ਚੀਨ ਨੂੰ ਦਿਤੀ ਗਈ ‘ਕਲੀਨਚਿਟ’ ਵਾਪਸ ਲੈਣ ਪ੍ਰਧਾਨ ਮੰਤਰੀ : ਕਾਂਗਰਸ 
Published : Nov 7, 2021, 8:37 am IST
Updated : Nov 7, 2021, 8:37 am IST
SHARE ARTICLE
Pawan Khera
Pawan Khera

ਕਾਂਗਰਸ ਨੇ ਕਿਹਾ ਕਿ PM ਨਰਿੰਦਰ ਮੋਦੀ ਨੂੰ ਚੀਨ ਨੂੰ ਦਿਤੀ ਗਈ ‘ਕਲੀਨਚਿਟ’ ਵਾਪਸ ਲੈਂਦੇ ਹੋਏ ਦੇਸ਼ ਅਤੇ ਦੁਨੀਆਂ ਨੂੰ ਗੁਮਰਾਹ ਕਰਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ

ਨਵੀਂ ਦਿੱਲੀ : ਕਾਂਗਰਸ ਨੇ ਸਨਿਚਰਵਾਰ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚੀਨ ਨੂੰ ਦਿਤੀ ਗਈ ‘ਕਲੀਨਚਿਟ’ ਵਾਪਸ ਲੈਂਦੇ ਹੋਏ ਦੇਸ਼ ਅਤੇ ਦੁਨੀਆਂ ਨੂੰ ਗੁਮਰਾਹ ਕਰਨ ਲਈ ਮਾਫ਼ੀ ਮੰਗਣੀ ਚਾਹੀਦੀ ਹੈ ਅਤੇ ਦੇਸ਼ ਨੂੰ ਇਹ ਦਸਣਾ ਚਾਹੀਦਾ ਕਿ ਚੀਨ ਨਾਲ ਲਗਦੀਆਂ ਸਰਹੱਦਾਂ ’ਤੇ ਅਪ੍ਰੈਲ, 2020 ਦੀ ਸਥਿਤੀ ਕਦੋਂ ਤਕ ਬਹਾਲ ਹੋਵੇਗੀ।

ਪਾਰਟੀ ਬੁਲਾਰੇ ਪਵਨ ਖੇੜਾ ਨੇ ਅਮਰੀਕੀ ਰਖਿਆ ਮੰਤਰਾਲੇ ਪੈਂਟਾਗਨ ਦੀ ਇਕ ਰੀਪੋਰਟ ’ਤੇ ਅਧਾਰਿਤ ਖ਼ਬਰ ਦਾ ਹਵਾਲਾ ਦਿੰਦੇ ਹੋਏ ਹੋਏ ਇਹ ਦਾਅਵਾ ਵੀ ਕੀਤਾ ਕਿ ਪ੍ਰਧਾਨ ਮੰਤਰੀ ਦੀ ‘ਝੂਠੀ ਦਿਖ’ ਨੂੰ ਬਚਾਉਣ ਲਈ ਚੀਨ ਨੂੰ ਕਲੀਨਚਿਟ ਦਿਤੀ ਗਈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ, ‘‘ਅਰੁਣਾਂਚਲ ਪ੍ਰਦੇਸ਼ ਖੇਤਰ ਤੋਂ ਭਾਜਪਾ ਸਾਂਸਦ ਤਾਪਿਰ ਗਾਉ ਨੇ ਪਿਛਲੇ ਸਾਲ ਜੂਨ ’ਚ ਕਿਹਾ ਸੀ ਕਿ ਚੀਨ ਦੀ ਫ਼ੌਜ ਅੰਦਰ ਦਾਖ਼ਲ ਹੋ ਕੇ ਗਸ਼ਤ ਕਰ ਰਹੀ ਹੈ ਅਤੇ ਉਸਾਰੀਆਂ ਕਰ ਰਹੀ ਹੈ। ਉਸ ਸਮੇਂ ਸਰਕਾਰ ਨੇ ਉਸ ਨੂੰ ਨਕਾਰ ਦਿਤਾ ਸੀ।

PM Narendra ModiPM Narendra Modi

ਬਾਅਦ ’ਚ ਪ੍ਰਧਾਨ ਮੰਤਰੀ ਨੇ ਖ਼ੁਦ ਚੀਨ ਨੂੰ ਕਲੀਨਚਿਟ ਦਿਤੀ। ਉਸ ਸਮੇਂ ਪ੍ਰਧਾਨ ਮੰਤਰੀ ਅਪਣੀ ਝੂਠੀ ਦਿਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਸਨ।’’ ਕਾਂਗਰਸ ਬੁਲਾਰੇ ਨੇ ਕਿਹਾ, ‘‘ਹੁਣ ਪੈਂਟਾਗਨ ਦੀ ਰਿਪੋਰਟ ਆਈ ਹੈ ਜਿਸ ਵਿਚ ਉਹੀ ਗੱਲ ਕਹੀ ਗਈ ਹੈ, ਜੋ ਅਸੀ ਵਾਰ-ਵਾਰ ਕਹਿ ਰਹੇ ਸੀ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸਾਡੀਆਂ ਸਰਹੱਦਾਂ ਦੇ ਸਾਢੇ ਚਾਰ ਕਿਲੋਮੀਟਰ ਦੇ ਅੰਦਰ ਚੀਨ ਨੇ ਪੂਰਾ ਇਕ ਪਿੰਡ ਵਸਾ ਲਿਆ ਹੈ।

ਇਸ ਪਿੰਡ ਵਿਚ ਕਈ ਬਹੁਮੰਜ਼ਲਾ ਇਮਾਰਤਾਂ ਵੀ ਬਣਾ ਦਿਤੀਆਂ ਹਨ। ਇਹ ਬਹੁਤ ਚਿੰਤਾ ਦਾ ਵਿਸ਼ਾ ਹੈ।’’ ਖੇੜਾ ਨੇ ਵਿਅੰਗ ਕਸਦੇ ਹੋਏ ਇਹ ਅਪੀਲ ਕੀਤੀ, ‘‘ਪ੍ਰਧਾਨ ਮੰਤਰੀ ਨੂੰ ਅਪਣੀ ਕਲੀਨਚਿਟ ਵਾਪਸ ਲੈਣੀ ਚਾਹੀਦੀ ਅਤੇ ਦੇਸ਼ ਨੂੰ ਦਸਣਾ ਚਾਹੀਦਾ ਕਿ ਹਾਂ ਚੀਨ ਦਾਖ਼ਲ ਹੋ ਗਿਆ ਹੈ।’’

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement