31 ਅਕਤੂਬਰ ਨੂੰ ਸੰਭਾਲਣਗੇ ਅਹੁਦਾ
ਨਵੀਂ ਦਿੱਲੀ : ਵਾਈਸ ਏਅਰ ਚੀਫ਼ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਨਵੇਂ ਏਅਰ ਚੀਫ਼ ਮਾਰਸ਼ਲ ਬਣੇ । ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ ਭਾਰਤੀ ਹਵਾਈ ਫੌਜ ਦੇ ਇੱਕ ਬਹੁਤ ਹੀ ਤਜਰਬੇਕਾਰ ਅਤੇ ਵੱਕਾਰੀ ਅਧਿਕਾਰੀ ਹਨ । ਵਰਤਮਾਨ ਵਿੱਚ ਉਹ ਭਾਰਤੀ ਹਵਾਈ ਫੌਜ ਦੇ 51ਵੇਂ ਵਾਈਸ ਏਅਰ ਚੀਫ਼ ਆਫ਼ ਸਟਾਫ਼ ਸਨ । ਉਨ੍ਹਾਂ ਨੇ 1 ਜੁਲਾਈ 2026 ਨੂੰ ਇਹ ਅਹੁਦਾ ਸੰਭਾਲਿਆ ਸੀ । ਉਹ 31 ਅਕਤੂਬਰ ਨੂੰ ਆਪਣਾ ਅਹੁਦਾ ਸੰਭਾਲਣਗੇ। ਏਅਰ ਮਾਰਸ਼ਲ ਆਸ਼ੂਤੋਸ਼ ਦੀਕਸ਼ਿਤ 6 ਦਸੰਬਰ 1986 ਨੂੰ ਭਾਰਤੀ ਹਵਾਈ ਫੌਜ ਦੀ ਫਾਈਟਰ ਸਟ੍ਰੀਮ ਵਿੱਚ ਸ਼ਾਮਲ ਹੋਏ ਸਨ।
ਉਹ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਡਿਫੈਂਸ ਸਰਵਿਸਿਜ਼ ਸਟਾਫ਼ ਕਾਲਜ, ਬੰਗਲਾਦੇਸ਼ ਅਤੇ ਨੈਸ਼ਨਲ ਡਿਫੈਂਸ ਕਾਲਜ, ਨਵੀਂ ਦਿੱਲੀ ਦੇ ਪੁਰਾਣੇ ਵਿਦਿਆਰਥੀ ਰਹੇ ਹਨ। ਉਨ੍ਹਾਂ ਨੂੰ ਇੱਕ 'ਏਸ ਫਾਈਟਰ ਪਾਇਲਟ' ਮੰਨਿਆ ਜਾਂਦਾ ਹੈ। ਉਨ੍ਹਾਂ ਕੋਲ 20 ਤੋਂ ਵੱਧ ਕਿਸਮਾਂ ਦੇ ਜਹਾਜ਼ਾਂ 'ਤੇ 3,300 ਤੋਂ ਵੱਧ ਘੰਟਿਆਂ ਦੀ ਉਡਾਣ ਦਾ ਵਿਆਪਕ ਤਜਰਬਾ ਹੈ। ਉਨ੍ਹਾਂ ਦੁਆਰਾ ਉਡਾਏ ਗਏ ਮੁੱਖ ਜਹਾਜ਼ਾਂ ਵਿੱਚ ਮਿਰਾਜ-2000, ਮਿਗ-21, ਜੈਗੁਆਰ, ਏ.ਐਨ.-32, ਅਤੇ ਹੌਕ ਆਦਿ ਸ਼ਾਮਲ ਹਨ। ਉਹ ਇੱਕ ਯੋਗ 'ਫਲਾਇੰਗ ਇੰਸਟ੍ਰਕਟਰ' ਅਤੇ 'ਐਕਸਪੈਰੀਮੈਂਟਲ ਟੈਸਟ ਪਾਇਲਟ' ਵੀ ਹਨ।
