡਰਾਈਵਰ ਪੜ੍ਹ ਨਹੀਂ ਸਕਦੇ ਕਿ ਕਿੰਨੇ ਘੰਟੇ ਲਈ ਕਿੰਨੇ ਪੈਸੇ ਲਿਖੇ ਗਏ ਹਨ। ਹਾਲਾਂਕਿ ਪਰਚੀ ਉਤੇ ਸਮਾਂ ਲਿਖ ਦਿਤਾ ਜਾਂਦਾ ਹੈ। ਇਕ ਨਿੱਜੀ ਅਖ਼ਬਾਰ ਦੇ ਪੱਤਰਕਾਰ ਵਲੋਂ ਜਦੋਂ ਡਸਟਬਿਨ ਵਿਚ ਸੁੱਟੀਆਂ ਕੁੱਝ ਪਰਚੀਆਂ ਦੀ ਤਲਾਸ਼ੀ ਲਈ ਗਈ ਤਾਂ ਸਾਰੀਆਂ ਪਰਚੀਆਂ ਇਕ ਪਾਸੇ ਤੋਂ ਫਟੀਆਂ ਹੋਈਆਂ ਸਨ। ਪਰਚੀ ਉਸੇ ਥਾਂ ਤੋਂ ਫਾੜੀ ਗਈ, ਜਿਥੇ 10 ਰੁਪਏ ਲਿਖੇ ਹੁੰਦੇ ਹਨ।

ਜਦੋਂ ਉਥੇ ਮੌਜੂਦ ਅਧਿਕਾਰੀਆਂ ਨੂੰ ਓਵਰਚਾਰਜਿੰਗ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕੋਈ ਤਸੱਲੀਬਖਸ਼ ਜਵਾਬ ਨਹੀਂ ਦਿਤਾ। ਉਨ੍ਹਾਂ ਨੇ ਅਪਣੇ ਸੁਪਰਵਾਈਜ਼ਰ ਮੇਨਪਾਲ ਨੂੰ ਵੀ ਬੁਲਾਇਆ, ਜਦੋਂ ਮੇਨਪਾਲ ਨਾਲ ਗੱਲ ਕੀਤੀ ਗਈ ਤਾਂ ਉਹ ਪਹਿਲਾਂ ਟਾਲ-ਮਟੋਲ ਕਰਨ ਲੱਗਿਆ। ਫਿਰ ਉਸ ਨੇ ਉਥੇ ਮੌਜੂਦ ਕਰਿੰਦਿਆਂ ਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿਤੀਆਂ। ਇਸ ਦੌਰਾਨ ਉਥੇ ਮੌਜੂਦ ਲੋਕਾਂ ਨੇ ਵੀ ਦਸਿਆ ਕਿ ਉਨ੍ਹਾਂ ਕੋਲੋ 30 ਰੁਪਏ ਵੀ ਵਸੂਲੇ ਜਾਂਦੇ ਹਨ।

ਪੀਜੀਆਈ ਦੇ ਸਰਕਾਰੀ ਬੁਲਾਰੇ ਪ੍ਰੋਫੈਸਰ ਵਿਪਿਨ ਕੌਸ਼ਲ ਨੇ ਕਿਹਾ ਕਿ ਅਜਿਹੀਆਂ ਸ਼ਿਕਾਇਤਾਂ ਮਿਲਣ 'ਤੇ ਕਾਰਵਾਈ ਕੀਤੀ ਜਾਂਦੀ ਹੈ। ਮਾਮਲੇ ਦੀ ਸੂਚਨਾ ਸੁਰੱਖਿਆ ਅਤੇ ਅਸਟੇਟ ਵਿਭਾਗ ਨੂੰ ਦਿਤੀ ਗਈ ਹੈ। ਇਸ ਤੋਂ ਇਲਾਵਾ ਅਸੀਂ ਲੋਕਾਂ ਨੂੰ ਜਾਗਰੂਕ ਕਰਦੇ ਹਾਂ ਕਿ ਉਹ ਦਰਸਾਏ ਗਏ ਰੇਟ ਲਿਸਟ ਅਨੁਸਾਰ ਹੀ ਪਾਰਕਿੰਗ ਲਈ ਰਕਮ ਦਾ ਭੁਗਤਾਨ ਕਰਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਪਾਰਕਿੰਗ ਲਈ ਤੈਅ ਰੇਟ

-ਆਟੋ ਜਾਂ ਚੋਪਹੀਆ ਵਾਹਨ- 8 ਘੰਟੇ ਲਈ 10 ਰੁਪਏ
-ਪੂਰੇ ਦਿਨ ਜਾਂ 24 ਘੰਟੇ ਲਈ- 25 ਰੁਪਏ
-ਦੁਪਹੀਆ ਵਾਹਨ- 5 ਰੁਪਏ
-ਸਾਈਕਲ-2 ਰੁਪਏ
-ਜੇਕਰ ਵਾਹਨ ਨੋ ਪਾਰਕਿੰਗ ਖੇਤਰ ਵਿਚ ਪਾਇਆ ਜਾਂਦਾ ਹੈ ਤਾਂ ਉਸ ਨੂੰ ਚੁਕਵਾ ਦਿਤਾ ਜਾਂਦਾ ਹੈ। ਦੋਪਹੀਆ ਵਾਹਨ ਛੁਡਵਾਉਣ ਲਈ 50 ਰੁਪਏ ਅਤੇ ਚੋਪਹੀਆ ਵਾਹਨ ਛੁਡਵਾਉਣ ਲਈ 100 ਰੁਪਏ ਜੁਰਮਾਨਾ ਭਰਨਾ ਪੈਂਦਾ ਹੈ।

(For more Punjabi news apart from Overcharging in PGI parking fees, stay tuned to Rozana Spokesman)

Location: India, Chandigarh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement