80 ਸਾਲ ਦੇ ਨੇਤਾ ਨੇ ਪੀਐਚਡੀ ਕਰਨ ਲਈ ਛੱਡੀ ਰਾਜਨੀਤੀ
Published : Jan 8, 2019, 10:42 am IST
Updated : Jan 8, 2019, 10:42 am IST
SHARE ARTICLE
Narayan Sahu
Narayan Sahu

ਸਾਬਕਾ ਸੰਸਦ ਅਤੇ ਸਾਬਕਾ ਵਿਧਾਇਕ 81 ਸਾਲ ਦੇ ਨਰਾਇਣ ਸਾਹੂ ਨੇ ਨਜ਼ੀਰ.......

ਨਵੀਂ ਦਿੱਲੀ : ਸਾਬਕਾ ਸੰਸਦ ਅਤੇ ਸਾਬਕਾ ਵਿਧਾਇਕ 81 ਸਾਲ ਦੇ ਨਰਾਇਣ ਸਾਹੂ ਨੇ ਨਜ਼ੀਰ ਪੇਸ਼ ਕਰਦੇ ਹੋਏ ਦਿਖਾ ਦਿਤਾ ਕਿ ਪੜਾਈ ਦੀ ਕੋਈ ਉਮਰ ਨਹੀਂ ਹੁੰਦੀ। ਉਹ ਇਥੇ ਦੀ ਇਕ ਯੂਨੀਵਰਸਿਟੀ ਵਿਚ ਪੀਐਚਡੀ ਕਰ ਰਹੇ ਹਨ। ਨਰਾਇਣ ਸਾਹੂ ਦੋ ਵਾਰ ਵਿਧਾਇਕ ਅਤੇ ਇਕ ਵਾਰ ਸੰਸਦ ਰਹਿ ਚੁੱਕੇ ਹਨ। ਇਸ ਸਮੇਂ ਉਹ ਉਤਕਲ ਯੂਨੀਵਰਸਿਟੀ ਤੋਂ ਪੀਐਚਡੀ ਦੀ ਡਿਗਰੀ ਲੈ ਰਹੇ ਹਨ ਅਤੇ ਯੂਨੀਵਰਸਿਟੀ ਦੇ ਹੀ ਹੋਸਟਲ ਵਿਚ ਰਹਿ ਰਹੇ ਹਨ। ਉਹ ਯੂਨੀਵਰਸਿਟੀ ਦੇ ਹੋਸਟਲ ਵਿਚ ਇਕ ਸਧਾਰਨ ਵਿਅਕਤੀ ਦੀ ਤਰ੍ਹਾਂ ਰਹਿ ਰਹੇ ਹਨ

Narayan SahuNarayan Sahu

ਜਿਥੇ ਉਨ੍ਹਾਂ ਨੂੰ ਇਕ ਛੋਟਾ ਜਿਹਾ ਬੈਡ ਮਿਲਿਆ ਹੋਇਆ ਹੈ, ਜਿਸ ਦੇ ਉਤੇ ਇਕ ਮੱਛਰਦਾਨੀ ਹੈ, ਇਕ ਕੁਰਸੀ ਮੇਜ਼ ਹੈ ਜਿਸ ਉਤੇ ਉਨ੍ਹਾਂ ਨੇ ਅਪਣੇ ਪਰਵਾਰ ਵਾਲਿਆਂ ਦੀਆਂ ਤਸਵੀਰਾਂ ਰੱਖੀਆਂ ਹੋਈਆਂ ਹਨ। ਸਾਹੂ ਨੇ ਇਸ ਲਈ ਰਾਜਨੀਤੀ ਛੱਡ ਦਿਤੀ ਕਿਉਂ ਕਿ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਜਨੀਤੀ ਨਾਲ ਸਿਧਾਂਤ ਹੁਣ ਖਤਮ ਹੋ ਰਹੇ ਹਨ। ਉਨ੍ਹਾਂ ਨੇ ਕਿਹਾ, ਮੈਨੂੰ ਰਾਜਨੀਤੀ ਨਾਲ ਪਿਆਰ ਸੀ ਪਰ ਜਦੋਂ ਮੈਂ ਦੇਖਿਆ ਕਿ ਰਾਜਨੀਤੀ ਦਾ ਪੱਧਰ ਲਗਾਤਾਰ ਡਿੱਗਦਾ ਜਾ ਰਿਹਾ ਹੈ ਤਾਂ ਮੈਂ ਰਾਜਨੀਤੀ ਛੱਡ ਕੇ ਇਕ ਵਿਦਿਆਰਥੀ ਦੇ ਰੂਪ ਵਿਚ ਜਿੰਦਗੀ ਗੁਜ਼ਾਰਨ ਦਾ ਫੈਸਲਾ ਲਿਆ।

ਸਾਹੂ ਨੇ 1963 ਵਿਚ ਰਾਵੇਨਸ਼ਾ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ। ਪਰ ਉਚ ਸਿੱਖਿਆ ਪਾਉਣ ਦੀ ਉਨ੍ਹਾਂ ਦੀ ਡੂੰਘੀ ਸੋਚ ਨੇ ਉਨ੍ਹਾਂ ਨੂੰ ਫਿਰ ਤੋਂ ਪੜਾਈ ਦੇ ਵੱਲ ਮੋੜ ਦਿਤਾ। 2009 ਵਿਚ ਉਨ੍ਹਾਂ ਨੇ ਪੋਸਟ ਗ੍ਰੈਜੁਏਸ਼ਨ ਦੀ ਡਿਗਰੀ ਲਈ ਜਿਸ ਨੂੰ ਪੂਰਾ ਕਰਨ ਤੋਂ ਬਾਅਦ ਉਨ੍ਹਾਂ ਨੇ ਐਮ.ਫਿਲ ਕੀਤੀ। ਯੂਨੀਵਰਸਿਟੀ ਦੇ ਵਿਦਿਆਰਥੀਆਂ ਦੇ ਨਾਲ ਸਾਹੂ ਦੇ ਰਿਸ਼ਤੇ ਬਹੁਤ ਚੰਗੇ ਹਨ।

ਉਹ ਦੂਜੇ ਵਿਦਿਆਰਥੀਆਂ ਦੇ ਨਾਲ ਅਪਣੇ ਜੀਵਨ  ਦੇ ਅਨੁਭਵ ਸ਼ੇਅਰ ਕਰਦੇ ਹਨ। ਇਕ ਵਿਦਿਆਰਥੀ ਨੇ ਕਿਹਾ ਕਿ ਜਿਸ ਤਰ੍ਹਾਂ ਤੋਂ ਉਹ ਸਾਡੇ ਵਰਗੇ ਲੋਕਾਂ ਨਾਲ ਮਿਲਦੇ ਹਨ ਉਸ ਤੋਂ ਲੱਗਦਾ ਹੈ ਕਿ ਸਾਡੇ ਵਰਗੇ ਲੋਕਾਂ ਦੇ ਵਿਚ ਉਮਰ ਦਾ ਅੰਤਰ ਹੀ ਨਹੀਂ ਹੈ। ਉਨ੍ਹਾਂ ਦਾ ਸੁਭਾਅ ਬਹੁਤ ਵਧਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement