ਜੇਡੀਯੂ ਦੇ ਹਰੀਵੰਸ਼ ਹੋ ਸਕਦੇ ਹਨ ਐਨਡੀਏ ਦੇ ਉਮੀਦਵਾਰ
Published : Aug 7, 2018, 10:11 am IST
Updated : Aug 7, 2018, 10:11 am IST
SHARE ARTICLE
Harivansh Narayan Singh
Harivansh Narayan Singh

ਜੇਡੀਯੂ ਦੇ ਸੰਸਦ ਮੈਂਬਰ ਹਰੀਵੰਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋ ਸਕਦੇ ਹਨ..................

ਨਵੀਂ ਦਿੱਲੀ : ਜੇਡੀਯੂ ਦੇ ਸੰਸਦ ਮੈਂਬਰ ਹਰੀਵੰਸ਼ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁਦੇ ਲਈ ਐਨਡੀਏ ਦੇ ਉਮੀਦਵਾਰ ਹੋ ਸਕਦੇ ਹਨ। ਡਿਪਟੀ ਚੇਅਰਮੇਨ ਦੀ ਚੋਣ 9 ਅਗੱਸਤ ਨੂੰ ਸਵੇਰੇ 11 ਵਜੇ ਹੋਣੀ ਹੈ। ਇਹ ਐਲਾਨ ਰਾਜ ਸਭਾ ਦੇ ਚੇਅਰਮੈਨ ਐਮ ਵੈਂਕਇਆ ਨਾਇਡੂ ਨੇ ਕੀਤਾ। ਇਸ ਤੋਂ ਪਹਿਲਾਂ ਨਾਇਡੂ ਨੇ ਸੁਝਾਅ ਦਿਤਾ ਸੀ ਕਿ ਡਿਪਟੀ ਚੇਅਰਮੈਨ ਦੀ ਚੋਣ ਸਰਬਸੰਮਤੀ ਨਾਲ ਹੋਣੀ ਚਾਹੀਦੀ ਹੈ ਪਰ ਫ਼ਿਲਹਾਲ ਲਗਦਾ ਹੈ ਕਿ ਚੋਣ ਹੋ ਕੇ ਰਹੇਗੀ ਕਿਉਂਕਿ ਵਿਰੋਧੀ ਧਿਰ ਅਪਣਾ ਉਮੀਦਵਾਰ ਐਲਾਨ ਸਕਦੀ ਹੈ। ਨਾਮਜ਼ਦਗੀ ਕਾਗ਼ਜ਼ 8 ਅਗੱਸਤ ਨੂੰ ਦੁਪਹਿਰ ਤੋਂ ਪਹਿਲਾਂ ਦਾਖ਼ਲ ਕੀਤੇ ਜਾਣੇ ਹਨ।

ਇਹ ਅਹੁਦਾ ਇਸ ਸਾਲ ਜੂਨ ਤੋਂ ਖ਼ਾਲੀ ਪਿਆ ਹੈ ਕਿਉਂਕਿ ਪੀ ਜੇ ਕੁਰੀਅਨ ਜਿਹੜੇ ਕੇਰਲਾ ਤੋਂ ਕਾਂਗਰਸ ਦੀ ਟਿਕਟ 'ਤੇ ਰਾਜ ਸਭਾ ਲਈ ਚੁਣੇ ਗਏ ਸਨ, ਸੇਵਾਮੁਕਤੀ ਹੋ ਗਏ ਸਨ। ਉਧਰ, ਵਿਰੋਧੀ ਪਾਰਟੀਆਂ ਨੇ ਅਪਣੇ ਉਮੀਦਵਾਰ ਬਾਰੇ ਰਣਨੀਤੀ ਘੜਨ ਲਈ ਬੈਠਕ ਕੀਤੀ। ਸੀਨੀਅਰ ਕਾਂਗਰਸ ਆਗੂ ਅਹਿਮਦ ਪਟੇਲ, ਸਮਾਜਵਾਦੀ ਪਾਰਟੀ ਦੇ ਆਗੂ ਗੋਪਾਲ ਯਾਦਵ, ਡੀਐਮਕੇ ਤਿਰੂਚਤੀ ਸਿਵਾ, ਬਸਪਾ ਦੇ ਸਤੀਸ਼ ਚੰਦਰਾ, ਐਨਸੀਪੀ ਦੇ ਪ੍ਰਫੂਲ ਪਟੇਲ, ਸੀਪੀਆਈ ਦੇ ਡੀ ਰਾਜਾ, ਟੀਐਮਸੀ ਦੇ ਡੇਰੇਕ ਓ ਬਰਾਇਨ, ਆਰਜੇਡੀ ਦੀ ਮੀਸਾ ਭਾਰਤੀ, ਸੀਪੀਐਮ ਦੇ ਟੀ ਕੇ ਰੰਗਾਰਾਜਨ ਅਤੇ ਟੀਡੀਪੀ ਦੇ ਸੀਐਮ ਰਮੇਸ਼ ਨੇ ਬੈਠਕ ਵਿਚ ਹਿੱਸਾ ਲਿਆ। (ਏਜੰਸੀ)

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement