ਪਰਿਵਾਰ ਤੋਂ ਦੂਰ ਕੋਰੋਨਾ ਖਿਲਾਫ਼ ਡਟੇ ਡਾਕਟਰਾਂ ਦੀਆਂ ਅੱਖਾਂ 'ਚ ਆਏ ਹੰਝੂ, ਦੇਖੋ ਵੀਡੀਓ 
Published : Apr 7, 2020, 9:36 am IST
Updated : Apr 7, 2020, 3:01 pm IST
SHARE ARTICLE
File Photo
File Photo

ਅਜਿਹੇ ਵਿਚ ਜ਼ਰੂਰੀ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਦੇ ਹੌਸਲੇ ਬੁਲੰਦ ਹਨ

ਨਵੀਂ ਦਿੱਲੀ -ਦੇਸ਼ ਵਿਚ ਕੋਰੋਨਾ ਵਾਇਰਸ ਦੀ ਲਾਗ ਦਾ ਖਤਰਾ ਵੱਧ ਰਿਹਾ ਹੈ। ਕੋਰੋਨਾ ਵਾਇਰਸ ਲਾਗ ਨਾਲ ਹੁਣ ਤੱਕ 4,281 ਲੋਕ ਸੰਕਰਮਿਤ ਹੋ ਚੁੱਕੇ ਹਨ ਅਤੇ 111 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਜਿਹੇ ਵਿਚ ਜ਼ਰੂਰੀ ਸੇਵਾਵਾਂ ਵਿਚ ਲੱਗੇ ਹੋਏ ਲੋਕਾਂ ਦੇ ਹੌਸਲੇ ਬੁਲੰਦ ਹਨ। ਇਨ੍ਹਾਂ ਵਿਚ ਡਾਕਟਰ ਵੀ ਸ਼ਾਮਿਲ ਹਨ, ਉਹ ਪਰਿਵਾਰ ਤੋਂ ਦੂਰ ਮਰੀਜ਼ਾਂ ਦੇ ਇਲਾਜ ਅਤੇ ਦੇਸ਼ ਸੇਵਾ ਵਿਚ ਜੁੱਟੇ ਹੋਏ ਹਨ।

 

 

ਦਿੱਲੀ ਵਿਚ ਏਮਜ਼ ਦੇ ਡਾਕਟਰ ਵੀ ਕੋਰੋਨਾ ਦੀ ਲਾਗ ਦੇ ਖਿਲਾਫ਼ ਕੰਮ ਕਰ ਰਹੇ ਹਨ। ਏਮਜ਼ ਦੀ ਡਾਕਟਰ ਅੰਬਿਕਾ, ਜੋ ਮਰੀਜ਼ਾਂ ਦੇ ਇਲਾਜ ਵਿਚ ਪਰਿਵਾਰ ਤੋਂ ਦੂਰ ਹੈ, ਉਹ ਵੀ ਇਸ ਨਾਮੁਰਾਦ ਬਿਮਾਰੀ ਨਾਲ ਲੜ ਰਹੇ ਮਰੀਜ਼ਾਂ ਦਾ ਇਲਾਜ ਕਰ ਰਹੇ ਹਨ। ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ ਡਾ: ਅੰਬਿਕਾ ਨੇ ਕਿਹਾ ਕਿ ਇਹ ਕੋਵਿਡ 19 ਵਿਰੁੱਧ ਲੜਾਈ ਹੈ।

File photoFile photo

ਅੰਬਿਕਾ ਨੇ ਕਿਹਾ ਕਿ 'ਕਈ ਵਾਰ ਮੈਨੂੰ ਡਰ ਹੁੰਦਾ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਲਾਗ ਦੇ ਸ਼ਿਕਾਰ ਨਾ ਹੋ ਜਾਈਏ। ਜੇ ਸਾਡੇ ਨਾਲ ਕੁਝ ਹੁੰਦਾ ਹੈ ਤਾਂ ਸਾਡਾ ਪਰਿਵਾਰ ਸਾਨੂੰ ਮਿਲਣ ਵੀ ਨਹੀਂ ਆ ਸਕੇਗਾ ਅਤੇ ਜੇ ਉਨ੍ਹਾਂ ਨੂੰ ਕੁਝ ਹੁੰਦਾ ਹੈ, ਤਾਂ ਅਸੀਂ ਵੀ ਨਹੀਂ ਜਾ ਸਕਦੇ।' ਇਹ ਗੱਲ ਬਰਦਾਸ਼ਤ ਤੋਂ ਬਾਹਰ ਹੋਵੇਗੀ। ਇਹ ਗੱਲ ਕਰਦੇ ਹੋਏ ਡਾ: ਅੰਬਿਕਾ ਦੀਆਂ ਅੱਖਾਂ ਵਿਚ ਹੰਝੂ ਆ ਗਏ। ਉਹ ਲੰਬੇ ਸਮੇਂ ਤੋਂ ਆਪਣੇ ਪਰਿਵਾਰ ਨੂੰ  ਨਹੀਂ ਮਿਲੀ। ਮੇਰਾ ਪਰਿਵਾਰ ਬਹੁਤ ਸ਼ਕਤੀਸ਼ਾਲੀ ਹੈ।

 

 

ਉਨ੍ਹਾਂ ਕਦੇ ਇਹ ਨਹੀਂ ਕਿਹਾ ਕਿ ਸਭ ਕੁਝ ਛੱਡ ਕੇ ਵਾਪਸ ਆ ਜਾਓ। ਇਕ ਹੋਰ ਡਾ. ਪਵਨ ਦੇ ਅਨੁਸਾਰ ਇਸ ਸਮੇਂ ਕੋਰੋਨਾ ਸੰਕਟ ਕਾਰਨ ਦਬਾਅ ਬਹੁਤ ਵਧ ਗਿਆ ਹੈ। ਪਰਸਨਲ ਪ੍ਰੋਟੈਕਟਿਵ ਉਪਕਰਣ (ਪੀਪੀਈ) ਬਾਰੇ ਇੱਕ ਦਿਸ਼ਾ ਨਿਰਦੇਸ਼ ਬਣਾਇਆ ਗਿਆ ਹੈ ਕਿ ਕਿਹੜੀ ਸਥਿਤੀ ਵਿੱਚ ਕਿਸ ਦੀ ਵਰਤੋਂ ਕੀਤੀ ਜਾਵੇ। ਜਦੋਂ ਵੱਡੀ ਗਿਣਤੀ ਵਿਚ ਕੋਰੋਨਾ ਲਾਗ ਦੇ ਕੇਸ ਸਾਹਮਣੇ ਆਉਣਗੇ ਤਾਂ ਸਿਹਤ ਸੇਵਾਵਾਂ ਘਟਣ ਦੀ ਸੰਭਾਵਨਾ ਹੋਵੇਗੀ। ਸਾਡੇ ਕੋਲ ਇਸ ਸਮੇਂ ਜੋ ਪੀਪੀਈਜ਼ ਹਨ, ਸ਼ਾਇਦ ਬਾਅਦ ਵਿਚ ਨਾ ਹੋਣ। ਅਜਿਹੀ ਸਥਿਤੀ ਵਿੱਚ ਸਾਡੇ ਕੋਲ ਜੋ ਵੀ ਸਰੋਤ ਹਨ, ਸਾਨੂੰ ਉਨ੍ਹਾਂ ਤੋਂ ਹੀ ਕੰਮ ਕਰਨਾ ਪਵੇਗਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement