‘2 ਤੋਂ ਵੱਧ ਬੱਚੇ ਪੈਦਾ ਕਰਨ ਵਾਲਿਆਂ ਕੋਲੋਂ ਖੋਹ ਲਿਆ ਜਾਵੇ ਵੋਟ ਦਾ ਅਧਿਕਾਰ’
Published : Jan 8, 2020, 12:29 pm IST
Updated : Jan 8, 2020, 12:29 pm IST
SHARE ARTICLE
Photo
Photo

ਦੇਸ਼ ਵਿਚ ਵਧ ਰਹੀ ਜਨਸੰਖਿਆ ਨੂੰ ਲੈ ਕੇ ਅੰਤਰਰਾਸ਼ਟਰੀ ਹਿੰਦੂ ਪਰੀਸ਼ਦ ਦੇ ਪ੍ਰਧਾਨ ਪ੍ਰਵੀਣ ਤੋਗੜਿਆ ਨੇ ਸਵਾਲ ਚੁੱਕੇ ਹਨ।

ਨਵੀਂ ਦਿੱਲੀ: ਦੇਸ਼ ਵਿਚ ਵਧ ਰਹੀ ਜਨਸੰਖਿਆ ਨੂੰ ਲੈ ਕੇ ਅੰਤਰਰਾਸ਼ਟਰੀ ਹਿੰਦੂ ਪਰੀਸ਼ਦ ਦੇ ਪ੍ਰਧਾਨ ਪ੍ਰਵੀਣ ਤੋਗੜਿਆ ਨੇ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਦੇਸ਼ ਨੂੰ ‘ਆਬਾਦੀ ਬੰਬ’ ਤੋਂ ਬਚਾਉਣਾ ਹੋਵੇਗਾ। ਅਜਿਹੇ ਵਿਚ 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲਿਆਂ ਨੂੰ ਵੋਟਿੰਗ ਦਾ ਅਧਿਕਾਰ ਨਹੀਂ ਦੇਣਾ ਚਾਹੀਦਾ ਹੈ। ਇਸ ਦੌਰਾਨ ਉਹਨਾਂ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਦੀ ਤਾਰੀਫ ਵੀ ਕੀਤੀ।

 

ਜਾਣਕਾਰੀ ਮੁਤਾਬਕ ਪ੍ਰਵੀਣ ਤੋਗੜਿਆ ਮੰਗਲਵਾਰ ਨੂੰ ਨੋਇਡਾ ਦੇ ਸੈਕਟਰ-22 ਸਥਿਤ ਚੌੜਾ ਪਿੰਡ ਵਿਚ ਗਏ ਸੀ। ਇਸ ਦੌਰਾਨ ਉਹ ਹਿੰਦੂ ਸੰਗਠਨ ਅਤੇ ਰਾਸ਼ਟਰੀ ਬਜਰੰਗ ਦਲ ਦੇ ਵਰਕਰਾਂ ਨੂੰ ਸੰਬੋਧਨ ਕਰ ਰਹੇ ਸੀ। ਸੰਬੋਧਨ ਦੌਰਾਨ ਉਹਨਾਂ ਨੇ ਜਨਸੰਖਿਆ ਨੂੰ ਲੈ ਕੇ ਵੱਡਾ ਬਿਆਨ ਦਿੱਤਾ।

 

ਇਸ ਦੌਰਾਨ ਉਹਨਾਂ ਕਿਹਾਸ ‘ਸਾਡੀ ਮੰਗ ਹੈ ਕਿ ਜੇਕਰ ਕੋਈ ਵੀ ਵਿਅਕਤੀ 2 ਬੱਚਿਆਂ ਤੋਂ ਇਲਾਵਾ ਹੋਰ ਸੰਤਾਨ ਪੈਦਾ ਕਰਦਾ ਹੈ ਤਾਂ ਭਾਰਤ ਵਿਚ ਜੋ ਵੀ ਸਰਕਾਰੀ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਉਸ ਪਰਿਵਾਰ ਨੂੰ ਨਹੀਂ ਦਿੱਤੀਆਂ ਜਾਣ। 2 ਤੋਂ ਜ਼ਿਆਦਾ ਬੱਚੇ ਪੈਦਾ ਕਰਨ ਵਾਲੇ ਲੋਕਾਂ ਨੂੰ ਚੋਣ ਲੜਨ ਅਤੇ ਚੋਣ ਵਿਚ ਵੋਟ ਪਾਉਣ ਦੇ ਅਧਿਕਾਰ ਤੋਂ ਵਾਂਝਾ ਰੱਕਿਆ ਜਾਵੇ। ਦੇਸ਼ ਨੂੰ ‘ਅਬਾਦੀ ਬੰਬ’ ਤੋਂ ਬਚਾਉਣਾ ਹੋਵੇਗਾ’।

 

ਪ੍ਰਵੀਣ ਤੋਗੜਿਆ ਨੇ ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਮੋਦੀ ਸਰਕਾਰ ਦੀ ਤਾਰੀਫ ਕੀਤੀ। ਉਹਨਾਂ ਨੇ ਕਿਹਾ, ‘ਕੇਂਦਰ ਸਰਕਾਰ ਦਾ ਇਹ ਫੈਸਲਾ ਕਾਬਿਲ-ਏ-ਤਾਰੀਫ ਹੈ। ਇਸ ਕਾਨੂੰਨ ਨਾਲ ਅੱਤਿਆਤਾਰ ਨਾਲ ਪੀੜਤ ਲੋਕਾਂ ਨੂੰ ਕਾਫੀ ਮਦਦ ਮਿਲੇਗੀ। ਪਾਕਿਸਤਾਨ, ਅਫਗਾਨਿਸਤਾਨ ਅਤੇ ਬਾਂਗਲਾਦੇਸ਼ ਵਿਚੋਂ ਆਏ ਰਿਫਿਊਜੀਆਂ ਨੂੰ ਵਧੀਆ ਜੀਵਨ ਦਿੱਤਾ ਜਾ ਸਕੇਗਾ’।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement