ਖ਼ਬਰਾਂ |

ਤਾਜ਼ਾ |

ਪਹਿਲੀ ਐਲਜੀਬੀਟੀਕਿਊ ਸਾਂਸਦ ਬਣੀ ਮੇਨਕਾ ਗੁਰੂਸਵਾਮੀ
Published : Apr 7, 2026, 11:52 am IST
Updated : Apr 7, 2026, 4:05 pm IST
SHARE ARTICLE
Maneka Guruswamy becomes first LGBTQ MP
Maneka Guruswamy becomes first LGBTQ MP

ਸੰਸਦ 'ਚ ਰਾਜ ਸਭਾ ਮੈਂਬਰ ਵਜੋਂ ਲਿਆ ਹਲਫ਼, ਪੱਛਮ ਬੰਗਲ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ 'ਤੇ ਹੋਈ ਚੋਣ

ਨਵੀਂ ਦਿੱਲੀ/ਸ਼ਾਹ : ਭਾਰਤ ਦੀ ਸੰਸਦ ਵਿਚ ਮੇਨਕਾ ਗੁਰੂਸਵਾਮੀ ਨੇ ਰਾਜ ਸਭਾ ਮੈਂਬਰ ਵਜੋਂ ਹਲਫ਼ ਲੈ ਕੇ ਨਵਾਂ ਇਤਿਹਾਸ ਰਚ ਦਿੱਤਾ ਏ,, ਕਿਉਂਕਿ ਉਨ੍ਹਾਂ ਨੂੰ ਭਾਰਤ ਦੀ ਪਹਿਲੀ ਐਲਜੀਬੀਟੀਕਿਊ ਪਲੱਸ ਸਾਂਸਦ ਹੋਣ ਦਾ ਮਾਣ ਹਾਸਲ ਹੋਇਆ ਏ। ਉਹ ਪੱਛਮ ਬੰਗਲ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਸਰਵਸੰਮਤੀ ਨਾਲ ਰਾਜ ਸਭਾ ਮੈਂਬਰ ਚੁਣੇ ਗਏ ਨੇ। ਸੋ ਆਓ ਤੁਹਾਨੂੰ ਦੱਸਦੇ ਆਂ, ਕੌਣ ਐ ਮੇਨਕਾ ਗੁਰੂ ਸਵਾਮੀ ਅਤੇ ਕੀ ਨੇ ਉਨ੍ਹਾਂ ਦੀਆਂ ਪ੍ਰਾਪਤੀਆਂ?

ਭਾਰਤ ਦੀ ਸੰਸਦ ਵਿਚ ਉਸ ਸਮੇਂ ਇਕ ਨਵਾਂ ਇਤਿਹਾਸ ਸਿਰਜਿਆ ਗਿਆ ਜਦੋਂ ਪਾਰਲੀਮੈਂਟ ਵਿਚ ਡਾ. ਮੇਨਕਾ ਗੁਰੂਸਵਾਮੀ ਨੇ ਭਾਰਤ ਦੀ ਪਹਿਲੀ ਓਪਨਲੀ ਕੁਈਰ ਸਾਂਸਦ ਦੇ ਰੂਪ ਵਿਚ ਹਲਫ਼ ਲਿਆ। ਇਹ ਕਦਮ ਭਾਰਤ ਵਿਚ ਐਲਜੀਬੀਟੀਕਿਊ ਪਲੱਸ ਸਮਾਜ ਦੀ ਨੁਮਾਇੰਦਗੀ ਦੇ ਲਿਹਾਜ ਨਾਲ ਬੇਹੱਦ ਮਹੱਤਵਪੂਰਨ ਮੰਨਿਆ ਜਾ ਰਿਹਾ ਏ। ਡਾ. ਗੁਰੂਸਵਾਮੀ ਇਕ ਮੰਨੀ ਪ੍ਰਮੰਨੀ ਸੀਨੀਅਰ ਵਕੀਲ ਨੇ ਜੋ ਐਲਜੀਬੀਟੀਕਿਊ ਪਲੱਸ ਅਧਿਕਾਰਾਂ ਨੂੰ ਕਾਨੂੰਨੀ ਮਾਨਤਾ ਦਿਵਾਉਣ ਅਤੇ ਸੰਵਿਧਾਨਕ ਕਾਨੂੰਨ ਨੂੰ ਅੱਗੇ ਵਧਾਉਣ ਵਿਚ ਅਪਣੀ ਅਹਿਮ ਭੂਮਿਕਾ ਲਈ ਮਸ਼ਹੂਰ ਨੇ। 

ਕੌਣ ਹੈ ਮੇਨਕਾ ਗੁਰੂਸਵਾਮੀ?
- ਮੇਨਕਾ ਗੁਰੂਸਵਾਮੀ ਸੁਪਰੀਮ ਕੋਰਟ ’ਚ ਸੀਨੀਅਰ ਐਡਵੋਕੇਟ ਨੇ।
- ਮੇਨਕਾ ਗੁਰੂਸਵਾਮੀ ਦਾ ਜਨਮ 27 ਨਵੰਬਰ 1974 ਨੂੰ ਹੋਇਆ।
- ਉਨ੍ਹਾਂ ਦੇ ਪਿਤਾ ਮੋਹਨ ਗੁਰੂ ਸਵਾਮੀ ਸਾਲ 1998 ’ਚ ਤਤਕਾਲੀ ਵਿੱਤ ਮੰਤਰੀ ਯਸ਼ਵੰਤ ਸਿਨ੍ਹਾ ਦੇ ਸਪੈਸ਼ਲ ਐਡਵਾਇਜ਼ਰ ਰਹੇ।
- ਉਨ੍ਹਾਂ ਦੀ ਮਾਂ ਦਾ ਨਾਮ ਮੀਰਾ ਗੁਰੂਸਵਾਮੀ ਹੈ।
- ਉਨ੍ਹਾਂ ਦੀ ਸ਼ੁਰੂਆਤੀ ਪੜ੍ਹਾਈ ਹੈਦਰਾਬਾਦ ਪਬਲਿਕ ਸਕੂਲ ਵਿਚ ਹੋਈ।
- ਹਾਈ ਸਕੂਲ ਦੀ ਪੜ੍ਹਾਈ ਉਨ੍ਹਾਂ ਨੇ ਦਿੱਲੀ ਦੇ ਸਰਦਾਰ ਪਟੇਲ ਸਕੂਲ ਤੋਂ ਕੀਤੀ।
- ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ, ਬੰਗਲੁਰੂ ਤੋਂ ਬੀਏ ਐਲਐਲਬੀ ਦੀ ਡਿਗਰੀ ਹਾਸਲ ਕੀਤੀ।
- ਆਕਸਫੋਰਡ ਯੂਨੀਵਰਸਿਟੀ, ਹਾਰਵਰਡ ਲਾਅ ਸਕੂਲ ਅਤੇ ਨੈਸ਼ਨਲ ਲਾਅ ਸਕੂਲ ਆਫ਼ ਇੰਡੀਆ ਯੂਨੀਵਰਸਿਟੀ ਤੋਂ ਕਾਨੂੰਨ ਦੀ ਡਿਗਰੀ ਲਈ।
- ਆਕਸਫੋਰਡ ਯੂਨੀਵਰਸਿਟੀ ਤੋਂ ਬੀਸੀਐਲ ਅਤੇ ਫਿਰ ਹਾਰਵਰਡ ਲਾਅ ਸਕੂਲ ਤੋਂ ਐਲਐਲਐਮ ਕੀਤਾ।
- ਡਿਗਰੀ ਮਗਰੋਂ ਉਨ੍ਹਾਂ ਨੇ ਕੁੱਝ ਸਮਾਂ ਨਿਊਯਾਰਕ ਵਿਚ ਵੀ ਪ੍ਰੈਕਟਿਸ ਕੀਤੀ।
- ਐਲਐਲਬੀ ਤੋਂ ਬਾਅਦ 1997 ’ਚ ਉਹ ਬਾਰ ਕੌਂਸਲ ਨਾਲ ਜੁੜੀ। 
- ਉਨ੍ਹਾਂ ਨੇ ਤਤਕਾਲੀਨ ਅਟਾਰਨੀ ਜਨਰਲ ਅਸ਼ੋਕ ਦੇਸਾਈ ਨਾਲ ਕੰਮ ਸ਼ੁਰੂ ਕੀਤਾ। 
- 2017 ਤੋਂ 2019 ਤੱਕ ਉਹ ਨਿਊਯਾਰਕ ਦੇ ਕੋਲੰਬੀਆ ਲਾਅ ਸਕੂਲ ’ਚ ਬੀ.ਆਰ. ਅੰਬੇਦਕਰ ਰਿਸਰਚ ਸਕਾਲਰ ਅਤੇ ਲੈਕਚਰਾਰ ਸੀ।
- ਹੁਣ ਉਨ੍ਹਾਂ ਨੂੰ ਪੱਛਮ ਬੰਗਾਲ ਤੋਂ ਤ੍ਰਿਣਮੂਲ ਕਾਂਗਰਸ ਦੀ ਟਿਕਟ ’ਤੇ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ।

ਮੇਨਕਾ ਗੁਰੂਸਵਾਮੀ ਦੀ ਪਾਰਟਨਰ ਦਾ ਨਾਮ ਅਰੂੰਧਤੀ ਕਾਟਜੂ ਐ, ਉਹ ਵੀ ਇਕ ਵਕੀਲ ਨੇ। ਧਾਰਾ 377 ਦੇ ਖ਼ਿਲਾਫ਼ ਕੇਸ ਲੜਨ ਵਾਲਿਆਂ ਵਿਚ ਦੋਵੇਂ ਪਾਰਟਨਰਜ਼ ਦਾ ਨਾਮ ਸ਼ਾਮਲ ਐ। ਸਾਲ 2009 ਵਿਚ ਦਿੱਲੀ ਹਾਈਕੋਰਟ ਨੇ ਧਾਰਾ 377 ਨੂੰ ਰੱਦ ਕਰ ਦਿੱਤਾ ਸੀ। ਜਦੋਂ ਇਸ ਫ਼ੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਤਾਂ ਉਨ੍ਹਾਂ ਨੇ ਸੁਪਰੀਮ ਕੋਰਟ ਵਿਚ ਵੀ ਇਸ ਕੇਸ ਦੀ ਪੈਰਵੀ ਕੀਤੀ। ਸਾਲ 2013 ਵਿਚ ਸੁਪਰੀਮ ਕੋਰਟ ਨੇ ਹਾਈਕੋਰਟ ਦੇ ਫ਼ੈਸਲੇ ਨੂੰ ਪਲਟਦਿਆਂ ਧਾਰਾ 377 ਫਿਰ ਤੋਂ ਲਾਗੂ ਕਰ ਦਿੱਤੀ। ਫਿਰ ਇਸ ਫ਼ੈਸਲੇ ਨੂੰ ਸੰਵਿਧਾਨਕ ਬੈਂਚ ਦੇ ਸਾਮਹਣੇ ਚੁਣੌਤੀ ਦਿੱਤੀ ਗਈ, ਜਿੱਥੇ ਸਾਲ 2018 ਵਿਚ ਉਦੋਂ ਦੇ ਚੀਫ਼ ਜਸਟਿਸ ਦੀਪਕ ਮਿਸ਼ਰਾ ਦੀ ਪ੍ਰਧਾਨਗੀ ਵਾਲੀ ਪੰਜ ਜੱਜਾਂ ਦੀ ਬੈਂਚ ਨੇ ਸਰਵਸੰਮਤੀ ਨਾਲ ਧਾਰਾ 377 ਨੂੰ ਅਸੰਵਿਧਾਨਕ ਐਲਾਨ ਕਰ ਦਿੱਤਾ। ਇਸ ਫ਼ੈਸਲੇ ਦੀ ਪੂਰੀ ਦੁਨੀਆ ਵਿਚ ਤਾਰੀਫ਼ ਹੋਈ। ਸਾਲ 2019 ’ਚ ਟਾਈਮ ਮੈਗਜ਼ੀਨ ਨੇ ਦੁਨੀਆ ਦੇ 100 ਸਭ ਤੋਂ ਪ੍ਰਭਾਵਸ਼ਾਲੀ ਲੋਕਾਂ ਦੀ ਸੂਚੀ ਵਿਚ ਮੇਨਕਾ ਗੁਰੂਸਵਾਮੀ ਅਤੇ ਅਰੂੰਧਤੀ ਕਾਟਜੂ ਦਾ ਨਾਮ ਸ਼ਾਮਲ ਕੀਤਾ। ਉਨ੍ਹਾਂ ਨੇ ਸੁਪਰੀਮ ਕੋਰਟ ਸਮੇਤ ਹੋਰ ਅਦਾਲਤਾਂ ਵਿਚ ਕਈ ਅਹਿਮ ਕੇਸਾਂ ਦੀ ਪੈਰਵੀ ਕੀਤੀ, ਜਿਨ੍ਹਾਂ ਵਿਚ : 
ਕਿਹੜੇ ਚਰਚਿਤ ਕੇਸਾਂ ਦੀ ਕੀਤੀ ਪੈਰਵੀ?

- ਸਲਵਾ ਜੁਡੂਮ ਦੇ ਖ਼ਿਲਾਫ਼ ਸੁਪਰੀਮ ਕੋਰਟ ਵਿਚ ਪੈਰਵੀ ਕੀਤੀ ਅਤੇ ਕਾਨੂੰਨ ਰੱਦ ਕਰਾਉਣ ’ਚ ਅਹਿਮ ਭੂਮਿਕਾ ਨਿਭਾਈ।
- ਉਨ੍ਹਾਂ ਨੌਕਰਸ਼ਾਹੀ ਨਾਲ ਜੁੜਿਆ ਅਹਿਮ ਕੇਸ ਜਿੱਤਿਆ, ਜਿਸ ’ਚ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਨੌਕਰਸ਼ਾਹ,, ਨੇਤਾਵਾਂ ਦੇ ਜ਼ੁਬਾਨੀ ਆਦੇਸ਼ ਮੰਨਣ ਲਈ ਬੱਝੇ ਹੋਏ ਨਹੀਂ।
- ਉਨ੍ਹਾਂ ਨੇ ‘ਰਾਈਟ ਟੂ ਐਜੁਕੇਸ਼ਨ’ ਨਾਲ ਜੁੜੇ ਕੇਸ ਦੀ ਪੈਰਵੀ ਕੀਤੀ, ਜਿਸ ਦੇ ਤਹਿਤ ਗ਼ਰੀਬ ਬੱਚਿਆਂ ਲਈ 25 ਫ਼ੀਸਦ ਸੀਟਾਂ ਰਾਖਵੀਂਆਂ ਕਰਨ ਦਾ ਪ੍ਰਬੰਧ ਹੈ।
- ਅਗਸਤਾ ਵੇਸਟਲੈਂਡ ਘੋਟਾਂਲੇ ’ਚ ਸਾਬਕਾ ਏਅਰ ਚੀਫ਼ ਮਾਰਸ਼ਲ ਐਸਪੀ ਤਿਆਗੀ ਦੀ ਪੈਰਵੀ ਕੀਤੀ ਅਤੇ ਉਨ੍ਹਾਂ ਨੂੰ ਜ਼ਮਾਨਤ ਦਿਵਾਈ।
- 2023 ’ਚ ਆਰਐਸਐਸ ਦੇ ਇਕ ਕੇਸ ਦੀ ਪੈਰਵੀ ਕੀਤੀ ਜੋ ਤਾਮਿਲਨਾਡੂ ’ਚ ਆਰਐਸਐਸ ਦੇ ਰੂਟ ਮਾਰਚ ਨਾਲ ਸਬੰਧਤ ਸੀ।
- ਕੋਲਕਾਤਾ ਜ਼ਬਰਜਨਾਹ ਮਾਮਲੇ ’ਚ ਪੱਛਮ ਬੰਗਾਲ ਸਰਕਾਰ ਦੀ ਪੈਰਵੀ ਕੀਤੀ। 
- ਜਨਵਰੀ 2026 ’ਚ ਕੋਲਕਾਤਾ ’ਚ ਆਈਪੈਕ ਦਫ਼ਤਰ ’ਤੇ ਈਡੀ ਰੇਡ ਮਾਮਲੇ ’ਚ ਟੀਐਮਸੀ ਦਾ ਪੱਖ ਰੱਖਿਆ।

ਦੱਸ ਦਈਏ ਕਿ ਮੇਨਕਾ ਗੁਰੂਸਵਾਮੀ ਨੇ ਸੰਸਦ ਵਿਚ ਓਪਨਲੀ ਕੁਈਰ ਸਾਂਸਦ ਦੇ ਰੂਪ ਵਿਚ ਹਲਫ਼ ਲਿਆ ਏ। ਓਪਨਲੀ ਕੁਈਰ ਦਾ ਮਤਲਬ ਹੁੰਦਾ ਹੈ, ਅਜਿਹੇ ਲੋਕ ਜੋ ਆਪਣੀ Çਲੰਗਕ ਪਛਾਣ ਜਾਂ ਜੈਂਡਰ ਪਛਾਣ ਨੂੰ ਸਮਾਜ ਦੇ ਸਾਹਮਣੇ ਖੁੱਲ੍ਹ ਕੇ ਸਵੀਕਾਰ ਕਰਦੇ ਨੇ ਅਤੇ ਛੁਪਾਉਂਦੇ ਨਹੀਂ। ਇਸ ਵਿਚ ਐਲਜੀਬੀਟੀਕਿਊ ਪਲੱਸ ਸਮਾਜ ਦੇ ਗੇਅ, ਲੈਸਬੀਅਨ, ਬਾਇਓਸੈਕਸ਼ੁਅਲ, ਟਰਾਂਸਜੈਂਡਰ ਆਦਿ ਸਾਰੇ ਲੋਕ ਆਉਂਦੇ ਨੇ।

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਜਿਹੜੇ ਅਕਾਲੀ ਖੁਦ ਨੂੰ ਪੰਥਕ ਦੱਸਦੇ ਨੇ, ਚੋਣਾਂ ਮੌਕੇ ਓਹੀ ਸ਼ਰਾਬ ਵੰਡ ਕੇ ਜਾਂਦੇ ਨੇ... Spokesman Di Sath in Mansa

12 Apr 2026 3:08 PM

ਮਥੁਰਾ ਹਾਦਸੇ 'ਚ ਮਾਰੇ ਗਏ ਪੰਜਾਬੀਆਂ ਦੀਆਂ ਲੁਧਿਆਣਾ ਲਿਆਂਦੀਆਂ ਮ੍ਰਿਤਕ ਦੇਹਾਂ, ਪਰਿਵਾਰ ਭੁੱਬਾਂ ਮਾਰ ਰੋਇਆ

11 Apr 2026 2:04 PM

Amritpal Mehron ਦੀ ਗ੍ਰਿਫ਼ਤਾਰੀ 'ਤੇ ਬੋਲੀ Kamal Kaur Bhabhi ਦੀ ਮਾਂ

10 Apr 2026 2:53 PM

ਕੇਂਦਰੀ ਖ਼ੁਰਾਕ ਮੰਤਰੀ ਨਾਲ਼ CM Mann ਦੀ ਬੈਠਕ ਹੋਈ ਖ਼ਤਮ, ਕਣਕ ਦੀ ਖਰੀਦ ਨੂੰ ਲੈ ਕੇ CM ਮਾਨ ਨੇ ਕੀਤੀ ਬੈਠਕ

10 Apr 2026 2:51 PM

Donald Trump ਦੀ Iran ਨੂੰ ਮੁੜ ਧਮਕੀ 'ਹੋਰਮੁਜ਼ ਸਟ੍ਰੇਟ ਨਾ ਖੋਲ੍ਹਿਆ ਤਾਂ ਕਰਾਂਗੇ ਹਮਲਾ...' Iran VS Israel War

09 Apr 2026 3:21 PM
Advertisement