ਪੁਡੂਚੇਰੀ ਦੀ ਰਾਜਪਾਲ ਕਿਰਨ ਬੇਦੀ ਨੂੰ ਹਟਾਇਆ ਜਾਵੇ : ਕਾਂਗਰਸ
Published : Jul 6, 2017, 9:27 am IST
Updated : Apr 7, 2018, 6:02 pm IST
SHARE ARTICLE
Kiran Bedi
Kiran Bedi

ਕਾਂਗਰਸ ਨੇ ਪੁਡੂਚੇਰੀ ਦੀ ਉਪਰਾਜਪਾਲ ਕਿਰਨ ਬੇਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਕਿਰਨ ਬੇਦੀ ਨੇ ਰਾਜ ਸਰਕਾਰ ਦੀ ਸਿਫ਼ਾਰਸ਼ ਤੋਂ ਬਿਨਾਂ ਹੀ..

ਨਵੀਂ ਦਿੱਲੀ, 5 ਜੁਲਾਈ : ਕਾਂਗਰਸ ਨੇ ਪੁਡੂਚੇਰੀ ਦੀ ਉਪਰਾਜਪਾਲ ਕਿਰਨ ਬੇਦੀ ਨੂੰ ਹਟਾਉਣ ਦੀ ਮੰਗ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਕਿਰਨ ਬੇਦੀ ਨੇ ਰਾਜ ਸਰਕਾਰ ਦੀ ਸਿਫ਼ਾਰਸ਼ ਤੋਂ ਬਿਨਾਂ ਹੀ ਕੇਂਦਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ ਤਿੰਨ ਵਿਧਾਇਕਾਂ ਨੂੰ ਸਹੁੰ ਚੁਕਾ ਦਿਤੀ। ਪਾਰਟੀ ਨੇ ਦੋਸ਼ ਲਾਇਆ ਕਿ ਰਾਜਪਾਲ ਭਾਜਪਾ ਆਰਐਸਐਸ ਦੀ ਸਾਜ਼ਸ਼ ਕਰਨ ਦੇ ਤੰਤਰ ਦੀ ਕਠਪੁਤਲੀ ਬਣ ਗਈ ਹੈ।
       ਕਾਂਗਰਸ ਦੀ ਤਰਜਮਾਨ ਸੁਸ਼ਮਿਤਾ ਦੇਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੁਡੂਚੇਰੀ ਦੀ ਉਪਰਾਜਪਾਲ ਬੇਦੀ ਨੇ ਸੰਵਿਧਾਨ ਅਤੇ ਪੁਡੂਚੇਰੀ ਸਰਕਾਰ ਕੰਮਕਾਜ ਨਿਯਮ 1963 ਦੀ ਉਲੰਘਣਾ ਕਰਦਿਆਂ ਕਲ ਰਾਤ ਤਿੰਨ ਵਿਧਾਇਕਾਂ ਨੂੰ ਰਾਜ ਸਰਕਾਰ ਦੀ ਸਿਫ਼ਾਰਸ਼ ਬਿਨਾਂ ਮਨੋਨੀਤ ਕਰ ਦਿਤਾ। ਉਨ੍ਹਾਂ ਕਿਹਾ ਕਿ ਮਨੋਨੀਤ ਵਿਧਾਇਕਾਂ ਵਿਚ ਭਾਜਪਾ ਦੀ ਪ੍ਰਦੇਸ਼ ਇਕਾਈ ਦਾ ਪ੍ਰਧਾਨ, ਪ੍ਰਦੇਸ਼ ਇਕਾਈ ਦਾ ਅਹੁਦੇਦਾਰ ਅਤੇ ਆਰਐਸਐਸ ਦਾ ਮੈਂਬਰ ਹਨ।
ਉਨ੍ਹਾਂ ਕਿਹਾ ਕਿ ਉਪਰਾਜਪਾਲ ਦੇ ਇਸ ਕਦਮ ਨੂੰ ਅਦਾਲਤ ਵਿਚ ਚੁਨੌਤੀ ਦਿਤੀ ਗਈ ਹੈ। ਸੁਸ਼ਮਿਤਾ ਨੇ ਕਿਹਾ ਕਿ ਮੌਜੂਦਾ ਸਰਕਾਰ ਦੇ ਸ਼ਾਸਨਕਾਲ ਵਿਚ ਰਾਜਪਾਲ ਸੰਵਿਧਾਨਿਕ ਨਿਯਮਾਂ ਨਾਲ ਸਮਝੌਤਾ ਕਰ ਰਹੀ ਹੈ। ਪੁਡੂਚੇਰੀ ਵਿਚ ਕਾਂਗਰਸ ਦੀ ਸਰਕਾਰ ਹੈ। (ਏਜੰਸੀ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement