ਇਕ ਦਿਨ ਵਿਚ ਸੱਭ ਤੋਂ ਵੱਧ 24,850 ਨਵੇਂ ਮਾਮਲੇ, 613 ਲੋਕਾਂ ਦੀ ਮੌਤ
Published : Jul 6, 2020, 7:31 am IST
Updated : Jul 6, 2020, 7:31 am IST
SHARE ARTICLE
Coronavirus
Coronavirus

ਦੇਸ਼ ਵਿਚ ਮ੍ਰਿਤਕਾਂ ਦੀ ਗਿਣਤੀ 19268 ਹੋਈ

ਨਵੀਂ ਦਿੱਲੀ, 5 ਜੁਲਾਈ : ਕੇਂਦਰੀ ਸਿਹਤ ਮੰਤਰਾਲੇ ਨੇ ਦਸਿਆ ਕਿ ਦੇਸ਼ ਵਿਚ ਇਕ ਦਿਨ ਵਿਚ ਕੋਰੋਨਾ ਵਾਇਰਸ ਦੇ ਸੱਭ ਤੋਂ ਵੱਧ 24850 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਹੀ ਕੋਵਿਡ-19 ਦੇ ਕੁਲ ਮਾਮਲਿਆਂ ਦੀ ਗਿਣਛੀ 673165 ਹੋ ਗਈ ਹੈ। ਪਿਛਲੇ 24 ਘੰਟਿਆਂ ਵਿਚ ਇਸ ਮਹਾਂਮਾਰੀ ਨਾਲ 613 ਹੋਰ ਲੋਕਾਂ ਦੀ ਮੌਤ ਹੋਣ ਨਾਲ ਐਤਵਾਰ ਨੂੰ ਮ੍ਰਿਤਕਾਂ ਦੀ ਗਿਣਤੀ 19268 ਹੋ ਗਈ।

coronaviruscoronavirus

ਦੇਸ਼ ਵਿਚ ਲਗਾਤਾਰ ਤੀਜੇ ਦਿਨ ਲਾਗ ਦੇ 20 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ। ਦੁਨੀਆਂ ਭਰ ਵਿਚ ਕੋਵਿਡ 19 ਦੇ ਸਬੰਧ ਵਿਚ ਅੰਕੜੇ ਇਕੱਠੇ ਕਰ ਰਹੀ ਅਮਰੀਕਾ ਦੀ ਜਾਨ ਹਾਪਕਿਨਜ਼ ਯੂਨੀਵਰਸਿਟੀ ਮੁਤਾਬਕ ਅਮਰੀਕਾ, ਬ੍ਰਾਜ਼ੀਲ ਅਤੇ ਰੂਸ ਮਗਰੋਂ ਭਾਰਤ ਇਸ ਸੰਸਾਰ ਮਹਾਂਮਾਰੀ ਤੋਂ ਬੁਰੀ ਤਰ੍ਹਾਂ ਪ੍ਰਭਾਵਤ ਚੌਥਾ ਮੁਲਕ ਹੈ।

CoronavirusCoronavirus

ਮ੍ਰਿਤਕਾਂ ਦੀ ਗਿਣਤੀ ਦੇ ਮਾਮਲੇ ਵਿਚ ਭਾਰਤ ਅਠਵੇਂ ਸਥਾਨ 'ਤੇ ਹੈ। ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿਚ ਕੋਵਿਡ 19 ਦੇ ਮਾਮਲੇ ਦੋ ਲੱਖ ਤੋਂ ਵੱਧ ਹੋ ਗਏ ਹਨ। ਇਥੇ ਇਕ ਦਿਨ ਵਿਚ ਲਾਗ ਦੇ 7074 ਨਵੇਂ ਮਾਮਲੇ ਸਾਹਮਣੇ ਆਏ ਹਨ।

Coronavirus vaccineCoronavirus

ਬੀਤੇ 24 ਘੰਟਿਆਂ ਵਿਚ ਤਾਮਿਲਨਾਡੂ ਵਿਚ ਲਾਗ ਦੇ 4280 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਦਿੱਲੀ, ਤੇਲੰਗਾਨਾ, ਕਰਨਾਟਕ, ਆਸਾਮ ਅਤੇ ਬਿਹਾਰ ਵਿਚ ਇਕ ਦਿਨ ਵਿਚ ਕੋਵਿਡ-19 ਦੇ ਕੁਲ 7935 ਨਵੇਂ ਮਾਮਲੇ ਸਾਹਮਣੇ ਆਏ। ਇਕ ਦਿਨ ਦੇ ਸਾਹਮਣੇ ਆਏ ਕੁਲ ਮਾਮਲਿਆਂ ਵਿਚੋਂ 78 ਫ਼ੀ ਸਦੀ ਮਾਮਲੇ ਇਨ੍ਹਾਂ ਸੱਤ ਰਾਜਾਂ ਤੋਂ ਹਨ।

Coronavirus Coronavirus

ਅੰਕੜਿਆਂ ਤੋਂ ਪਤਾ ਚਲਦਾ ਹੈ ਕਿ ਲਾਗ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਵੱਧ ਰਹੀ ਹੈ। ਹੁਣ ਤਕ 409082 ਮਰੀਜ਼ ਠੀਕ ਹੋ ਚੁਕੇ ਹਨ ਜਦਕਿ ਇਕ ਮਰੀਜ਼ ਦੇਸ਼ ਛੱਡ ਕੇ ਚਲਾ ਗਿਆ ਹੈ। ਦੇਸ਼ ਵਿਚ ਕੋਰੋਨਾ ਵਾਇਰਸ ਦੇ 244814 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।

coronaviruscoronavirus

ਮੰਤਰਾਲੇ ਨੇ ਕਿਹਾ ਕਿ ਐਤਵਾਰ ਨੂੰ ਠੀਕ ਹੋ ਚੁਕੇ ਲੋਕਾਂ ਅਤੇ ਜ਼ੇਰੇ ਇਲਾਜ ਲੋਕਾਂ ਦੀ ਗਿਣਤੀ ਵਿਚ ਫ਼ਰਕ 164268 ਦਾ ਹੋ ਗਿਆ। ਇਸ ਸਬੰਧ ਵਿਚ ਅਧਿਕਾਰੀ ਨੇ ਕਿਹਾ, 'ਹੁਣ ਤਕ ਲਗਭਗ 60.77 ਫ਼ੀ ਸਦੀ ਮਰੀਜ਼ ਠੀਕ ਹੋ ਚੁਕੇ ਹਨ।'

ਲਾਗ ਦੇ ਮਰੀਜ਼ਾਂ ਵਿਚ ਵਿਦੇਸ਼ੀ ਮਰੀਜ਼ ਵੀ ਸ਼ਾਮਲ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ ਚਾਰ ਜੁਲਾਈ ਤਕ ਕੁਲ 9789066 ਨਮੂਨਿਆਂ ਦੀ ਜਾਂਚ ਕੀਤੀ ਜਾ ਚੁਕੀ ਹੈ ਜਿਨ੍ਹਾਂ ਵਿਚੋਂ 248934 ਨਮੂਨਿਆਂ ਦੀ ਜਾਂਚ ਸਨਿਚਰਵਾਰ ਨੂੰ ਕੀਤੀ ਗਈ।

ਪਿਛਲੇ 24 ਘੰਟਿਆਂ ਵਿਚ ਸਾਹਮਣੇ ਆਏ ਮੌਤ ਦੇ 613 ਮਾਮਲਿਆਂ ਵਿਚ 295 ਮਹਾਰਾਸ਼ਟਰ ਤੋਂ, 81 ਦਿੱਲੀ ਤੋਂ, 65 ਤਾਮਿਲਨਾਡੂ ਤੋਂ, 42 ਕਰਨਾਟਕ ਤੋਂ, 24 ਯੂਪੀ ਤੋਂ, 21 ਗੁਜਰਾਤ ਤੋਂ, 19 ਪਛਮੀ ਬੰਗਾਲ ਤੋਂ, 12 ਆਂਧਰਾ ਪ੍ਰਦੇਸ਼ ਤੋਂ, ਨੌਂ ਬਿਹਾਰ ਤੋਂ, ਅੱਠ ਜੰਮੂ ਕਸ਼ਮੀਰ ਤੋਂ, ਸੱਤ ਰਾਜਸਥਾਨ ਤੋਂ ਸ਼ਾਮਲ ਹਨ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement