ਖ਼ਬਰਾਂ |

ਤਾਜ਼ਾ |

ਚੋਣ ਕਮਿਸ਼ਨ ਗਿਆਨੇਸ਼ ਕੁਮਾਰ ਖ਼ਿਲਾਫ਼ ਇੰਡੀਆ ਗੱਠਜੋੜ ਦਾ ਪ੍ਰਦਰਸ਼ਨ ਜਾਰੀ

By : JAGDISH

Published : Oct 6, 2026, 5:24 pm IST
Updated : Oct 6, 2026, 5:24 pm IST
SHARE ARTICLE
INDIA bloc's protest against Election Commissioner Gyanesh Kumar continues.
INDIA bloc's protest against Election Commissioner Gyanesh Kumar continues.

ਰਾਹੁਲ ਗਾਂਧੀ ਅਕਾਸ਼ਵਾਣੀ ਭਵਨ ਦੇ ਵਿਹੜੇ 'ਚ ਧਰਨੇ 'ਤੇ ਬੈਠੇ

ਨਵੀਂ ਦਿੱਲੀ : ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ 4 ਘੰਟੇ ਤੋਂ ਵੱਧ ਸਮੇਂ ਤੋਂ ਦਿੱਲੀ ਦੇ ਆਕਾਸ਼ਵਾਣੀ ਭਵਨ ਕੰਪਲੈਕਸ ਵਿੱਚ ਧਰਨੇ 'ਤੇ ਬੈਠੇ ਹਨ। ਉਹ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 19 ਵਿਰੋਧੀ ਧਿਰਾਂ 'ਸੇਵ ਡੈਮੋਕ੍ਰੇਸੀ ਮਾਰਚ' ਵਿੱਚ ਸ਼ਾਮਲ ਸਨ।  ਸੰਸਦ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਜਾ ਰਹੇ ਮਾਰਚ ਨੂੰ ਪੁਲਿਸ ਨੇ ਰੋਕਿਆ, ਰਾਹੁਲ-ਪ੍ਰਿਯੰਕਾ ਨੂੰ ਹਿਰਾਸਤ ਵਿੱਚ ਲੈ ਕੇ ਬੱਸ ਵਿੱਚ ਬਿਠਾਇਆ, ਤਾਂ ਉਹ ਉੱਤਰ ਕੇ ਆਕਾਸ਼ਵਾਣੀ ਕੰਪਲੈਕਸ ਵਿੱਚ ਰੁੱਖ ਦੇ ਹੇਠਾਂ ਬੈਠ ਗਏ। ਰਾਹੁਲ ਗਾਂਧੀ ਨੇ ਦੋਸ਼ ਲਗਾਇਆ ਕਿ ਗਿਆਨੇਸ਼ ਕੁਮਾਰ ਨੇ ਵੋਟ ਚੋਰੀ ਵਿੱਚ ਭਾਜਪਾ ਦੀ ਮਦਦ ਕੀਤੀ।
ਆਕਾਸ਼ਵਾਣੀ ਤੋਂ ਚੋਣ ਕਮਿਸ਼ਨ ਦਾ ਦਫ਼ਤਰ 270 ਮੀਟਰ ਦੂਰ ਹੈ ਅਤੇ ਰਾਹੁਲ ਉੱਥੋਂ ਤੱਕ ਜਾਣ ਦੇਣ ਦੀ ਮੰਗ ਕਰ ਰਹੇ ਹਨ। ਚੋਣ ਕਮਿਸ਼ਨ ਦੇ ਖ਼ਿਲਾਫ਼ ਦਿੱਲੀ ਅਤੇ ਮੁੰਬਈ ਵਿੱਚ ਪਿਛਲੇ ਪੰਜ ਦਿਨਾਂ ਵਿੱਚ ਇਹ ਸੱਤਵਾਂ ਪ੍ਰਦਰਸ਼ਨ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ 300 ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰ ਆਏ ਸਨ। ਅਸੀਂ ਗਿਆਨੇਸ਼ ਕੁਮਾਰ ਅਤੇ ਉਨ੍ਹਾਂ ਦੇ ਦੋ ਚੋਣ ਕਮਿਸ਼ਨਰਾਂ ਨਾਲ ਮਿਲਣਾ ਚਾਹੁੰਦੇ ਸੀ । ਪੁਲਿਸ ਨੇ ਸਾਨੂੰ ਰੋਕਿਆ । ਚੋਣ ਕਮਿਸ਼ਨ ਤੋਂ 50 ਗਜ਼ ਦੂਰ ਬਿਠਾ ਕੇ ਰੱਖਿਆ ਹੈ, ਸਾਨੂੰ ਜਾਣ ਨਹੀਂ ਦੇ ਰਹੇ ਹਨ । 300 ਸੰਸਦ ਮੈਂਬਰ ਗਿਆਨੇਸ਼ ਕੁਮਾਰ ਨਾਲ ਮਿਲਣਾ ਚਾਹੁੰਦੇ ਹਨ । ਗਿਆਨੇਸ਼ ਕੁਮਾਰ ਡਰੇ ਹੋਏ ਹਨ । ਜੇਕਰ ਚੋਣ ਕਮਿਸ਼ਨ ਲੋਕ ਨੁਮਾਇੰਦਿਆਂ ਨਾਲ ਨਹੀਂ ਮਿਲੇਗਾ ਤਾਂ ਲੋਕਤੰਤਰ ਦਾ ਕੀ ਮਤਲਬ ਹੈ?

ਸਵਾਲ ਪੁੱਛਣ 'ਤੇ ਰਾਹੁਲ ਨੇ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਕੀ ਮੈਂ ਤੁਹਾਨੂੰ ਭਾਜਪਾ ਦਾ ਵਰਕਰ ਲੱਗਦਾ ਹਾਂ? ਭਾਜਪਾ ਜੋ ਬੋਲੇ ਮੈਨੂੰ ਉਸ ਵਿੱਚ ਕੋਈ ਦਿਲਚਸਪੀ ਨਹੀਂ ਹੈ। ਮੈਂ ਲੋਕਤੰਤਰ ਬਚਾਉਣ ਲਈ ਇੱਥੇ ਖੜ੍ਹਾ ਹਾਂ। ਅਮਿਤ ਸ਼ਾਹ, ਨਰਿੰਦਰ ਮੋਦੀ, ਗਿਆਨੇਸ਼ ਕੁਮਾਰ ਅਤੇ ਮੋਹਨ ਭਾਗਵਤ ਨੇ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰ ਦਿੱਤਾ ਹੈ। ਦੇਸ਼ ਦੇ ਨੌਜਵਾਨ ਇਹ ਗੱਲ ਜਾਣਦੇ ਹਨ। ਚੋਣਾਂ ਨੂੰ ਮੋਦੀ-ਸ਼ਾਹ ਨੇ ਹਾਈਜੈਕ ਕੀਤਾ ਹੈ ਅਤੇ ਗਿਆਨੇਸ਼ ਕੁਮਾਰ ਨੇ ਉਨ੍ਹਾਂ ਦੀ ਮਦਦ ਕੀਤੀ ਹੈ। ਇੱਥੇ ਪੁਲਿਸ ਵਾਲੇ ਵੀ ਇਹੀ ਕਰ ਰਹੇ ਹਨ। ਇਹਨਾਂ ਵਿੱਚੋਂ ਕੋਈ ਵੀ ਬਚ ਕੇ ਨਹੀਂ ਜਾਵੇਗਾ। ਜੋ ਇਹਨਾਂ ਨੇ ਦੇਸ਼ ਨਾਲ ਕੀਤਾ ਹੈ, ਉਹ ਦੇਸ਼ਧ੍ਰੋਹ ਹੈ।
 

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM

MLA ਅਮਨਦੀਪ ਅਰੋੜਾ ਦੇ ਘਰ 27 ਘੰਟਿਆਂ ਤੋਂ ED ਦੀ ਰੇਡ ਜਾਰੀ, ਕਈ ਥਾਵਾਂ 'ਤੇ ਛਾਪੇਮਾਰੀ!

05 Nov 2026 1:13 PM

ਗਿੱਲ ਰੋਡ 'ਤੇ ਦਰਦਨਾਕ ਹਾਦਸਾ, PRTC Bus ਦੇ ਟਾਇਰ ਹੇਠਾਂ ਆਉਣ ਨਾਲ ਨੌਜਵਾਨ ਦੀ ਮੌਤ

04 Nov 2026 2:53 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ, ਕੀ ਹੁਣ ਖਰੀਦਦਾਰੀ ਕਰਨ ਦਾ ਸਹੀ ਸਮਾਂ ?

03 Nov 2026 2:58 PM

BJP Joining | ਜੌੜਾਮਾਜਰਾ, ਪਠਾਨਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਨੇ ਫੜਿਆ BJP ਦਾ ਪੱਲਾ, ਦਿੱਲੀ 'ਚ ਹੋਏ ਸ਼ਾਮਿਲ

02 Nov 2026 1:23 PM
Advertisement