ਐਸ.ਆਈ.ਆਰ. ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠੇ ਸਨ ਦੋਵੇਂ ਆਗੂ
ਨਵੀਂ ਦਿੱਲੀ : ਦਿੱਲੀ ਪੁਲਿਸ ਨੇ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਐਸ.ਆਈ.ਆਰ. ਦੇ ਵਿਰੋਧ ਅਤੇ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦੋਵੇਂ 8 ਘੰਟਿਆਂ ਤੋਂ ਵੱਧ ਸਮੇਂ ਤੋਂ ਆਕਾਸ਼ਵਾਣੀ ਭਵਨ ਕੰਪਲੈਕਸ ਵਿੱਚ ਧਰਨੇ 'ਤੇ ਬੈਠੇ ਸਨ। ਰਾਹੁਲ ਨੇ ਕਿਹਾ ਸੀ ਕਿ ਉਹ ਗਿਆਨੇਸ਼ ਕੁਮਾਰ ਨੂੰ ਮਿਲੇ ਬਿਨਾਂ ਕਿਤੇ ਨਹੀਂ ਜਾਣਗੇ। ਪੁਲਿਸ ਜਦੋਂ ਉਨ੍ਹਾਂ ਨੂੰ ਹਟਾਉਣ ਪਹੁੰਚੀ, ਤਾਂ ਵਰਕਰਾਂ ਨੇ ਉਨ੍ਹਾਂ ਨੂੰ ਘੇਰ ਲਿਆ। ਮੰਗਲਵਾਰ ਸਵੇਰੇ 10 ਵਜੇ ਸੰਸਦ ਦੇ ਮਕਰ ਦੁਆਰ ਤੋਂ ਸ਼ੁਰੂ ਹੋਇਆ ਵਿਰੋਧੀ ਧਿਰਾਂ ਦਾ ‘ਸੇਵ ਡੈਮੋਕ੍ਰੇਸੀ ਮਾਰਚ’ ਪੁਲਿਸ ਨੇ ਦੁਪਹਿਰ 12:30 ਵਜੇ ਆਕਾਸ਼ਵਾਣੀ ਨੇੜੇ ਰੋਕ ਦਿੱਤਾ ਸੀ।
ਇਸ ਤੋਂ ਬਾਅਦ ਰਾਹੁਲ-ਪ੍ਰਿਯੰਕਾ ਨੂੰ ਬੱਸ ਵਿੱਚ ਬਿਠਾਇਆ ਗਿਆ, ਪਰ ਦੋਵੇਂ ਉੱਤਰ ਕੇ ਕੰਪਲੈਕਸ ਵਿੱਚ ਧਰਨੇ 'ਤੇ ਬੈਠ ਗਏ। ਰਾਹੁਲ ਦਾ ਦਾਅਵਾ ਸੀ ਕਿ 20 ਵਿਰੋਧੀ ਧਿਰਾਂ ਦੇ 300 ਤੋਂ ਵੱਧ ਸੰਸਦ ਮੈਂਬਰ ਮੌਜੂਦ ਸਨ। ਇਹਨਾਂ ਵਿੱਚ ਅਖਿਲੇਸ਼ ਯਾਦਵ, ਮਲਿਕਾਰਜੁਨ ਖੜਗੇ, ਅਭਿਸ਼ੇਕ ਬੈਨਰਜੀ ਸ਼ਾਮਲ ਰਹੇ।
