ਮੋਦੀ ਨੂੰ 'ਮੁਸਲਿਮ ਟੋਪੀ' ਪਾਉਣ ਤੋਂ ਪਰਹੇਜ਼ : ਥਰੂਰ
Published : Aug 7, 2018, 8:08 am IST
Updated : Aug 7, 2018, 8:08 am IST
SHARE ARTICLE
Shashi Tharoor
Shashi Tharoor

ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿਚ ਨਿਸ਼ਾਨਾ ਬਣਾਇਆ ਹੈ.................

ਨਵੀਂ ਦਿੱਲੀ : ਕਾਂਗਰਸ ਸੰਸਦ ਮੈਂਬਰ ਸ਼ਸ਼ੀ ਥਰੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿਚ ਨਿਸ਼ਾਨਾ ਬਣਾਇਆ ਹੈ। ਥਰੂਰ ਨੇ ਪੁਛਿਆ ਕਿ ਪ੍ਰਧਾਨ ਮੰਤਰੀ ਅਪਣੇ ਸਿਰ 'ਤੇ ਅਜੀਬ ਜਿਹੀ ਤੇ ਵੱਖ-ਵੱਖ ਤਰ੍ਹਾਂ ਦੀ ਪੱਗ ਤਾਂ ਬੰਨ੍ਹ ਲੈਂਦੇ ਹਨ ਪਰ ਮੁਸਲਿਮ ਟੋਪੀ ਪਾਉਣ ਤੋਂ ਪਰਹੇਜ਼ ਕਰਦੇ ਹਨ। ਕਲ ਤਿਰੂਵਨੰਤਪੁਰਮ ਵਿਚ ਹੋਏ ਸਮਾਗਮ ਵਿਚ ਥਰੂਰ ਨੇ ਕਿਹਾ, 'ਤੁਸੀਂ ਉਨ੍ਹ ਨੂੰ ਤਰ੍ਹਾਂ ਤਰ੍ਹਾਂ ਦੇ ਮਜ਼ੇਦਾਰ ਕਪੜੇ ਪਾਈ ਵੇਖਿਆ ਹੋਵੇਗਾ ਪਰ ਉਹ ਹਾਲੇ ਵੀ ਇਕ ਚੀਜ਼ ਨੂੰ ਨਾਂਹ ਕਹਿੰਦੇ ਹਨ, ਉਹ 'ਹਰੇ' ਰੰਗ ਤੋਂ ਕਿਉਂ ਡਰਦੇ ਹਨ ਅਤੇ ਮੁਸਲਿਮ ਟੋਪੀ ਤੋਂ ਕਿਉਂ ਬਚਦੇ ਹਨ।

ਥਰੂਰ ਨੇ ਕਿਹਾ, 'ਤੁਸੀਂ ਉਨ੍ਹਾਂ ਨੂੰ ਖੰਭਾਂ ਵਾਲੀ ਹਾਸੋਹੀਣੀ ਨਾਗਾ ਟੋਪੀ, ਵੱਖ ਵੱਖ ਤਰ੍ਹਾਂ ਦੀਆਂ ਅਜੀਬ ਅਤੇ ਆਸਾਧਾਰਣ ਪੁਸ਼ਾਕਾਂ ਵਿਚ ਵੇਖਦੇ ਹੋ ਪਰ ਮੁਸਲਿਮ ਟੋਪੀ ਪਾਉਣ ਤੋਂ ਉਹ ਡਰਦੇ ਹਨ।' ਥਰੂਰ ਦੇ ਇਸ ਬਿਆਨ ਤੋਂ ਔਖੇ ਦੋ ਕੇਂਦਰੀ ਮੰਤਰੀਆਂ ਨੇ ਥਰੂਰ ਨੂੰ ਘੇਰ ਲਿਆ। ਰਾਜਵਰਧਨ ਸਿੰਘ ਰਾਠੌਰ ਅਤੇ ਕਿਰੇਨ ਰਿਜਿਜੂ ਨੇ ਕਿਹਾ ਕਿ ਥਰੂਰ ਦੀਆਂ ਇਹ ਟਿਪਣੀਆਂ ਉਤਰ-ਪੂਰਬੀ ਲੋਕਾਂ ਦਾ ਅਪਮਾਨ ਹਨ।

ਉਨ੍ਹਾਂ ਕਿਹਾ ਕਿ ਥਰੂਰ ਦਾ ਅਜੀਬ ਜਿਹੀ ਪੱਗ ਕਹਿਣਾ ਉਤਰ ਪੂਰਬ ਲੋਕਾਂ ਦੇ ਪਹਿਰਾਵੇ 'ਤੇ ਵਿਅੰਗ ਹੈ ਜੋ ਉਨ੍ਹਾਂ ਦੇ ਸਭਿਆਚਾਰ ਅਤੇ ਵਿਰਾਸਤ ਦਾ ਅਪਮਾਨ ਹੈ। ਕਿਰੇਨ ਨੇ ਕਿਹਾ ਕਿ ਥਰੂਰ ਦੀ ਟਿਪਣੀ ਲਈ ਕਾਂਗਰਸ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਕਿਹਾ, 'ਟੋਪੀ ਲਈ ਹਾਸੋਹੀਣੇ ਅਤੇ ਅਜੀਬ ਸ਼ਬਦ ਵਰਤਣਾ ਉਤਰ-ਪੂਰਬ ਦੇ ਲੋਕਾਂ ਦੇ ਸਭਿਆਚਾਰ ਅਤੇ ਰਵਾਇਤ ਦਾ ਮਜ਼ਾਕ ਹੈ।' (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement