ਹਰੀਸ਼ ਰਾਵਤ ਦੀ ਸਟੇਜ 'ਤੇ ਚਾਕੂ ਲੈ ਕੇ ਚੜ੍ਹਿਆ ਵਿਅਕਤੀ, ਲਗਾਏ ਜੈ ਸ੍ਰੀ ਰਾਮ ਦੇ ਨਾਅਰੇ
Published : Jan 7, 2022, 4:07 pm IST
Updated : Jan 7, 2022, 4:07 pm IST
SHARE ARTICLE
Mistake in security of former Uttarakhand CM Harish Rawat
Mistake in security of former Uttarakhand CM Harish Rawat

ਦੱਸਿਆ ਜਾ ਰਿਹਾ ਹੈ ਕਿ ਜਨ ਸਭਾ ਦੀ ਸ਼ੁਰੂਆਤ ਤੋਂ ਹੀ ਨੌਜਵਾਨ ਸਟੇਜ ਦੇ ਆਲੇ-ਦੁਆਲੇ ਘੁੰਮ ਰਿਹਾ ਸੀ।

ਕਾਸ਼ੀਪੁਰ:  ਉੱਤਰਾਖੰਡ ਦੇ ਕਾਸ਼ੀਪੁਰ ਵਿਚ ਸਾਬਕਾ ਮੁੱਖ ਮੰਤਰੀ ਹਰੀਸ਼ ਰਾਵਤ ਦੀ ਜਨ ਸਭਾ ਦੌਰਾਨ ਇਕ ਨੌਜਵਾਨ ਚਾਕੂ ਲੈ ਕੇ ਸਟੇਜ ਉੱਤੇ ਚੜ੍ਹ ਗਿਆ, ਇਸ ਦੌਰਾਨ ਉਸ ਨੇ ਜੈ ਸ਼੍ਰੀ ਰਾਮ ਦੇ ਨਾਅਰੇ ਵੀ ਲਗਾਏ। ਹਾਲਾਂਕਿ ਕਾਂਗਰਸੀ ਵਰਕਰਾਂ ਨੇ ਉਸ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ।

Harish RawatHarish Rawat

ਦੱਸਿਆ ਜਾ ਰਿਹਾ ਹੈ ਕਿ ਜਨ ਸਭਾ ਦੀ ਸ਼ੁਰੂਆਤ ਤੋਂ ਹੀ ਨੌਜਵਾਨ ਸਟੇਜ ਦੇ ਆਲੇ-ਦੁਆਲੇ ਘੁੰਮ ਰਿਹਾ ਸੀ। ਸਟੇਜ ਉੱਤੇ ਚੜ੍ਹੇ ਨੌਜਵਾਨ ਨੇ ਧਮਕੀ ਦਿੰਦਿਆਂ ਕਿਹਾ, "ਜੈ ਸ੍ਰੀ ਰਾਮ ਬੋਲੋ ਨਹੀਂ ਤਾਂ ਮਾਰ ਦੇਵਾਂਗਾ"। ਹਾਲਾਂਕਿ ਜਦੋਂ ਨੌਜਵਾਨ ਚਾਕੂ ਲੈ ਕੇ ਪ੍ਰੋਗਰਾਮ ਦੀ ਸਟੇਜ 'ਤੇ ਚੜ੍ਹਿਆ ਤਾਂ ਹਰੀਸ਼ ਰਾਵਤ ਉਥੋਂ ਹੇਠਾਂ ਉਤਰ ਚੁੱਕੇ ਸਨ। ਇਸ ਘਟਨਾ ਤੋਂ ਬਾਅਦ ਸਟੇਜ 'ਤੇ ਹਫੜਾ ਦਫੜੀ ਮਚ ਗਈ।

Mistake in security of former Uttarakhand CM Harish RawatMistake in security of former Uttarakhand CM Harish Rawat

ਇਸ ਤੋਂ ਬਾਅਦ ਕਾਂਗਰਸੀ ਆਗੂ ਪ੍ਰਭਾਤ ਸਾਹਨੀ ਨੇ ਹੋਰ ਵਰਕਰਾਂ ਨਾਲ ਮਿਲ ਕੇ ਨੌਜਵਾਨ ਨੂੰ ਫੜ ਲਿਆ ਅਤੇ ਚਾਕੂ ਆਪਣੇ ਕਬਜ਼ੇ ਵਿਚ ਲੈ ਲਿਆ। ਇਸ ਮਗਰੋਂ ਵਰਕਰਾਂ ਨੇ ਉਸ ਨੂੰ ਪੁਲਿਸ ਹਵਾਲੇ ਕਰ ਦਿੱਤਾ। ਕਾਂਗਰਸ ਦਾ ਦੋਸ਼ ਹੈ ਕਿ ਇਹ ਪ੍ਰਸ਼ਾਸਨ ਦੀ ਵੱਡੀ ਲਾਪਰਵਾਹੀ ਹੈ।

Location: India, Uttarakhand, Kashipur

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement