ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਂ ਦਾ ਹੋਇਆ ਦਿਹਾਂਤ
Published : Jun 7, 2020, 10:27 am IST
Updated : Jun 7, 2020, 10:27 am IST
SHARE ARTICLE
Piyush Goyal mother Chandrakatna Goyal
Piyush Goyal mother Chandrakatna Goyal

ਪੀਯੂਸ਼ ਗੋਇਲ ਨੇ ਟਵੀਟਰ ’ਤੇ ਇਹ ਖ਼ਬਰ ਸਾਂਝਾ ਕੀਤੀ

ਮੁੰਬਈ, 6 ਜੂਨ : ਰੇਲ ਮੰਤਰੀ ਪੀਯੂਸ਼ ਗੋਇਲ ਦੀ ਮਾਂ ਅਤੇ ਸੀਨੀਅਰ ਭਾਜਪਾ ਆਗੂ ਚੰਦਰਕਾਂਤਾ ਗੋਇਲ ਦਾ ਸ਼ੁਕਰਵਾਰ ਰਾਤ ਇਥੇ ਉਨ੍ਹਾਂ ਦੇ ਘਰ ’ਚ ਦਿਹਾਂਤ ਹੋ ਗਿਆ। ਪੀਯੂਸ਼ ਗੋਇਲ ਨੇ ਟਵੀਟਰ ’ਤੇ ਇਹ ਖ਼ਬਰ ਸਾਂਝਾ ਕੀਤੀ।  ਉਨ੍ਹਾਂ ਨੇ ਟਵੀਟ ’ਚ ਲਿਖਿਆ, ‘‘ਉਨ੍ਹਾਂ ਨੇ ਅਪਣਾ ਪੂਰਾ ਜੀਵਨ ਸੇਵਾ ਕਰਦੇ ਹੋਏ ਬਤੀਤ ਕੀਤਾ ਅਤੇ ਸਾਨੂੰ ਵੀ ਸੇਵਾਭਾਵਨਾ ਨਾਲ ਜੀਵਨ ਬਤੀਤ ਕਰਨ ਲਈ ਪ੍ਰੇਰਿਤ ਕੀਤਾ।’’

PhotoPhoto

ਭਾਜਪਾ ਆਗੂ ਅਤੇ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਵਿਨੋਦ ਤਾਵੜੇ ਨੇ ਦਸਿਆ ਕਿ ਚੰਦਰਕਲਾ ਗੋਇਲ ਦਾ ਅੰਤਮ ਸਸਕਾਰ ਸਨਿਚਰਵਾਰ ਸਵੇਰੇ ਕੀਤਾ ਗਿਆ। ਚੰਦਰਕਾਂਤਾ ਗੋਇਲ ਐਮਰਜੈਂਸੀ ਦੇ ਬਾਅਦ ਇਕ ਕਾਰਜਕਾਲ ਲਈ ਮੁੰਬਈ ’ਚ ਕਾਉਂਸਲਰ ਰਹੀ। ਬਾਅਦ ਵਿਚ ਉਹ ਤਿੰਨ ਵਾਰ ਮਾਟੁੰਗਾ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੀ ਵਿਧਾਇਕ ਚੁਣੀ ਗਈ। ਉਨ੍ਹਾਂ ਦੇ ਪਤੀ ਵੇਦ ਪ੍ਰਕਾਸ਼ ਗੋਇਲ ਲੰਮੇ ਸਮੇਂ ਤਕ ਭਾਜਪਾ ਦੇ ਰਾਸ਼ਟਰੀ ਖਜਾਨਚੀ ਰਹੇ। ਉਹ ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ’ਚ ਜਹਾਜ਼ਰਾਣੀ ਮੰਤਰੀ ਸਨ।     (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement