ਸ਼ਿਮਲਾ ਦੇ ਭੀੜਭਾੜ ਵਾਲੇ ਇਲਾਕੇ 'ਚ ਲੱਗੀ ਭਿਆਨਕ ਅੱਗ
Published : Nov 7, 2020, 5:01 pm IST
Updated : Nov 7, 2020, 5:01 pm IST
SHARE ARTICLE
fire
fire

ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।

ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਠੰਢ ਦੇ ਮੌਸਮ ਦੇ ਨਾਲ ਹੀ ਅੱਗ ਲੱਗਣ ਦੀਆਂ ਘੱਟਨਾਵਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਅੱਜ ਸ਼ਿਮਲਾ ਦੇ ਭੀੜਭਾੜ ਵਾਲੇ ਇਲਾਕੇ 'ਚ ਅਚਾਨਕ ਅੱਗ ਲੱਗ ਗਈ। ਇਹ ਘਟਨਾ ਅੱਜ ਸਵੇਰੇ ਦੀ ਹੈ। ਇਹ ਅੱਗ ਸ਼ਿਮਲਾ ਦੇ ਭੀੜਭਾੜ ਵਾਲੇ ਇਲਾਕੇ 'ਚ ਸਥਿਤ ਲੋਅਰ ਬਜ਼ਾਰ ਵਿੱਚ ਲੱਗੀ।

shimla

ਅੱਗ ਬੰਦਨਾ ਐਮਪੋਰਿਅਮ ਨਾਮ ਦੀ ਕਪੱੜੇ ਦੀ ਦੁਕਾਨ ਅੰਦਰ ਲੱਗੀ। ਅੱਗ ਇੰਨੀ ਭਿਆਨਕ ਸੀ ਕਿ ਵੇਖਦੇ ਹੀ ਵੇਖਦੇ ਅੱਗ ਦੀਆਂ ਲੱਪਟਾਂ ਨਾਲ ਦੁਕਾਨਾਂ ਸੜ ਕੇ ਸੁਆਹ ਹੋ ਗਈ।  ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ  ਬਚਾਅ ਰਿਹਾ।

lower

ਅੱਗ ਨੂੰ ਵੱਧਦੇ ਵੇਖ ਦੁਕਾਨਦਾਰਾਂ ਛੱਤ ਤੇ ਚੜ੍ਹ ਕੇ ਪਾਣੀ ਦੀਆਂ ਟੈਂਕੀਆਂ ਭੰਨੀਆਂ ਅਤੇ ਅੱਗ ਨੂੰ ਸ਼ਾਤ ਕੀਤਾ।ਜਿਸ ਮਗਰੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਤਕਰੀਬਨ ਇੱਕ ਘੰਟੇ ਦੀ ਸਖ਼ਤ ਮਹਿਨਤ ਮਗਰੋਂ ਅੱਗ ਤੇ ਕਾਬੂ ਪਾਇਆ। ਦੱਸ ਦੇਈਏ ਕਿ ਸ਼ਿਮਲਾ ਦਾ ਲੋਅਰ ਬਾਜ਼ਾਰ ਅੰਗਰੇਜ਼ਾਂ ਦੇ ਜ਼ਮਾਨੇ ਦਾ ਬਣਿਆ ਹੈ। ਇੱਥੇ ਵਧੇਰੇ ਦੁਕਾਨਾਂ ਲੜਕ ਦੀਆਂ ਬਣੀਆਂ ਹੋਈਆਂ ਹਨ।ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement