NEET ਦੀ ਪ੍ਰੀਖਿਆ ਹੋਵੇ ਮੁਲਤਵੀ, ਵਿਦਿਆਰਥੀਆਂ ਨੂੰ ਤੰਗ ਕਰ ਰਹੀ ਹੈ ਸਰਕਾਰ: ਰਾਹੁਲ ਗਾਂਧੀ  
Published : Sep 7, 2021, 11:35 am IST
Updated : Sep 7, 2021, 11:35 am IST
SHARE ARTICLE
Rahul Gandhi
Rahul Gandhi

ਵਿਦਿਆਰਥੀਆਂ ਨੂੰ ਨਿਰਪੱਖ ਮੌਕਾ ਦਿਓ

ਨਵੀਂ ਦਿੱਲੀ - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਨੀਟ ਦੀ ਪ੍ਰੀਖਿਆ ਨੂੰ ਲੈ ਕੇ ਕਿਹਾ ਕਿ ਵਿਦਿਆਰਥੀਆਂ ਨੂੰ ਨਿਰਪੱਖ ਮੌਕਾ ਮਿਲਣਾ ਚਾਹੀਦਾ ਹੈ, ਉਹਨਾਂ ਨੇ ਨੀਟ ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਵੀ ਮੰਗ ਕੀਤੀ ਹੈ। ਉਨ੍ਹਾਂ ਨੇ ਟਵੀਟ ਕੀਤਾ, "ਭਾਰਤ ਸਰਕਾਰ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਨੂੰ ਨਹੀਂ ਦੇਖਦੀ। NEET ਦੀ ਪ੍ਰੀਖਿਆ ਮੁਲਤਵੀ ਕਰੋ।

ਇਹ ਵੀ ਪੜ੍ਹੋ -  ਕਰਨਾਲ ਵਿਚ ਕਿਸਾਨਾਂ ਦੇ ਇਕੱਠ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, ਸੁਰੱਖਿਆ ਬਲਾਂ ਦੀਆਂ 40 ਕੰਪਨੀਆਂ ਤੈਨਾਤ

Photo

ਵਿਦਿਆਰਥੀਆਂ ਨੂੰ ਨਿਰਪੱਖ ਮੌਕਾ ਦਿਓ।" ਦੱਸ ਦਈਏ ਕਿ ਸੁਪਰੀਮ ਕੋਰਟ ਨੇ ਇਹ ਕੱਲ੍ਹ ਹੀ ਤੈਅ ਕਰ ਦਿੱਤਾ ਸੀ ਕਿ ਨੀਟ ਦੀ ਪ੍ਰੀਖਿਆ 12 ਸਤੰਬਰ ਨੂੰ ਹੀ ਹੋਵੇਗੀ ਇਸ ਨੂੰ ਮੁਲਤਵੀ ਨਹੀਂ ਕੀਤਾ ਜਾਵੇਗਾ। ਸੁਪਰੀਮ ਕੋਰਟ ਨੇ ਸੋਮਵਾਰ ਨੂੰ ਕੌਮੀ ਯੋਗਤਾ-ਕਮ-ਦਾਖਲਾ ਪ੍ਰੀਖਿਆ (ਨੀਟ-ਯੂਜੀ) ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਪ੍ਰਕਿਰਿਆ ਵਿਚ ਵਿਘਨ ਨਹੀਂ ਪਾਉਣਾ ਚਾਹੁੰਦੇ ਅਤੇ ਇਸ ਦੀ ਤਾਰੀਕ ਬਦਲਣਾ "ਅਨਿਆਂਪੂਰਨ" ਹੋਵੇਗਾ। NEET-UG ਦੀ ਪ੍ਰੀਖਿਆ 12 ਸਤੰਬਰ ਨੂੰ ਹੀ ਹੋਵੇਗੀ।

NEET Result 2020NEET 

ਜਸਟਿਸ ਏ ਐਮ ਖਾਨਵਿਲਕਰ, ਹਰੀਸ਼ਕੇਸ਼ ਰਾਏ ਅਤੇ ਸੀਟੀ ਰਵੀਕੁਮਾਰ ਦੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਜੇ ਵਿਦਿਆਰਥੀ ਕਈ ਪ੍ਰੀਖਿਆਵਾਂ ਵਿਚ ਬੈਠਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਤਰਜੀਹ ਤੈਅ ਕਰਨੀ ਪਵੇਗੀ ਅਤੇ ਆਪਣਾ ਵਿਕਲਪ ਚੁਣਨਾ ਪਵੇਗਾ ਕਿਉਂਕਿ ਅਜਿਹੀ ਸਥਿਤੀ ਕਦੇ ਨਹੀਂ ਹੋ ਸਕਦੀ ਜਿਸ ਵਿਚ ਪ੍ਰੀਖਿਆ ਦੀ ਤਾਰੀਖ ਤੋਂ ਹਰ ਕੋਈ ਸੰਤੁਸ਼ਟ ਹੋਵੇ।

ਇਹ ਵੀ ਪੜ੍ਹੋ -  ਸਰਕਾਰੀ ਬੱਸਾਂ ਦਾ ਦੂਜੇ ਦਿਨ ਵੀ ਚੱਕਾ ਜਾਮ, ਮੁਲਾਜ਼ਮ ਅੱਜ ਕਰਨਗੇ ਸਿਸਵਾਂ ਫਾਰਮ ਹਾਊਸ ਦਾ ਘਿਰਾਓ

Rahul Gandhi Rahul Gandhi

ਬੈਂਚ ਨੇ ਪਟੀਸ਼ਨਰਾਂ ਵੱਲੋਂ ਪੇਸ਼ ਹੋਏ ਵਕੀਲ ਸ਼ੋਇਬ ਆਲਮ ਨੂੰ ਕਿਹਾ, “ਜੋ ਦਲੀਲਾਂ ਤੁਸੀਂ ਦੇ ਰਹੇ ਹੋ ਉਹ 99 ਪ੍ਰਤੀਸ਼ਤ ਉਮੀਦਵਾਰਾਂ ਲਈ ਢੁਕਵੀਆਂ ਨਹੀਂ ਹਨ। ਇਕ ਫੀਸਦੀ ਉਮੀਦਵਾਰਾਂ ਲਈ ਪੂਰੇ ਤੰਤਰ ਨੂੰ ਰੋਕਿਆ ਨਹੀਂ ਜਾ ਸਕਦਾ। ਆਲਮ ਨੇ ਕਿਹਾ ਸੀ ਕਿ ਮੈਡੀਕਲ ਦਾਖਲਾ ਪ੍ਰੀਖਿਆ ਨੀਟ-ਯੂਜੀ 2021 ਨੂੰ ਟਾਲਿਆ ਜਾਵੇ ਕਿਉਂਕਿ 12 ਸਤੰਬਰ ਦੇ ਆਸ ਪਾਸ ਹੋਰ ਬਹੁਤ ਸਾਰੇ ਟੈਸਟ ਹਨ। ਇਸ 'ਤੇ ਬੈਂਚ ਨੇ ਕਿਹਾ, "ਪ੍ਰੀਖਿਆ ਦੀ ਤਾਰੀਖ ਨੂੰ ਬਦਲਣਾ ਬਹੁਤ ਹੀ ਅਨਿਆਂਪੂਰਣ ਹੋਵੇਗਾ ਕਿਉਂਕਿ ਨੀਟ ਬਹੁਤ ਵਿਆਪਕ ਪੱਧਰ ਦੀ ਪ੍ਰੀਖਿਆ ਹੈ। ਇਹ ਰਾਜ ਦੇ ਹਿਸਾਬ ਨਾਲ ਨਹੀਂ, ਇਹ ਇੱਕ ਦੇਸ਼ ਵਿਆਪੀ ਪ੍ਰੀਖਿਆ ਹੈ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement