Delhi University's Bomb Call News : ਦਿੱਲੀ ਦੇ ਰਾਮਲਾਲ ਆਨੰਦ ਕਾਲਜ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਇਮਾਰਤ ਕਰਵਾਈ ਖ਼ਾਲੀ

By : BALJINDERK

Published : Mar 7, 2024, 3:55 pm IST
Updated : Mar 7, 2024, 3:55 pm IST
SHARE ARTICLE
Threat to bomb Ramlal Anand College in Delhi
Threat to bomb Ramlal Anand College in Delhi

Delhi University's Bomb Call News :ਦਿੱਲੀ ਪੁਲਿਸ ਦੀ ਫਾਇਰ ਅਤੇ ਬੰਬ ਸਕੁਐਡ ਟੀਮ ਬੰਬ ਦੀ ਭਾਲ ਵਿੱਚ ਜੁਟੀ 

Delhi University's Bomb Call News : ਦਿੱਲੀ ਦੇ ਸਕੂਲਾਂ ਵਿੱਚ ਬੰਬ ਕਾਲਾਂ ਤੋਂ ਬਾਅਦ ਹੁਣ ਕਾਲਜਾਂ ਵਿੱਚ ਵੀ ਬੰਬ ਕਾਲਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਤਾਜ਼ਾ ਮਾਮਲਾ ਦੱਖਣੀ ਕੈਂਪਸ ਦੇ ਰਾਮਲਾਲ ਆਨੰਦ ਕਾਲਜ ਦਾ ਹੈ। ਜਿੱਥੇ 9 ਵਜੇ ਦੇ ਕਰੀਬ ਕਾਲਜ ਸਟਾਫ਼ ਦੇ ਨੰਬਰ ’ਤੇ ਵਟਸਐਪ ਕਾਲ ਆਇਆ ਜਿਸ ਵਿੱਚ ਫੋਨ ਕਰਨੇ ਵਾਲਾ ਆਪਣੇ ਆਪ ਨੂੰ ਪਾਕਿਸਤਾਨ ਤੋਂ ਫੋਨ ਕਰਦਾ ਕਹਿ ਰਿਹਾ ਸੀ ਕਿ ਕਾਲਜ ਦੇ ਕੈਂਪਸ ਵਿੱਚ ਬੰਦ ਰੱਖਿਆ ਹੋਇਆ ਹੈ।

ਇਹ ਵੀ ਪੜੋ:Mohali's CP67 Murder case: ਪੋਸਟ ਮਾਰਟਮ ਵਿੱਚ ਦੇਰੀ ਦੇ ਮਾਮਲੇ 'ਚ ਮੁਹਾਲੀ ਦੇ ਐੱਸਐੱਸਪੀ ਨੂੰ ਨੋਟਿਸ ਜਾਰੀ

ਕਾਲ ਮਿਲਣ ਤੋਂ ਤੁਰੰਤ ਬਾਅਦ ਸਟਾਫ਼ ਨੇ ਕਾਲਜ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਅਤੇ ਫਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਦੋਂ ਬੰਬ ਦੀ ਕਾਲ ਆਈ ਤਾਂ ਕਾਲਜ ਵਿੱਚ ਕਲਾਸਾਂ ਚੱਲ ਰਹੀਆਂ ਸਨ। ਕਾਲਜ ਨੂੰ ਤੁਰੰਤ ਖ਼ਾਲੀ ਕਰਵਾ ਲਿਆ ਗਿਆ, ਉਦੋਂ ਤੱਕ ਦਿੱਲੀ ਪੁਲਿਸ ਦੇ ਉੱਚ ਅਧਿਕਾਰੀ, ਫ਼ਾਇਰ ਬ੍ਰਿਗੇਡ ਅਤੇ ਬੰਬ ਨਿਰੋਧਕ ਟੀਮ ਮੌਕੇ ’ਤੇ ਪਹੁੰਚ ਗਈ ਸੀ ਅਤੇ ਕੈਂਪਸ ਦੀ ਥਾਂ-ਥਾਂ ਤਲਾਸ਼ੀ ਲਈ ਗਈ ਸੀ। ਪਰ ਅਜੇ ਤੱਕ ਕੁਝ ਪਤਾ ਨਹੀਂ ਲੱਗਾ।

ਇਹ ਵੀ ਪੜੋ: Punjab News: ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ 16 ਮੋਟਰਸਾਈਕਲਾਂ ਸਣੇ ਇਕ 1 ਵਿਅਕਤੀ ਕਾਬੂ

ਕਾਬਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਦਿੱਲੀ ਦੇ ਕਈ ਸਕੂਲਾਂ ਵਿੱਚ ਇਸ ਤਰ੍ਹਾਂ ਦੇ ਬੰਬ ਦੀਆਂ ਕਾਲਾਂ ਆਈਆਂ ਸਨ ਅਤੇ ਫਿਰ ਤਲਾਸ਼ੀ ਤੋਂ ਬਾਅਦ ਕੁਝ ਨਹੀਂ ਮਿਲਿਆ। ਇਸ ਵਾਰ ਵੀ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਕਾਲਜ ’ਚ ਕੁਝ ਵੀ ਨਹੀਂ ਮਿਲੇਗਾ ਅਤੇ ਪੁਲਿਸ ਇਸ ਨੂੰ ਫ਼ਰਜ਼ੀ ਕਾਲ ਕਹਿ ਦੇਵੇਗੀ। ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਹਰ ਵਾਰ ਪੁਲਿਸ ਬੰਬ ਆਖਦੀ ਹੈ ਕਿ ਉਹ ਜਾਂਚ ਕਰ ਰਹੀ ਹੈ ਅਤੇ ਜਲ਼ਦ ਹੀ ਦੋਸ਼ੀ ਨੂੰ ਫੜ ਲਵੇਗੀ ਪਰ ਹੁਣ ਤੱਕ ਪੁਲਿਸ ਕਿਸੇ ਵੀ ਕਾਲ ਤੋਂ ਬਾਅਦ ਦੋਸ਼ੀਆਂ ਤੱਕ ਨਹੀਂ ਪਹੁੰਚ ਸਕੀ।

ਇਹ ਵੀ ਪੜੋ:Patiala Cirme News : ਪਟਿਆਲਾ ਵਿੱਚ 16 ਸਾਲਾ ਲੜਕੀ ਦਾ ਚਾਕੂ ਮਾਰ ਕੀਤਾ ਕਤਲ, ਸਦਮੇ 'ਚ ਛੋਟੀ ਭੈਣ ਨੇ ਤੋੜਿਆ ਦਮ

ਫ਼ਿਲਹਾਲ ਕਾਲਜ ਕੈਂਪਸ ਨੂੰ ਖ਼ਾਲੀ ਕਰਵਾ ਲਿਆ ਗਿਆ ਹੈ ਅਤੇ ਪੁਲਿਸ ਅਤੇ ਹੋਰ ਏਜੰਸੀਆਂ ਜਾਂਚ ਕਰ ਰਹੀਆਂ ਹਨ। ਅੱਜ ਸਾਰੀਆਂ ਜਮਾਤਾਂ ਮੁਅੱਤਲ ਕਰ ਦਿੱਤੀਆਂ ਗਈਆਂ ਹਨ। ਵਿਦਿਆਰਥੀਆਂ ਵਿੱਚ ਅਜੇ ਵੀ ਡਰ ਦਾ ਮਾਹੌਲ ਬਣਿਆ ਹੋਇਆ ਹੈ। ਪਰ ਉਕਤ ਵਿਦਿਆਰਥੀ ਇਸ ਸਥਿਤੀ ਤੋਂ ਨਾ ਘਬਰਾਉਣ ਦੀ ਅਪੀਲ ਕਰਦੇ ਹੋਏ ਕਾਲਜ ਦੇ ਮੁੱਖ ਗੇਟ ’ਤੇ ਮੈਟਲ ਡਿਟੈਕਟਰ ਲਗਾਉਣ ਦੀ ਮੰਗ ਕਰ ਰਹੇ ਹਨ।

 (For more news apart from Threat to bomb Ramlal Anand College in Delhi News in Punjabi, stay tuned to Rozana Spokesman)

Location: India, Delhi, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement