ਦਾਜ ਵਿਰੋਧੀ ਕਾਨੂੰਨ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ, ਬਦਲਣੀ ਹੋਵੇਗੀ ਲੋਕਾਂ ਦੀ ਸੋਚ- ਸੁਪਰੀਮ ਕੋਰਟ
Published : Dec 6, 2021, 3:35 pm IST
Updated : Dec 6, 2021, 3:35 pm IST
SHARE ARTICLE
Supreme Court
Supreme Court

ਦਾਜ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦਾਜ ਵਿਰੋਧੀ ਕਾਨੂੰਨ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ।

ਨਵੀਂ ਦਿੱਲੀ: ਦਾਜ ਦੇ ਮਾਮਲਿਆਂ 'ਤੇ ਚਿੰਤਾ ਜ਼ਾਹਰ ਕਰਦੇ ਹੋਏ ਸੁਪਰੀਮ ਕੋਰਟ ਨੇ ਕਿਹਾ ਕਿ ਦਾਜ ਵਿਰੋਧੀ ਕਾਨੂੰਨ ਨੂੰ ਮਜ਼ਬੂਤ ​​ਕਰਨ ਦੀ ਲੋੜ ਹੈ। ਅਦਾਲਤ ਨੇ ਕਿਹਾ ਕਿ ਮੌਜੂਦਾ ਕਾਨੂੰਨਾਂ 'ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਸਮਾਜਿਕ ਬੁਰਾਈਆਂ ਦੇ ਜਾਰੀ ਰਹਿਣ ’ਤੇ ਹੁਣ ਬਹੁਤ ਸੋਚਣ ਦੀ ਲੋੜ ਹੈ ਪਰ ਲੋਕਾਂ ਨੂੰ ਵੀ ਬਦਲਾਅ ਲਿਆਉਣਾ ਪਵੇਗਾ। ਸੁਪਰੀਮ ਕੋਰਟ ਨੇ ਕਿਹਾ ਕਿ ਭਾਰਤੀ ਕਾਨੂੰਨ ਕਮਿਸ਼ਨ ਦਾਜ ਕਾਰਨ ਮੌਤ ਅਤੇ ਘਰੇਲੂ ਹਿੰਸਾ ਦੇ ਮੁੱਦਿਆਂ 'ਤੇ ਵਿਚਾਰ ਕਰਨ ਅਤੇ ਮੌਜੂਦਾ ਕਾਨੂੰਨਾਂ ਨੂੰ ਹੋਰ ਮਜ਼ਬੂਤ ​​ਕਰਨ ਲਈ ਉਪਾਅ ਸੁਝਾਅ ਸਕਦਾ ਹੈ।

supreme courtSupreme Court

ਜਸਟਿਸ ਡੀਵਾਈ ਚੰਦਰਚੂੜ ਨੇ ਕਿਹਾ, "ਕਾਨੂੰਨ ਮਹੱਤਵਪੂਰਨ ਹਨ ਪਰ ਬਦਲਾਅ ਵੀ ਅੰਦਰੋਂ ਆਉਣਾ ਚਾਹੀਦਾ ਹੈ। ਅਸੀਂ ਪਰਿਵਾਰ ਵਿਚ ਆਉਣ ਵਾਲੀ ਔਰਤ ਨਾਲ ਕਿਵੇਂ ਪੇਸ਼ ਆਉਂਦੇ ਹਾਂ, ਇਹ ਮੁੱਦਾ ਸਮਾਜਿਕ ਮਹੱਤਵ ਦਾ ਹੈ। ਸੁਧਾਰਕ ਇਸ ਮੁੱਦੇ ਨੂੰ ਵੀ ਦੇਖ ਰਹੇ ਹਨ।"

DowryDowry

ਦਰਅਸਲ ਸੁਪਰੀਮ ਕੋਰਟ ਵਲੋਂ ਉਸ ਪਟੀਸ਼ਨ 'ਤੇ ਸੁਣਵਾਈ ਕੀਤੀ ਜਾ ਰਹੀ ਸੀ, ਜਿਸ ਵਿਚ ਆਰਟੀਆਈ ਅਧਿਕਾਰੀ ਦੇ ਬਰਾਬਰ ਦਾਜ ਵਿਰੋਧੀ ਅਧਿਕਾਰੀ ਨਿਯੁਕਤ ਕਰਨ ਦੇ ਨਿਰਦੇਸ਼ ਦੀ ਮੰਗ ਕਰਨ ਕੀਤੀ ਗਈ ਸੀ। ਇਹ ਮਾਮਲਾ ਜਸਟਿਸ ਡੀਵਾਈ ਚੰਦਰਚੂੜ ਅਤੇ ਜਸਟਿਸ ਏਐਸ ਬੋਪੰਨਾ ਦੀ ਬੈਂਚ ਦੇ ਸਾਹਮਣੇ ਸੀ।

Dowry Dowry

ਪਟੀਸ਼ਨਰ ਦੀ ਸੁਣਵਾਈ ਦੌਰਾਨ ਵੀ.ਕੇ. ਬੀਜੂ ਨੇ ਕਿਹਾ, "ਕੇਰਲ ਦੇ ਹਾਲਾਤਾਂ ਤੋਂ ਮੈਂ ਪ੍ਰੇਸ਼ਾਨ ਹਾਂ। ਇਕ ਆਯੁਰਵੇਦ ਡਾਕਟਰ ਦੇ ਦਾਜ ਮਾਮਲੇ ਵਿਚ ਕਾਰਵਾਈ ਨਾ ਕਰਨ ਕਰਕੇ ਪੁਲਿਸ ਮੁਲਾਜ਼ਮ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੇਰਲ ਵਿਚ ਇਹ ਇੱਕ ਮਾੜੀ ਪ੍ਰਥਾ ਹੈ। ਸੋਨੇ ਆਦਿ ਦੀ ਮੰਗ ਕੀਤੀ ਜਾਂਦੀ ਹੈ, ਇਸ ਲਈ ਇਸ 'ਤੇ ਨੋਟਿਸ ਜਾਰੀ ਕਰਕੇ ਕਮਿਸ਼ਨ ਦਾ ਗਠਨ ਕਰਨਾ ਚਾਹੀਦਾ ਹੈ"।

Supreme Court Supreme Court

ਆਯੁਰਵੇਦ ਮੈਡੀਕਲ ਦੀ ਵਿਦਿਆਰਥਣ ਵਿਸਮਾਯਾ ਕੇਰਲ ਦੇ ਸਸਥਾਮਕੋਟਾ ਵਿਚ ਆਪਣੇ ਪਤੀ ਦੇ ਘਰ ਮ੍ਰਿਤਕ ਪਾਈ ਗਈ। ਕੇਰਲ ਦੇ ਕੋਲਮ ਜ਼ਿਲ੍ਹੇ 'ਚ 24 ਸਾਲਾ ਆਯੁਰਵੇਦ ਡਾਕਟਰ ਦੀ ਸ਼ੱਕੀ ਖੁਦਕੁਸ਼ੀ ਦੇ ਇਕ ਦਿਨ ਬਾਅਦ ਪੁਲਿਸ ਨੇ ਦਾਜ ਲਈ ਹੱਤਿਆ ਦੇ ਦੋਸ਼ 'ਚ ਪਤੀ ਨੂੰ ਗ੍ਰਿਫਤਾਰ ਕਰ ਲਿਆ ਹੈ। ਅਦਾਲਤ ਨੇ ਕਿਹਾ ਕਿ ਇਹ ਵਿਧਾਨਿਕ ਖੇਤਰ ਦਾ ਮਾਮਲਾ ਹੈ।
 

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement