ਆਮ ਆਦਮੀ ਦੀ ਜੇਬ ਤੇ ਹੋਵੇਗਾ ਅਸਰ, ਸਬਜ਼ੀਆਂ ਤੋਂ ਬਾਅਦ ਖੰਡ, ਦੁੱਧ ਦੇ ਭਾਅ ਵੀ ਚੜ੍ਹੇ ਆਸਮਾਨੀ
Published : Dec 7, 2020, 3:38 pm IST
Updated : Dec 7, 2020, 3:42 pm IST
SHARE ARTICLE
Vegetables and pulses, prices
Vegetables and pulses, prices

ਸਰ੍ਹੋਂ ਦਾ ਤੇਲ 135 ਰੁਪਏ ਤੋਂ ਘਟ ਕੇ 132 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ ਹੈ।

ਚੰਡੀਗੜ੍ਹ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਧਰਨਾ ਜਾਰੀ ਹੈ। ਇਸ ਨਾਲ ਮਹਿੰਗਾਈ ਦੀ ਮਾਰ ਲਗਾਤਾਰ ਵਧਦੀ ਜਾ ਰਹੀ ਹੈ। ਆਵਾਜਾਈ ਬੰਦ ਹੋਣ ਨਾਲ ਸਬਜ਼ੀਆਂ ਤੇ ਦਾਲਾਂ ਤੋਂ ਬਾਅਦ ਹੁਣ ਖੰਡ, ਦੁੱਧ ਤੇ ਚਾਹ-ਪੱਤੀ ਜਿਹੇ ਜ਼ਰੂਰੀ ਪਦਾਰਥ ਵੀ ਮਹਿੰਗੇ ਹੋ ਗਏ ਹਨ। 

Sugar

ਜਾਣੋ ਕੀ ਹੈ ਕੀਮਤ 
-ਖੰਡ ਦੀ ਔਸਤ ਕੀਮਤ 39 ਰੁਪਏ 58 ਪੈਸੇ ਪ੍ਰਤੀ ਕਿਲੋਗ੍ਰਾਮ ਸੀ; ਜੋ 7 ਦਸੰਬਰ ਨੂੰ ਵਧ ਕੇ 43 ਰੁਪਏ 38 ਪੈਸੇ ਹੋ ਗਈ। 
- ਖੁੱਲ੍ਹੀ ਚਾਹ ਦੀਆਂ ਕੀਮਤਾਂ 238 ਰੁਪਏ 42 ਪੈਸੇ ਤੋਂ ਵਧ ਕੇ 266 ਰੁਪਏ ’ਤੇ ਪੁੱਜ ਗਈਆਂ ਹਨ।
-- ਦੁੱਧ ਦੇ ਭਾਅ ’ਚ ਵੀ ਲਗਭਗ 7 ਫ਼ੀ ਸਦੀ ਤੱਕ ਦਾ ਵਾਧਾ ਵੇਖਣ ਨੂੰ ਮਿਲ ਰਿਹਾ ਹੈ। ਦੁੱਧ ਦੀ ਕੀਮਤ 46 ਰੁਪਏ 74 ਪੈਸੇ ਤੋਂ ਵਧ ਕੇ 50 ਰੁਪਏ ਪ੍ਰਤੀ ਲਿਟਰ ’ਤੇ ਪੁੱਜ ਗਈ ਹੈ।

Tomato

- ਟਮਾਟਰ 37.86 ਫ਼ੀਸਦੀ ਮਹਿੰਗਾ ਹੋ ਗਿਆ ਹੈ।  ਟਮਾਟਰ ਦਾ ਭਾਅ ਲਗਪਗ 49 ਰੁਪਏ 88 ਪੈਸੇ ਪ੍ਰਤੀ ਕਿਲੋਗ੍ਰਾਮ ਤੱਕ ਪੁੱਜ ਗਿਆ ਹੈ, ਜਦਕਿ 30 ਨਵੰਬਰ ਨੂੰ ਇਹ ਭਾਅ 36 ਰੁਪਏ 18 ਪੈਸੇ ਪ੍ਰਤੀ ਕਿਲੋਗ੍ਰਾਮ ਸੀ।
-ਕਣਕ ਦੀ ਕੀਮਤ ਵਿੱਚ 19.45 ਫ਼ੀਸਦੀ ਕਮੀ ਦਰਜ ਕੀਤੀ ਗਈ ਹੈ। ਖ਼ੁਰਾਕੀ ਤੇਲਾਂ ਦੀ ਕੀਮਤ ਵਿੱਚ ਗਿਰਾਵਟ ਵੇਖਣ ਨੂੰ ਮਿਲੀ ਹੈ। ਖਜੂਰ ਦੇ ਤੇਲ (ਪਾਮ ਆਇਲ) ਦੀ ਕੀਮਤ 102 ਰੁਪਏ ਤੋਂ ਘਟ ਕੇ 92 ਰੁਪਏ ’ਤੇ ਆ ਗਈ ਹੈ। 

Mustard oil

-ਸੂਰਜਮੁਖੀ ਤੇਲ ਦਾ ਭਾਅ 124 ਰੁਪਏ ਤੋਂ ਘਟ ਕੇ 123 ਰੁਪਏ ’ਤੇ ਆ ਗਿਆ ਹੈ। 
-ਸਰ੍ਹੋਂ ਦਾ ਤੇਲ 135 ਰੁਪਏ ਤੋਂ ਘਟ ਕੇ 132 ਰੁਪਏ ਪ੍ਰਤੀ ਲਿਟਰ ’ਤੇ ਆ ਗਿਆ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement