ਭਾਰਤ ਵਿਚ ਇਕ ਦਿਨ 'ਚ ਕੋਵਿਡ 19 ਦੇ ਰੀਕਾਰਡ 90 ਹਜ਼ਾਰ ਤੋਂ ਵੱਧ ਮਾਮਲੇ ਆਏ
Published : Sep 7, 2020, 7:38 am IST
Updated : Sep 7, 2020, 7:38 am IST
SHARE ARTICLE
 covid 19
covid 19

24 ਘੰਟਿਆਂ ਵਿਚ 1,065 ਲੋਕਾਂ ਦੀ ਮੌਤ g ਮੌਤਾਂ ਦੀ ਕੁਲ ਗਿਣਤੀ 70,626 ਹੋਈ

ਨਵੀਂ ਦਿੱਲੀ : ਦੇਸ਼ 'ਚ ਇਕ ਦਿਨ 'ਚ ਰੀਕਾਰਡ 90,632 ਲੋਕਾਂ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਨਵੇਂ ਮਾਮਲਿਆਂ ਨਾਲ ਦੇਸ਼ 'ਚ ਕੋਵਿਡ 19 ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 41 ਲੱਖ  ਤੋਂ ਵੱਧ ਹੋ ਗਈ ਹੈ।

Corona VaccineCorona Vaccine

ਕੇਂਦਰੀ ਸਿਹਤ ਮੰਤਰਾਲਾ ਨੇ ਇਹ ਵੀ ਕਿਹਾ ਕਿ ਹੁਣ ਤਕ 31,80,865 ਲੋਕ ਸਿਹਤਯਾਬ ਵੀ ਹੋ ਚੁੱਕੇ ਹਨ ਅਤੇ ਇਸ ਦੇ ਨਾਲ ਹੀ ਐਤਵਾਰ ਨੂੰ ਸਿਤਹਯਾਬ ਹੋਣ ਵਾਲੇ ਲੋਕਾਂ ਦੀ ਦਰ ਵੱਧ ਕੇ 77.32 ਫ਼ੀ ਸਦੀ ਹੋ ਗਈ।

covid 19 vaccinecovid 19 vaccine

ਮੰਤਰਾਲੇ ਵਲੋਂ ਐਤਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਲਾਗ ਦੇ ਕੁਲ ਮਾਮਲੇ ਵੱਧ ਕੇ 41,13,811 ਹੋ ਗਏ ਹਨ ਅਤੇ ਪਿਛਲੇ 24 ਘੰਟੇ ਦੇ ਅੰਦਰ 1,065 ਪੀੜਤ ਲੋਕਾਂ ਦੀ ਮੌਤ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 70, 626 ਹੋ ਗਈ ਹੈ।

Covid 19Covid 19

ਕੋਵਿਡ-19 ਸਬੰਧੀ ਮੌਤ ਦਰ 'ਚ ਹੋਰ ਗਿਰਾਵਟ ਆਈ ਹੈ ਅਤੇ ਹੁਣ ਇਹ 1.72 ਫ਼ੀ ਸਦੀ ਰਹਿ ਗਈ ਹੈ।   ਅੰਕੜਿਆਂ ਮੁਤਾਬਕ ਦੇਸ਼ 'ਚ ਕੋਵਿਡ-19 ਦੇ 8,62,320 ਮਰੀਜ਼ ਇਲਾਜ ਅਧੀਨ ਹਨ ਜੋ ਕੋਰੋਨਾ ਦੇ ਕੁਲ ਮਾਮਲਿਆਂ ਦਾ 20.96 ਫ਼ੀ ਸਦੀ ਹੈ।

Coronavirus Coronavirus

ਭਾਰਤੀ ਆਯੁਰਵਿਗਿਆਨ ਖੋਜ ਪ੍ਰੀਸ਼ਦ (ਆਈਸੀਐਮਆਰ) ਮੁਤਾਬਕ ਪੰਜ ਸਤੰਬਰ ਤਕ 4,88,1,145 ਸੈਂਪਲਾਂ ਦੀ ਜਾਂਚ ਹੋ ਚੁੱਕੀ ਹੈ ਜਿਨ੍ਹਾਂ 'ਚ ਸਨਿਚਰਵਾਰ ਨੂੰ ਹੀ 10,92, 656 ਸੈਂਪਲਾਂ ਦੀ ਜਾਂਚ ਕੀਤੀ ਗਈ।

Coronavirus antibodiesCoronavirus antibodies

ਦੇਸ਼ 'ਚ ਮਹਾਂਮਾਰੀ ਨਾਲ ਹੁਣ ਤਕ 70,626 ਲੋਕਾਂ ਦੀ ਮੌਤਾਂ ਹੋਈਆਂ ਹਨ ਜਿਨ੍ਹਾਂ 'ਚੋਂ ਮਹਾਰਾਸ਼ਟਰ 'ਚ ਸਭ ਤੋਂ ਵੱਧ 26,276, ਤਾਮਿਲਨਾਡੁ 'ਚ 7748, ਕਰਨਾਟਕ 6298, ਦਿੱਲੀ 4538, ਆਂਧਰਾ ਪ੍ਰਦੇਸ਼ 4347, ਉਤਰ ਪ੍ਰਦੇਸ਼ 3843, ਪਛਮੀ ਬੰਗਾਲ 3510, ਗੁਜਰਾਤ 3091 ਅਤੇ ਪੰਜਾਬ 'ਚ 1808 ਲੋਕਾਂ ਦੀ ਮੌਤਾਂ ਹੋਈਆਂ ਹਨ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement