ਮਸਜਦ ਵਿਚ ਬੋਰਡ ਲਗਾਕੇ ਬੀਜੇਪੀ ਨੇਤਾ ਦੀ ਐਂਟਰੀ ਕੀਤੀ ਬੰਦ
Published : Dec 7, 2018, 10:50 am IST
Updated : Dec 7, 2018, 10:50 am IST
SHARE ARTICLE
Mosque
Mosque

ਗੁਜਰਾਤ ਦੇ ਵਡੋਦਰੇ ਸਥਿਤ ਇਕ ਮਸਜਦ ਵਿਚ ਬੀਜੇਪੀ  ਦੇ ਇਕ ਮੁਸਲਮਾਨ ਨੇਤਾ ਦੀ ਐਟਰੀ....

ਗੁਜਰਾਤ (ਭਾਸ਼ਾ): ਗੁਜਰਾਤ ਦੇ ਵਡੋਦਰੇ ਸਥਿਤ ਇਕ ਮਸਜਦ ਵਿਚ ਬੀਜੇਪੀ  ਦੇ ਇਕ ਮੁਸਲਮਾਨ ਨੇਤਾ ਦੀ ਐਟਰੀ ਬੰਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਦੱਸਿਆ ਕਿ ਮਸਜਦ ਦੇ ਬਾਹਰ ਇਕ ਬੋਰਡ ਲੱਗਿਆ ਸੀ, ਜਿਸ ਵਿਚ ਬੀਜੇਪੀ ਦੇ ਮੁਸਲਮਾਨ ਨੇਤਾ ਨੂੰ ਉਥੇ ਐਂਟਰੀ ਨਹੀਂ ਦੇਣ ਦੀ ਗੱਲ ਲਿਖੀ ਸੀ। ਹਾਲਾਂਕਿ ਇਹ ਬੋਰਡ ਲਗਾਉਣ ਵਾਲੇ ਨੂੰ ਲੈ ਕੇ ਫਿਲਹਾਲ ਸਪੱਸ਼ਟ ਜਾਣਕਾਰੀ ਨਹੀਂ ਮਿਲ ਸਕੀ। ਬੀਜੇਪੀ ਸਿਟੀ ਯੂਨਿਟ ਦੇ ਮਾਈਨਾਰਟੀ ਸੈਲ ਦੇ ਜਨਰਲ ਸੈਕਟਰੀ ਜਹੀਰ ਕੁਰੈਸ਼ੀ ਨੇ ਦੱਸਿਆ ਕਿ ਯਕੁਟਪੁਰਾ ਖੇਤਰ ਵਿਚ ਮੌਜੂਦ ਮਸਜਦ ਦੇ ਗੇਟ ਉਤੇ ਇਹ ਬੋਰਡ ਲੱਗਿਆ ਸੀ।

MoshqueMosque

ਇਸ ਵਿਚ ਮਸਜਦ ਦੇ ਟਰੱਸਟੀ ਦੇ ਆਦੇਸ਼ ਉਤੇ ਉਨ੍ਹਾਂ ਦੀ ਐਂਟਰੀ ਬੰਦ ਕਰਨ ਦੀ ਗੱਲ ਲਿਖੀ ਸੀ। ਕੁਰੈਸ਼ੀ ਦੇ ਮੁਤਾਬਕ, ਪਿਛਲੇ ਮਹੀਨੇ ਦਿੱਲੀ ਵਿਚ ਹੋਈ ਬੀਜੇਪੀ ਦੇ ਮੁਸਲਮਾਨ ਨੇਤਾਵਾਂ ਦੀ ਮੀਟਿੰਗ ਵਿਚ ਉਨ੍ਹਾਂ ਦਾ ਸ਼ਾਮਲ ਹੋਣਾ ਕੁਝ ਲੋਕਾਂ ਨੂੰ ਪਸੰਦ ਨਹੀਂ ਆਇਆ, ਸ਼ਾਈਦ ਇਸ ਲਈ ਅਜਿਹਾ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਹ ਮੀਟਿੰਗ ਬਾਬਰੀ ਮਸਜਦ ਵਿਵਾਦ ਨੂੰ ਠੀਕ ਢੰਗ ਨਾਲ ਸੁਲਝਾਉਣ ਨੂੰ ਲੈ ਕੇ ਸੀ।

MoshqueMosque

ਉਥੇ ਹੀ ਇਸ ਵਿਵਾਦਿਤ ਬੋਰਡ ਨੂੰ ਲੈ ਕੇ ਮਸਜਦ ਦੇ ਟਰੱਸਟੀ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਉਨ੍ਹਾਂ ਨੇ ਕੁਰੈਸ਼ੀ ਦੀ ਐਂਟਰੀ ਬੰਦ ਕਰਨ ਦਾ ਕੋਈ ਆਦੇਸ਼ ਨਹੀਂ ਦਿਤਾ ਹੈ। ਉਥੇ ਹੀ ਪੁਲਿਸ ਕਮਿਸ਼ਨਰ ਅਨੁਪਮ ਸਿੰਘ ਗਹਲੋਤ ਨੇ ਦੱਸਿਆ ਕਿ ਉਨ੍ਹਾਂ ਨੇ ਇਸ ਸੰਬੰਧ ਵਿਚ ਸ਼ਿਕਾਇਤ ਦਰਜ਼ ਕਰ ਲਈ ਹੈ ਅਤੇ ਫਿਲਹਾਲ ਬੋਰਡ ਲਗਾਉਣ ਵਾਲੇ ਦਾ ਪਤਾ ਲਗਾਇਆ ਜਾ ਰਿਹਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement