ਖ਼ਬਰਾਂ |

ਤਾਜ਼ਾ |

ਭਾਰਤ ਵਿੱਚ ਅਪਰਾਧਾਂ ਦੀ ਦਰ ਵਿੱਚ 6 ਫ਼ੀਸਦੀ ਦੀ ਗਿਰਾਵਟ: NCRB ਦੀ ਤਾਜ਼ਾ ਰਿਪੋਰਟ
Published : May 6, 2026, 9:18 pm IST
Updated : May 6, 2026, 9:18 pm IST
SHARE ARTICLE
Representative Image.
Representative Image.

ਔਰਤਾਂ ਵਿਰੁੱਧ ਅਪਰਾਧਾਂ ਵਿੱਚ ਵੀ 1.5 ਫ਼ੀਸਦੀ ਦੀ ਮਾਮੂਲੀ ਗਿਰਾਵਟ

ਨਵੀਂ ਦਿੱਲੀ : ਕੌਮੀ ਅਪਰਾਧ ਰੀਕਾਰਡ ਬਿਊਰੋ (NCRB) ਵੱਲੋਂ ਬੁੱਧਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ, ਸਾਲ 2024 ਵਿੱਚ ਭਾਰਤ ਵਿੱਚ ਦਰਜ ਕੀਤੇ ਗਏ ਅਪਰਾਧਿਕ ਮਾਮਲਿਆਂ ਵਿੱਚ 6 ਫ਼ੀਸਦੀ ਦੀ ਕਮੀ ਆਈ ਹੈ। ਰਿਪੋਰਟ ਮੁਤਾਬਕ 2024 ਵਿੱਚ ਕੁੱਲ 58.85 ਲੱਖ ਅਪਰਾਧ ਦਰਜ ਕੀਤੇ ਗਏ, ਜਦੋਂ ਕਿ 2023 ਵਿੱਚ ਇਹ ਗਿਣਤੀ 62.41 ਲੱਖ ਸੀ।

ਅੰਕੜਿਆਂ ਅਨੁਸਾਰ, ਪ੍ਰਤੀ ਲੱਖ ਆਬਾਦੀ ਪਿੱਛੇ ਅਪਰਾਧ ਦੀ ਦਰ ਵੀ ਘਟ ਕੇ 418.9 ਰਹਿ ਗਈ ਹੈ, ਜੋ ਕਿ 2023 ਵਿੱਚ 448.3 ਸੀ। ਰਿਪੋਰਟ ਵਿੱਚ ਦੱਸਿਆ ਗਿਆ ਹੈ ਕਿ ਕੁੱਟਮਾਰ ਦੀ ਸ਼੍ਰੇਣੀ ਵਿੱਚ 30.58 ਫ਼ੀਸਦੀ ਦੀ ਵੱਡੀ ਗਿਰਾਵਟ ਦੇਖੀ ਗਈ ਹੈ। ਹਾਲਾਂਕਿ, ਰਿਪੋਰਟ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਸ ਦਾ ਕਾਰਨ ਭਾਰਤੀ ਨਿਆ ਸੰਹਿਤਾ ਵਿੱਚ ਕੀਤੇ ਬਦਲਾਅ ਹੋ ਸਕਦੇ ਹਨ, ਜਿੱਥੇ ਕਈ ਧਾਰਾਵਾਂ ਨੂੰ ਮਿਲਾ ਦਿੱਤਾ ਗਿਆ ਹੈ ਅਤੇ ਸਧਾਰਨ ਕੁੱਟਮਾਰ ਨੂੰ ਗੈਰ-ਸੰਗੀਨ ਅਪਰਾਧ ਬਣਾਇਆ ਗਿਆ ਹੈ।

ਔਰਤਾਂ ਵਿਰੁੱਧ ਅਪਰਾਧਾਂ ਵਿੱਚ ਵੀ 1.5 ਫ਼ੀਸਦੀ ਦੀ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਰਿਪੋਰਟ ਅਨੁਸਾਰ, ‘ਪਤੀ ਜਾਂ ਰਿਸ਼ਤੇਦਾਰਾਂ ਵਲੋਂ ਬੇਰਹਿਮੀ’ ਇਨ੍ਹਾਂ ਅਪਰਾਧਾਂ ਦਾ ਮੁੱਖ ਕਾਰਨ ਰਹੀ ਹੈ। ਔਰਤਾਂ ਵਿਰੁੱਧ ਅਪਰਾਧ ਦੀ ਦਰ 2024 ਵਿੱਚ 64.6 ਦਰਜ ਕੀਤੀ ਗਈ।

ਇਸੇ ਤਰ੍ਹਾਂ, ਅਨੁਸੂਚਿਤ ਜਾਤੀਆਂ (SC) ਵਿਰੁੱਧ ਅਪਰਾਧਾਂ ਵਿੱਚ 3.6 ਫ਼ੀਸਦੀ ਅਤੇ ਅਨੁਸੂਚਿਤ ਕਬੀਲਿਆਂ (ST) ਵਿਰੁੱਧ ਅਪਰਾਧਾਂ ਵਿੱਚ 23.1 ਫ਼ੀਸਦੀ ਦੀ ਭਾਰੀ ਗਿਰਾਵਟ ਦੇਖੀ ਗਈ ਹੈ। ਸਾਲ ਦੌਰਾਨ ਕਤਲ ਦੇ ਕੁੱਲ 27,049 ਮਾਮਲੇ ਦਰਜ ਕੀਤੇ ਗਏ, ਜੋ ਪਿਛਲੇ ਸਾਲ ਨਾਲੋਂ 2.4 ਫ਼ੀਸਦੀ ਘੱਟ ਹਨ। ਰਿਪੋਰਟ ਮੁਤਾਬਕ, ਇਨ੍ਹਾਂ ਕਤਲਾਂ ਦੇ ਪਿੱਛੇ ਮੁੱਖ ਕਾਰਨ ‘ਝਗੜੇ’ ਸਨ, ਜਿਸ ਤੋਂ ਬਾਅਦ ‘ਨਿੱਜੀ ਦੁਸ਼ਮਣੀ’ ਅਤੇ ‘ਲਾਲਚ’ ਨੂੰ ਮੁੱਖ ਵਜ੍ਹਾ ਦੱਸਿਆ ਗਿਆ ਹੈ। (ਪੀਟੀਆਈ)

Tags: crime

Location: International

SHARE ARTICLE

ਏਜੰਸੀ

Advertisement

Canada 'ਚ ਗੋਲੀਬਾਰੀ ਤੇ ਜਬਰੀ ਵਸੂਲੀ ਦੇ ਦੋਸ਼ਾਂ 'ਚ ਦੋ ਪੰਜਾਬੀ ਗ੍ਰਿਫ਼ਤਾਰ, ਪਿਛਲੇ ਹਫ਼ਤੇ 7 ਪੰਜਾਬੀਆਂ ਨੂੰ ਕੀਤਾ...

14 May 2026 2:52 PM

Iran ਜੰਗ ਵਿਚਾਲੇ Donald Trump ਦਾ China ਦੌਰਾ, ਭਾਰਤ ਆ ਰਹੇ ਨੇ ਇਰਾਨੀ ਵਿਦੇਸ਼ ਮੰਤਰੀ

14 May 2026 2:51 PM

ਪੰਜਾਬ CM ਦਫ਼ਤਰ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ

13 May 2026 2:55 PM

12ਵੀਂ ਜਮਾਤ ਦੇ ਨਤੀਜਿਆਂ ਦਾ ਹੋ ਗਿਆ ਐਲਾਨ, ਕੁੜੀਆਂ ਨੇ ਮੁੜ ਮਾਰੀ ਬਾਜ਼ੀ, ਪਹਿਲੇ ਨੰਬਰ 'ਤੇ ਮਾਨਸਾ ਤੋਂ ਸੁਪਨੀਤ ਕੌਰ

13 May 2026 2:54 PM

Sanjeev Arora BJP ‘ਚ ਸ਼ਾਮਲ ਹੋ ਜਾਂਦੇ ਤਾਂ ਗ੍ਰਿਫ਼ਤਾਰ ਨਾ ਹੁੰਦੇ, Arvind Kejriwal ਦਾ ਭਾਜਪਾ 'ਤੇ ਵੱਡਾ ਹਮਲਾ

10 May 2026 1:50 PM
Advertisement