ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 107 ਹੋਈ
Published : Apr 7, 2020, 6:12 pm IST
Updated : Apr 7, 2020, 6:22 pm IST
SHARE ARTICLE
CORONA VIRUS
CORONA VIRUS

ਹਰਿਆਣਾ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 107 ਹੋਈ



ਪੰਚਕੂਲਾ 6, ਅਪ੍ਰੈਲ (ਪੀ. ਪੀ. ਵਰਮਾ) : ਪੰਚਕੂਲਾ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਹੈ ਕਿਉਂਕਿ ਜ਼ਿਲ੍ਹੇ ਵਿੱਚ ਵਿਦੇਸ਼ ਤੋਂ ਆਏ 73 ਲੋਕਾਂ ਦਾ ਅਤਾ ਪਤਾ ਨਹੀਂ ਲੱਗ ਰਿਹਾ।
ਡਿਪਟੀ ਕਮਿਸ਼ਨਰ ਮੁਕੇਸ਼ ਕੁਮਾਰ ਅਹੂਜਾ ਅਤੇ ਜ਼ਿਲ੍ਹਾ ਪੁਲੀਸ ਮੁੱਖੀ ਮੋਹਿਤ ਹਾਂਡਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਵਿਦੇਸ਼ ਤੋਂ ਆਏ ਇਹਨਾਂ 73 ਲੋਕਾਂ ਵਾਰੇ ਇੰਮੀਗ੍ਰੇਸ਼ਨ ਕੰਪਨੀ ਨੂੰ ਚਿੱਠੀ ਲਿਖੀ ਹੈ। ਪੁਲੀਸ ਨੇ ਲੋਕਲ ਪੱਧਰ ਤੇ ਇਹਨਾਂ ਜ਼ਿਲ੍ਹੇ ਵਿੱਚ ਪਤਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰੰਤੂ 16 ਦਿਨਾਂ ਤੋਂ ਬਾਅਦ ਵੀ ਪ੍ਰਸ਼ਾਸਨ ਅਤੇ ਪੁਲੀਸ ਦੇ ਹੱਥ ਪੱਲੇ ਕੁਝ ਨਹੀਂ ਪਿਆ। ਪ੍ਰਸ਼ਾਸਨ ਨੂੰ ਡਰ ਹੈ ਕਿ ਵਿਦੇਸ਼ ਦੋਂ ਆਏ 73 ਲੋਕ ਕਿਤੇ ਕੋਰੋਨਾ ਹੀ ਨਾ ਫੈਲਾ ਦੇਣ। ਹਰਿਆਣਾ ਸਰਕਾਰ ਦੇ ਸਿਹਤ ਵਿਭਾਗ ਦੇ ਮੁੱਖ ਦਫ਼ਤਰ ਪੰਚਕੂਲਾ ਤੋਂ ਦੱਸਿਆ ਗਿਆ ਕਿ ਹਰਿਆਣਾ ਵਿੱਚ ਕੋਰੋਨਾ ਪੀੜਤ ਮਰੀਜਾਂ ਦੀ ਗਿਣਤੀ 107 ਹੋ ਗਈ ਹੈ। ਜਿਨ੍ਹਾਂ ਵਿੱਚੋਂ ਇੱਕ ਦੀ ਮੌਤ ਹੋ ਚੁੱਕੀ ਹੈ ਅਤੇ 25 ਕੋਰੋਨਾ ਪੀੜਤ ਲੋਕ ਠੀਕ ਹੋ ਕੇ ਘਰਾਂ ਨੂੰ ਚਲੇ ਗਏ।CORONA VIRUSCORONA VIRUS


ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਦੀ ਸਟਾਫ਼ ਨਰਸ ਜੋ ਕੋਰੋਨਾ ਪੀੜਤ ਸੀ ਦੇ ਘਰ ਦੇ 4 ਮੈਂਬਰਾਂ ਦਾ ਸੈਂਪਲ ਵੀ ਨੈਗੇਟਿਵ ਆਇਆ ਹੈ। ਇਸੇ ਤਰ੍ਹਾਂ ਇਸੇ ਸਰਕਾਰੀ ਹਸਪਤਾਲ ਦੇ 10 ਸਟਾਫ਼ ਦੇ ਮੈਂਬਰਾਂ ਦਾ ਜਿਹੜਾ ਸੈਂਪਲ ਲਿਆ ਗਿਆ ਸੀ ਉਹ ਵੀ ਸਾਰੇ ਨੈਗੇਟਿਵ ਆਏ ਹਨ।


ਹਰਿਆਣਾ ਸਰਕਾਰ ਨੇ ਇਕ ਵੱਡਾ ਫ਼ੈਸਲਾ ਕੀਤਾ ਹੈ ਕਿ ਜਿਸ ਵਿਚ ਇਹ ਕਿਹਾ ਗਿਆ ਹੈ ਕਿ ਹੁਣ ਸਾਰੇ ਹਰਿਆਣਾ ਵਿਚ ਹਰਿਆਣਾ ਸਿਖਿਆ ਬੋਰਡ ਭਿਵਾਨੀ ਨੇ ਪਹਿਲੀ ਤੋਂ ਅੱਠਵੀਂ ਕਲਾਸ ਤਕ ਦੇ ਸਾਰੇ ਵਿਦਿਆਰਥੀਆਂ ਨੂੰ ਪਾਸ ਕਰ ਕੇ ਸਕੂਲ ਖੁਲ੍ਹਣ ਤੋਂ ਬਾਅਦ ਅਪਣੀਆਂ ਅਗਲੀਆਂ ਕਲਾਸਾਂ ਵਿਚ ਬੈਠਣਗੇ। 9ਵੀਂ ਕਲਾਸ ਦਾ ਨਤੀਜਾ ਸਕੂਲ ਖੁਲ੍ਹਣ ਤੋਂ ਬਾਅਦ ਆਵੇਗਾ। 10ਵੀਂ ਅਤੇ 11ਵੀਂ ਦੇ ਵਿਦਿਆਰਥੀਆਂ ਨੂੰ ਕੇਵਲ ਹਿਸਾਬ ਦਾ ਪੇਪਰ ਹੀ ਦੇਣਾ ਜ਼ਰੂਰੀ ਹੋਵੇਗਾ। ਬਾਕੀ ਕੋਈ ਹੋਰ ਪੇਪਰ ਨਹੀਂ ਦੇਣਾ ਪਵੇਗਾ ਜਦਕਿ ਉਹ ਅਗਲੀ ਕਲਾਸਾਂ ਵਿਚ ਬੈਠ ਸਕਣਗੇ
12ਵੀਂ ਕਲਾਸ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਦੇ ਵਿਸ਼ੇ ਐਨਸੀਆਰਟੀ ਬਾਅਦ ਵਿਚ ਫ਼ੈਸਲੇ ਲਵੇਗੀ। ਇਸ ਗੱਲ ਦਾ ਐਲਾਨ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੀਤਾ ਹੈ।  


ਹਰਿਆਣਆ ਵਿਚ ਕੋਰੋਨਾ ਪੀੜਤ ਦੀ ਹੋਈ ਦੂਜੀ ਮੌਤ


ਚੰਡੀਗੜ੍ਹ, 6 ਅਪ੍ਰੈਲ (ਗੁਰਉਪਦੇਸ਼ ਭੁੱਲਰ):  ਪੰਜਾਬ ਦੇ ਗੁਆਂਢੀ ਰਾਜ ਹਰਿਆਣਆ ਵਿਚ ਕੋਰੋਨਾ ਵਾਇਰਸ ਦੇ ਕੇਸਾਂ ਗਿਣਤੀ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ। ਰਾਜ ਸਰਕਾਰ ਦੇ ਬੁਲੇਟਿਨ ਮੁਤਾਬਕ ਹਰਿਆਣਾ ਵਿਚ ਕੋਰੋਨਾ ਨਾਲ ਅੱਜ ਦੂਜੀ ਮੌਤ ਹੋਈ ਹੈ। ਇਹ ਮੌਤ ਅੱਜ ਪੀ.ਜੀ.ਆਈ. ਚੰਡੀਗੜ੍ਹ ਵਿਚ ਹੋਈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement