ਖ਼ਬਰਾਂ |

ਤਾਜ਼ਾ |

‘ਗ਼ਲਤ ਹਰਕਤ' ਦੇ ਅੱਠ ਸਾਲ ਬਾਅਦ ਪੋਤੀ ਨੇ ਬੈਟ ਮਾਰ ਕੇ ਦਾਦੇ ਦਾ ਕੀਤਾ ਕਤਲ
Published : Oct 6, 2026, 9:43 am IST
Updated : Oct 6, 2026, 9:43 am IST
SHARE ARTICLE
Granddaughter kills grandfather by striking him with a bat eight years after the ‘wrong act'
Granddaughter kills grandfather by striking him with a bat eight years after the ‘wrong act'

ਕਤਲ ਦੇ ਦੋਸ਼ ਵਿਚ 20 ਸਾਲਾ ਪੋਤੀ ਨੂੰ ਗ੍ਰਿਫ਼ਤਾਰ ਕੀਤਾ

ਇੰਦੌਰ (ਮੱਧ ਪ੍ਰਦੇਸ਼) : ਇੰਦੌਰ ਵਿਚ ਇਕ 75 ਸਾਲਾ ਵਿਅਕਤੀ ਦੀ Ç੍ਰਕਕੇਟ ਬੈਟ ਨਾਲ ਹਮਲਾ ਕਰ ਕੇ ਕੀਤੇ ਕਤਲ ਦੇ ਦੋਸ਼ ਵਿਚ 20 ਸਾਲਾ ਪੋਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀਆਂ ਨੇ ਦਸਿਆ ਕਿ ਸ਼ੁਰੂਆਤੀ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦਾਅਵਾ ਕੀਤਾ ਕਿ ਸੱਤ ਤੋਂ ਅੱਠ ਸਾਲ ਪਹਿਲਾਂ, ਉਸਦੇ ਦਾਦੇ ਨੇ ਮਾੜੇ ਇਰਾਦਿਆਂ ਨਾਲ ਉਸ ਨਾਲ ਦੁਰਵਿਹਾਰ ਕੀਤਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਸੀ। ਉਨ੍ਹਾਂ ਕਿਹਾ ਕਿ ਕੁੜੀ ਦਾ 75 ਸਾਲਾ ਦਾਦਾ ਆਪਣੀ ਪਤਨੀ ਨਾਲ ਏਅਰੋਡਰੋਮ ਪੁਲਿਸ ਸਟੇਸ਼ਨ ਖੇਤਰ ਵਿਚ ਰਹਿੰਦਾ ਸੀ ਅਤੇ ਰਾਜ ਪੁਲਿਸ ਦੇ ਵਿਸ਼ੇਸ਼ ਹਥਿਆਰਬੰਦ ਬਲਾਂ (ਐਸਫ਼) ਤੋਂ ਸੇਵਾਮੁਕਤ ਸੀ।

ਅਧਿਕਾਰੀਆਂ ਅਨੁਸਾਰ, ਸ਼ਹਿਰ ਦੇ ਇਕ ਕਾਲਜ ਵਿਚ ਪੜ੍ਹਦੀ ਕੁੜੀ ਅਪਣੇ ਦਾਦੇ ਦੇ ਘਰ ਤੋਂ ਲਗਭਗ 15 ਕਿਲੋਮੀਟਰ ਦੂਰ ਅਪਣੇ ਮਾਪਿਆਂ ਨਾਲ ਰਹਿੰਦੀ ਹੈ। ਅਧਿਕਾਰੀਆਂ ਨੇ ਦਸਿਆ ਕਿ ਸਨਿਚਰਵਾਰ ਰਾਤ ਨੂੰ ਕੁੜ ਦਾ ਅਪਣੇ ਮਾਪਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ, ਜਿਸ ਤੋਂ ਬਾਅਦ, ਗੁੱਸੇ ਵਿਚ ਉਹ ਅਪਣੇ ਦਾਦੇ ਦੇ ਘਰ ਚਲੀ ਗਈ। ਉਹ ਅਪਣੇ ਨਾਲ ਕ੍ਰਿਕਟ ਬੈਟ ਵੀ ਲੈ ਗਈ। ਅਧਿਕਾਰੀਆਂ ਮੁਤਾਬਕ ਜਦੋਂ ਪੋਤੀ ਪਹੁੰਚੀ, ਤਾਂ ਦਾਦੀ ਨੇ ਦਰਵਾਜ਼ਾ ਖੋਲ੍ਹਿਆ, ਜਿਸ ਤੋਂ ਬਾਅਦ ਉਹ ਸਿੱਧੀ ਦਾਦੇ ਦੇ ਕਮਰੇ ਵਿਚ ਪਹੁੰਚੀ ਅਤੇ ਉਨ੍ਹਾਂ ’ਤੇ ਕ੍ਰਿਕਟ ਬੈਟ ਨਾਲ ਹਮਲਾ ਕਰ ਦਿਤਾ। ਕੁੜੀ ਨੇ ਦਾਦੇ ਦੇ ਸਿਰ ਅਤੇ ਸਰੀਰ ’ਤੇ ਬੱਲੇ ਨਾਲ ਕਈ ਵਾਰ ਕੀਤੇ, ਜਿਸ ਕਾਰਨ ਉਸ ਦੀ ਮੌਤ ਹੋ ਗਈ।

Location: India, Madhya Pradesh

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Rajasthan Railway Track Blast Case 'ਚ ਵੱਡੀ ਗ੍ਰਿਫ਼ਤਾਰੀ! Gurdaspur ਤੋਂ 2 ਮੁੱਖ ਮੁਲਜ਼ਮ Arrest | Punjab |

15 Nov 2026 1:39 PM

? LIVE | 14 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ | Punjab News | India News | | Rozana Spokesman TV

14 Nov 2026 2:04 PM

? LIVE | 13 Nov 2026 | ਅੱਜ ਦੀਆਂ ਵੱਡੀਆਂ ਖ਼ਬਰਾਂ

13 Nov 2026 2:47 PM

ਆਮ ਆਦਮੀ ਪਾਰਟੀ ਦੀ ਦੂਜੀ ਲਿਸਟ ਜਲਦ! ਕਿਸ ਵਿਧਾਇਕ ਦੀ ਕੱਟੇਗੀ ਟਿਕਟ?

12 Nov 2026 1:37 PM

ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਵੱਡਾ ਉਛਾਲ, ਜਾਣੋ ਅੱਜ ਦੇ ਨਵੇਂ ਰੇਟ

06 Nov 2026 2:11 PM
Advertisement