IIT ਦਿੱਲੀ ਚਾਹੁੰਦਾ ਹੈ Dog Handler, ਕਾਰ ਲਾਜ਼ਮੀ, ਤਨਖ਼ਾਹ 45 ਹਜ਼ਾਰ, ਇਸ਼ਿਤਿਹਾਰ ਹੋਇਆ Viral 
Published : Sep 6, 2020, 2:28 pm IST
Updated : Sep 6, 2020, 2:28 pm IST
SHARE ARTICLE
 IIT-Delhi's ad for dog handler's
IIT-Delhi's ad for dog handler's

ਆਈਆਈਟੀ ਨੂੰ 21 ਤੋਂ 35 ਸਾਲ ਦਾ ਕੋਈ ਵਿਅਕਤੀ ਇਸ ਨੌਕਰੀ ਲਈ ਚਾਹੀਦਾ ਹੈ। 

ਨਵੀਂ ਦਿੱਲੀ - ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਦੁਨੀਆਂ ਵਿਚ ਨੌਕਰੀ ਦਾ ਸੰਕਟ ਜਾਰੀ ਹੈ। ਇਸ ਦੌਰਾਨ, ਦਿੱਲੀ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (ਆਈਆਈਟੀ ਦਿੱਲੀ) ਨੇ ਨੌਕਰੀ ਲਈ ਇਸ਼ਤਿਹਾਰ ਦਿੱਤਾ ਹੈ। ਇਹ ਇਸ਼ਤਿਹਾਰ ਜਾਰੀ ਕਰ ਦੇ ਹੀ ਵਾਇਰਲ ਹੋ ਗਿਆ। ਦਰਅਸਲ, ਇਸਦੇ ਵਾਇਰਲ ਹੋਣ ਦੇ ਪਿੱਛੇ ਦਾ ਕਾਰਨ ਇਸ ਦੀ ਪੋਸਟ, ਤਨਖਾਹ ਅਤੇ ਯੋਗਤਾ ਹੈ।

File Photo File Photo

ਹੁਣ ਲੋਕ ਇਸ ਇਸ਼ਤਿਹਾਰ ਨੂੰ ਸੋਸ਼ਲ ਮੀਡੀਆ 'ਤੇ ਸਾਂਝਾ ਕਰਕੇ ਇਸ ਦਾ ਮਜ਼ਾ ਲੈ ਰਹੇ ਹਨ। ਆਈਆਈਟੀ ਦਿੱਲੀ ਨੇ ਹਾਲ ਹੀ ਵਿਚ ਇੱਕ ਇਸ਼ਤਿਹਾਰ ਜਾਰੀ ਕੀਤਾ ਹੈ। ਇਸ ਇਸ਼ਤਿਹਾਰ ਵਿਚ ਕੁੱਤੇ ਨੂੰ ਸੰਭਾਲਣ ਦੀ ਨੌਕਰੀ ਕੱਢੀ ਗਈ ਸੀ। ਆਈਆਈਟੀ ਵੱਲੋਂ ਦਿੱਤੇ ਗਏ ਇਸ਼ਿਤਿਹਾਰ ਵਿਚ ਦੱਸਿਆ ਗਿਆ ਹੈ ਕਿ Dog Handler ਦੀ ਇਹ ਨੌਕਰੀ ਸੁਰੱਖਿਆ ਦਫਤਰ ਦੇ ਅਧੀਨ ਹੈ। ਇਹ ਨੌਕਰੀ ਕਾਨਟਰੈਕ ਅਧਾਰਤ ਹੋਵੇਗੀ।

ਇਸ ਇਸ਼ਿਤਿਹਾਰ ਵਿਚ ਨੌਕਰੀ ਲਈ ਦੱਸੀ ਗਈ ਸੈਲਰੀ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖੂਬ ਖਿੱਚਿਆ ਹੈ। ਇਸ਼ਤਿਹਾਰ ਵਿਚ ਕਿਹਾ ਗਿਆ ਹੈ ਕਿ ਕੁੱਤੇ ਨੂੰ ਸੰਭਾਲਣ ਵਾਲੇ ਨੂੰ 45 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਜੇ ਅਸੀਂ ਕੁਝ ਰਿਪੋਰਟਾਂ ਦੀ ਗੱਲ ਕਰੀਏ ਤਾਂ ਦਿੱਲੀ ਪੁਲਿਸ ਵਿਚ ਇਸ ਨੌਕਰੀ ਲਈ 20000 ਰੁਪਏ ਦਿੱਤੇ ਜਾਂਦੇ ਹਨ।

File Photo File Photo

ਭਾਵ ਆਈਆਈਟੀ ਦਿੱਲੀ ਦੁੱਗਣੀ ਤਨਖ਼ਾਹ ਦੇ ਰਹੀ ਹੈ। ਇਸਦੇ ਨਾਲ, ਅਧਿਐਨ ਨਾਲ ਸਬੰਧਤ ਯੋਗਤਾਵਾਂ ਵਿਚ ਕਿਹਾ ਗਿਆ ਹੈ ਕਿ ਉਮੀਦਵਾਰ ਨੇ ਬੀ.ਏ., ਬੀ.ਐੱਸ.ਸੀ., ਬੀ.ਕਾੱਮ, ਬੀ.ਟੈਕ ਜਾਂ ਇਸ ਦੇ ਬਰਾਬਰ ਕੋਰਸ ਕੀਤੇ ਹੋਣ। ਇਸ ਦੇ ਨਾਲ, ਇਸ਼ਤਿਹਾਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜਿਹੜਾ ਵੀ ਇਹ ਨੌਕਰੀ ਕਰਦਾ ਹੈ ਉਸ ਕੋਲ ਕਾਰ ਜ਼ਰੂਰ ਹੋਣੀ ਚਾਹੀਦੀ ਹੈ। ਆਈਆਈਟੀ ਦੇ ਅਨੁਸਾਰ ਕੁੱਤੇ ਨੂੰ ਡਾਕਟਰ ਕੋਲ ਲੈ ਕੇ ਜਾਣ ਅਤੇ ਲਿਆਉਣ ਲਈ ਡੌਗ ਹੈਂਲਡਰ ਕੋਲ ਕਾਰ ਹੋਣੀ ਜ਼ਰੂਰੀ ਹੈ। ਆਈਆਈਟੀ ਨੂੰ 21 ਤੋਂ 35 ਸਾਲ ਦਾ ਕੋਈ ਵਿਅਕਤੀ ਇਸ ਨੌਕਰੀ ਲਈ ਚਾਹੀਦਾ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement