ਕੋਰੋਨਾ ਵਾਇਰਸ ਕਰ ਕੇ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਸੰਕਟ : ਅਧਿਐਨ
Published : Jun 6, 2020, 7:52 am IST
Updated : Jun 6, 2020, 7:52 am IST
SHARE ARTICLE
File Photo
File Photo

ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ।

ਨਵੀਂ ਦਿੱਲੀ, 5 ਜੂਨ: ਕੋਰੋਨਾ ਵਾਇਰਸ ਮਹਾਂਮਾਰੀ ਕਰ ਕੇ ਦੁਨੀਆਂ 'ਚ 26.5 ਕਰੋੜ ਲੋਕਾਂ ਸਾਹਮਣੇ ਭੁਖਮਰੀ ਦਾ ਖ਼ਤਰਾ ਪੈਦਾ ਹੋ ਗਿਆ ਹੈ। ਇਸ ਤੋਂ ਇਲਾਵਾ ਭਾਰਤ 'ਚ ਵੀ ਲਗਭਗ ਇਕ ਕਰੋੜ 20 ਲੱਖ ਲੋਕਾਂ ਸਾਹਮਣੇ ਇਹੀ ਸਥਿਤੀ ਪੈਦਾ ਹੋ ਗਈ ਹੈ। ਇਕ ਨਵੇਂ ਅਧਿਐਨ 'ਚ ਇਹ ਦਾਅਵਾ ਕੀਤਾ ਗਿਆ ਹੈ। ਸੈਂਟਰ ਫ਼ਾਰ ਸਾਇੰਸ ਐਂਡ ਇਨਵਾਇਨਮੈਂਟ (ਸੀ.ਐਸ.ਈ.) ਵਲੋਂ ਪ੍ਰਕਾਸ਼ਤ 'ਸਟੇਟ ਆਫ਼ ਇੰਡੀਆਜ਼ ਇਨਵਾਇਰਮੈਂਟ ਇਨ ਫ਼ਿਗਰਸ 2020' ਰੀਪੋਰਟ 'ਚ ਮਹਾਂਮਾਰੀ ਦੇ ਵੰਡੇ ਪੱਧਰ 'ਤੇ ਹੋਣ ਵਾਲੇ ਆਰਥਕ ਅਸਰ ਬਾਰੇ ਕਿਹਾ ਗਿਆ ਹੈ

File PhotoFile Photo

। ਇਸ ਰੀਪੋਰਟ ਅਨੁਸਾਰ ਕੌਮਾਂਤਰੀ ਪੱਧਰ 'ਤੇ ਗ਼ਰੀਬ ਦਰ 'ਚ 22 ਸਾਲਾਂ 'ਚ ਪਹਿਲੀ ਵਾਰੀ ਵਾਧਾ ਹੋਵੇਗਾ। ਰੀਪੋਰਟ 'ਚ ਕਿਹਾ ਗਿਆ ਹੈ ਕਿ ਕੌਮਾਂਤਰੀ ਆਬਾਦੀ ਦਾ 50 ਫ਼ੀ ਸਦੀ ਹਿੱਸਾ ਤਾਲਾਬੰਦੀ 'ਚ ਹੈ ਜਿਸ ਦੀ ਆਮਦਨ ਜਾਂ ਤਾਂ ਬਹੁਤ ਘੱਟ ਹੈ ਜਾਂ ਉਸ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਹੈ। ਆਮਦਨ ਦਾ ਸਰੋਤ ਖ਼ਤਮ ਹੋ ਜਾਣ ਕਰ ਕੇ ਚਾਰ ਤੋਂ ਛੇ ਕਰੋੜ ਲੋਕ ਆਉਣ ਵਾਲੇ ਮਹੀਨਿਆਂ 'ਚ ਗ਼ਰੀਬੀ 'ਚ ਜੀਵਨ ਬਤੀਤ ਕਰਨਗੇ। ਇਸ 'ਚ ਕਿਹਾ ਗਿਆ ਹੈ ਕਿ ਗ਼ਰੀਬ ਆਬਾਦੀ 'ਚ ਇਕ 1.20 ਕਰੋੜ ਲੋਕ ਹੋਰ ਜੁਣ ਜਾਣਗੇ ਜੋ ਦੁਨੀਆਂ 'ਚ ਸੱਭ ਤੋਂ ਜ਼ਿਆਦਾ ਹੈ।  (ਪੀਟੀਆਈ)
 

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement