ਕਾਰ-ਟਰੱਕ ਦੀ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 8 ਜੀਆਂ ਦੀ ਗਈ ਜਾਨ 
Published : Jun 7, 2022, 2:07 pm IST
Updated : Jun 7, 2022, 2:07 pm IST
SHARE ARTICLE
road accident
road accident

ਵਿਆਹ ਵਿਚ ਜਾਂਦੇ ਸਮੇਂ ਵਾਪਰਿਆ ਹਾਦਸਾ 

ਰਾਜਸਥਾਨ : ਸਥਾਨਕ ਬਾੜਮੇਰ ਵਿੱਚ ਸੋਮਵਾਰ ਦੇਰ ਰਾਤ ਇੱਕ ਭਿਆਨਕ ਸੜਕ ਹਾਦਸੇ ਵਿੱਚ ਇੱਕੋ ਪਰਿਵਾਰ ਦੇ 8 ਜੀਆਂ ਦੀ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਵਿਆਹ ਸਮਾਗਮ ਵਿਚ ਜਾਂਦੇ ਸਮੇਂ ਵਾਪਰਿਆ ਹੈ। ਪੁਲਿਸ ਅਨੁਸਾਰ ਕਾਰ ਵਿੱਚ ਸੈਦੀਆ (ਜਲੋਰੇ) ਵਾਸੀ ਇੱਕ ਪਰਿਵਾਰ ਦੇ 9 ਮੈਂਬਰ ਸਵਾਰ ਸਨ, ਜਿਨ੍ਹਾਂ ਵਿੱਚੋਂ 8 ਦੀ ਮੌਤ ਹੋ ਗਈ। ਇਹ ਹਾਦਸਾ ਬਾੜਮੇਰ ਜ਼ਿਲ੍ਹੇ ਦੇ ਗੁਡਾਮਲਾਨੀ ਥਾਣੇ ਅਧੀਨ ਬਾਟਾ ਫਾਟੇ ਨੇੜੇ ਵਾਪਰਿਆ।

AccidentAccident

ਇਸ ਹਾਦਸੇ 'ਚ ਪੂਨਮਾਰਾਮ (45) ਪੁੱਤਰ ਧੀਮਾਰਾਮ, ਪ੍ਰਕਾਸ਼ (28) ਪੁੱਤਰ ਪੇਮਾਰਾਮ, ਮਨੀਸ਼ (12) ਪੁੱਤਰ ਪੂਨਮਾਰਾਮ, ਪ੍ਰਿੰਸ (5) ਪੁੱਤਰ ਮੰਗੀਲਾਲ, ਭਾਗੀਰਾਮ (38) ਪੁੱਤਰ ਪੋਕਰਾਮ ਅਤੇ ਪੂਨਮਾਰਾਮ (48) ਪੁੱਤਰ ਭਗਵਾਨਰਾਮ ਵਾਸੀ ਖਾਰਾ ਜਲੂਰ ਸਮੇਤ 6 ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਮੰਗੀਲਾਲ (35) ਪੁੱਤਰ ਨੈਨਾਰਾਮ ਅਤੇ ਬੁਧਰਾਮ (40) ਪੁੱਤਰ ਕਾਨਾਰਾਮ ਦੀ ਇਲਾਜ ਦੌਰਾਨ ਮੌਤ ਹੋ ਗਈ।

 Tragic accidentTragic accident

ਪ੍ਰਕਾਸ਼ (20) ਪੁੱਤਰ ਹਰਜੀਰਾਮ ਵਿਸ਼ਨੋਈ ਗੰਭੀਰ ਜ਼ਖਮੀ ਹੈ, ਜਿਸ ਦਾ ਸੰਚੌਰ ਦੇ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਇਹ ਸਾਰੇ ਇੱਕ ਵਿਆਹ ਸਮਾਗਮ ਵਿਚ ਜਾ ਰਹੇ ਸਨ ਅਤੇ ਇਸ ਜਗ੍ਹਾ ਤੋਂ 8 ਕਿਲੋਮੀਟਰ ਪਹਿਲਾਂ ਸੜਕ ਹਾਦਸਾ ਹੋਇਆ ਸੀ।ਬਰਾਤ ਵਿਚ ਸ਼ਾਮਲ ਦੂਜੇ ਵਾਹਨ ਤੋਂ ਉਤਰ ਕੇ ਹੋਰਨਾਂ ਵਲੋਂ ਕਾਰ ਵਿਚ ਫਸੇ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਫਸੇ ਲੋਕਾਂ ਨੂੰ ਬੜੀ ਮੁਸ਼ਕਲ ਨਾਲ ਬਾਹਰ ਕੱਢਿਆ ਗਿਆ। ਵਿਆਹ ਦੀਆਂ ਖੁਸ਼ੀਆਂ ਸੋਗ ਵਿੱਚ ਬਦਲ ਗਈਆਂ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement