ਮੰਤਰੀ ਦੇ ਘਰ ਸੀ.ਬੀ.ਆਈ. ਦੇ ਛਾਪੇ
Published : Sep 6, 2018, 8:30 am IST
Updated : Sep 6, 2018, 8:30 am IST
SHARE ARTICLE
Central Bureau of Investigation
Central Bureau of Investigation

ਅਧਿਆਪਕ ਦਿਵਸ ਮੌਕੇ ਪੰਜਾਬ ਦੇ ਦੋ ਅਧਿਆਪਕਾਂ ਨੂੰ ਰਾਸ਼ਟਰੀ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ...........

ਚੇਨਈ : ਤਾਮਿਲਨਾਡੂ ਦੇ ਸਿਹਤ ਮੰਤਰੀ ਸੀ. ਵਿਜੈਭਾਸਕਰ ਨੂੰ ਬੁਧਵਾਰ ਨੂੰ ਦੋ ਸਾਲ ਦੇ ਅੰਦਰ ਹੀ ਕਿਸੇ ਦੂਜੀ ਕੇਂਦਰੀ ਏਜੰਸੀ ਦੀ ਜਾਂਚ ਦਾ ਸਾਹਮਣਾ ਕਰਨਾ ਪਿਆ ਜਦੋਂ ਸੀ.ਬੀ.ਆਈ. ਨੇ ਉਨ੍ਹਾਂ ਦੇ ਘਰ ਛਾਪੇਮਾਰੀ ਕੀਤੀ। ਪਿਛਲੇ ਸਾਲ  ਉਹ ਆਮਦਨ ਟੈਕਸ ਵਿਭਾਗ ਦੀ ਜਾਂਚ ਦੇ ਘੇਰੇ 'ਚ ਆਏ ਸਨ। ਆਮਦਨ ਟੈਕਸ ਅਤੇ ਸੀ.ਬੀ.ਆਈ. ਦੀ ਜਾਂਚ ਦੇ ਘੇਰੇ 'ਚ ਆਉਣ ਵਾਲੇ ਵਿਜੈਭਾਸਕਰ ਸੂਬੇ ਦੇ ਪਹਿਲੇ ਮੰਤਰੀ ਹਨ। ਇਹ ਦੋਵੇਂ ਛਾਪੇ ਜੈਲਲਿਤਾ ਦੀ ਮੌਤ ਤੋਂ ਬਾਅਦ ਮਾਰੇ ਗਏ।

ਸੀ.ਬੀ.ਆਈ. ਨੇ ਗੁਟਖਾ ਘਪਲੇ ਦੀ ਜਾਂਚ ਹੇਠ ਤਾਮਿਲਨਾਡੂ ਦੇ ਸਿਹਤ ਮੰਤਰੀ, ਸੂਬਾ ਪੁਲਿਸ ਮੁਖੀ ਟੀ.ਕੇ. ਰਾਜੇਂਦਰਨ ਅਤੇ ਇਕ ਸਾਬਕਾ ਸੀਨੀਅਰ ਪੁਲਿਸ ਅਧਿਕਾਰੀ ਸਮੇਤ ਹੋਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ। ਛਾਪੇਮਾਰੀ ਸਵੇਰੇ ਸੱਤ ਵਜੇ ਸ਼ੁਰੂ ਹੋਈ ਜਦੋਂ ਅਧਿਕਾਰੀਆਂ ਨੇ ਟਿਕਾਣਿਆਂ ਦੀ ਤਲਾਸ਼ੀ ਲਈ। ਆਮਦਨ ਟੈਕਸ ਵਿਭਾਗ ਦੇ ਅਧਿਕਾਰੀਆਂ ਨੇ ਪਿਛਲੇ ਸਾਲ ਅਪ੍ਰੈਲ 'ਚ ਕਥਿਤ ਟੈਕਸ ਚੋਰੀ ਬਾਬਤ ਪੂਰੇ ਸੂਬੇ 'ਚ ਛਾਪੇਮਾਰੀ ਤਹਿਤ ਉਨ੍ਹਾਂ ਦੇ ਟਿਕਾਣਿਆਂ ਦੀ ਤਲਾਸ਼ੀ ਲਈ ਸੀ।

ਆਰ.ਕੇ. ਨਗਰ ਵਿਧਾਨ ਸਭਾ ਜ਼ਿਮਨੀ ਚੋਣ 'ਚ ਕਾਲੇ ਧਨ ਦੇ ਪ੍ਰਯੋਗ ਦੀ ਸੂਚਨਾ ਮਿਲਣ 'ਤੇ ਆਮਦਨ ਟੈਕਸ ਵਿਭਾਗ ਨੇ ਮੀਡੀਆ ਸਾਹਮਣੇ ਛਾਪਾ ਮਾਰਿਆ ਸੀ। 
ਉਧਰ ਸੂਬੇ 'ਚ ਵਿਰੋਧੀ ਧਿਰ ਦੀ ਪਾਰਟੀ ਡੀ.ਐਮ.ਕੇ. ਨੇ ਜੀ.ਵਿਜੈਭਾਸਕਰ ਦੇ ਨਾਲ ਹੀ ਡੀ.ਜੀ.ਪੀ. ਟੀ.ਕੇ. ਰਾਜੇਂਦਰਨ ਦੇ ਘਰਾਂ 'ਚ ਇਨ੍ਹਾਂ ਛਾਪਿਆਂ ਨੂੰ ਸ਼ਰਮਨਾਕ ਕਰਾਰ ਦਿਤਾ ਹੈ ਅਤੇ ਹੋਰ ਵਿਰੋਧੀ ਪਾਰਟੀਆਂ ਨਾਲ ਮੰਗ ਕੀਤੀ ਕਿ ਮੰਤਰੀ ਅਤੇ ਡੀ.ਜੀ.ਪੀ. ਨੂੰ ਬਰਖ਼ਾਸਤ ਕੀਤਾ ਜਾਵੇ।               (ਪੀਟੀਆਈ)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement