ਕੇਂਦਰ ਵਲੋਂ ਚੰਡੀਗੜ੍ਹ ਨਿਗਮ ਨੂੰ 425 ਕਰੋੜ ਸਾਲਾਨਾ ਗ੍ਰਾਂਟ
Published : Feb 7, 2020, 8:59 am IST
Updated : Feb 7, 2020, 8:59 am IST
SHARE ARTICLE
File Photo
File Photo

ਮੇਅਰ ਰਾਜਬਾਲਾ ਮਲਿਕ 150 ਕਰੋੜ ਰੁਪਏ ਦੇ ਹੋਰ ਲਾਵੇਗੀ ਨਵੇਂ ਟੈਕਸ

ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ ਦੀ ਨਵੀਂ ਬਣੀ ਮੇਅਰ ਰਾਜਬਾਲਾ ਮਲਿਕ ਕੇਂਦਰ ਵਿਚ ਭਾਪਜਾ ਦੀ ਸਰਕਾਰ ਹੋਣ ਦੇ ਬਾਵਜੂਦ ਸਾਲ 2020-21 ਵਿਚ ਵਿੱਤੀ ਪੱਖੋਂ ਫਿਰ ਚੰਡੀਗੜ੍ਹ ਦੇ ਵਾਸੀਆਂ ਤੇ ਘਾਟਾ ਪੂਰਾ ਕਰਨ ਲਈ 150 ਕਰੋੜ ਦੇ ਨਵੇਂ ਟੈਕਸ ਲਾਉਣ ਲਈ ਮੁੜ ਜਦੋ ਜਹਿਦ ਕਰਨੀ ਪਵੇਗੀ।

File PhotoFile Photo

ਕਿਉਂਕਿ ਕੇਂਦਰ ਸਰਕਾਰ ਨੇ ਚੰਡੀਗੜ੍ਹ  ਨਗਰ ਨਿਗਮ ਨੂੰ 425 ਕਰੋੜ ਦੀ ਹੀ ਗ੍ਰਾਂਟ ਇਨ ਏਡ ਦਿਤੀ ਹੈ ਜੋ ਪਿਛਲੇ ਸਾਲ ਨਾਲੋਂ ਸਿਰਫ਼ 50 ਕਰੋੜ ਹੀ ਵਾਧੂ ਦਿਤੀ, ਜਿਸ ਸਦਕਾ ਨਗਰ ਨਿਗਮ ਨੂੰ ਹੁਣ ਵਿੱਤੀ ਸੰਕਟ 'ਚੋਂ ਬਾਹਰ ਨਿਕਲਣ ਲਈ ਚੰਡੀਗੜ੍ਹ ਵਾਸੀਆਂ 'ਤੇ ਕਈ ਨਵੇਂ ਟੈਕਸ ਜਿਵੇਂ ਸੀਵਰੇਜ ਸੈੱਸ, ਬਿਜਲੀ ਸੈੱਸ, ਮਹਿੰਗੀਆਂ ਪੇਡ ਪਾਰਕਿੰਗਾਂ ਦਾ ਵਾਧੂ ਟੈਕਸ, ਪੀਣ ਵਾਲੇ ਪਾਣੀ ਦੇ ਰੇਟ ਵਧਾ ਕੇ 150 ਕਰੋੜ ਰੁਪਏ ਹੋਰ ਸਾਲਾਨਾ ਇਕੱਤਰ ਕਰੇਗੀ।

File Photo

ਕੇਂਦਰ ਦੀ ਮੋਦੀ ਸਰਕਾਰ ਵਲੋਂ ਨਗਰ ਨਿਗਮ 'ਤੇ ਆਪਣੀ ਪਾਰਟੀ ਦੀ ਹੀ ਕਾਬਜ਼ ਮੇਅਰ 'ਤੇ ਕੋਈ ਤਰਸ ਨਹੀਂ ਕੀਤਾ ਗਿਆ, ਜਿਸ ਨਾਲ ਉਨ੍ਹਾਂ ਦੀ ਸ਼ਹਿਰ 'ਚ ਰਾਜਸੀ ਸਥਿਤੀ ਕਾਫ਼ੀ ਕਮਜ਼ੋਰ ਤੇ ਹਾਸੋਹੀਣੀ ਹੋ ਗਈ ਹੈ।

PhotoFile Photo

ਸੂਤਰਾਂ ਅਨੁਸਾਰ ਚੰਡੀਗੜ੍ਹ ਦੀ ਮੇਅਰ ਸ਼ਹਿਰ ਵਾਸੀਆਂ ਲਈ ਕੋਈ ਨਵਾਂ ਪ੍ਰਾਜੈਕਟ ਨਹੀਂ ਲਿਆ ਸਕੀ ਜਦਕਿ ਚੰਡੀਗੜ੍ਹ ਦੇ ਭਾਜਪਾ ਪ੍ਰਧਾਨ ਅਰੁਣ ਸੂਦ ਮੌਜੂਦਾ ਕੌਂਸਲਰ ਵੀ ਹਨ। 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement