ਐਨਐਸਜੀ ਜਵਾਨ ਨੂੰ ਦਿੱਲੀ ਵਿੱਚ ਨਹੀਂ ਮਿਲਿਆ ICU ਬੈੱਡ, ਰਸਤੇ ਵਿੱਚ ਤੋੜਿਆ ਦਮ
Published : May 6, 2021, 8:51 am IST
Updated : May 6, 2021, 8:52 am IST
SHARE ARTICLE
Birendra Kumar Jha
Birendra Kumar Jha

ਸਮੇਂ ਸਿਰ ਨਹੀਂ ਮਿਲੀ ਸਿਹਤ ਸਹੂਲਤ

 ਨਵੀਂ ਦਿੱਲੀ: ਦਿੱਲੀ ਸਮੇਤ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨਾਲ ਬੁਰਾ ਹਾਲ ਹੈ। ਕਈ ਥਾਵਾਂ ਤੋਂ ਆਕਸੀਜਨ, ਦਵਾਈਆਂ, ਬੈੱਡ ਦੀ ਘਾਟ ਦੀਆਂ ਖਬਰਾਂ ਆ ਰਹੀਆਂ ਹਨ। ਅਜਿਹੀਆਂ ਕਈ ਰਿਪੋਰਟਾਂ ਵੀ ਆਈਆਂ ਹਨ ਜਿੱਥੇ ਆਕਸੀਜਨ ਦੀ ਘਾਟ ਕਾਰਨ ਲੋਕਾਂ ਦੀਆਂ ਮੌਤਾਂ ਹੋ ਗਈਆਂ ਹਨ।

Corona CaseCorona Case

ਨੈਸ਼ਨਲ ਸਿਕਿਓਰਿਟੀ ਗਾਰਡ (ਐਨਐਸਜੀ) ਦੇ ਇੱਕ ਸੀਨੀਅਰ ਕਮਾਂਡੋ 5 ਮਈ ਨੂੰ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ। ਵੈਂਟੀਲੇਟਰਾਂ ਅਤੇ ਐਂਬੂਲੈਂਸਾਂ ਦਾ ਇੰਤਾਜ਼ਾਮ ਨਾ ਹੋਣ ਕਰਕੇ ਸੀਨੀਅਰ ਕਮਾਂਡੋ  ਦੀ ਮੌਤ ਹੋ ਗਈ। 

Birendra Kumar JhaBirendra Kumar Jha

ਕੋਰੋਨਾ ਵਾਇਰਸ ਕਾਰਨ ਭਾਰਤ ਦੀ ਚੋਟੀ ਦੇ ਅੱਤਵਾਦ ਰੋਕੂ ਕਮਾਂਡੋ ਫੋਰਸ ਵਿੱਚ ਇਹ ਪਹਿਲੀ ਮੌਤ ਹੈ। ਦੱਸਿਆ ਜਾ ਰਿਹਾ ਹੈ ਕਿ ਬੀਰੇਂਦਰ ਕੁਮਾਰ ਝਾ ਨੂੰ 22 ਅਪ੍ਰੈਲ ਨੂੰ ਕੋਰੋਨਾ ਦੀ ਲਾਗ ਕਾਰਨ ਅਰਧ ਸੈਨਿਕ ਰੈਫ਼ਰਲ ਹਸਪਤਾਲ ਨੋਇਡਾ ਵਿਖੇ ਦਾਖਲ ਕਰਵਾਇਆ ਗਿਆ ਸੀ। ਉਸ ਸਮੇਂ ਉਹਨਾਂ ਦੀ ਹਾਲਤ ਠੀਕ ਸੀ, ਪਰ 4 ਮਈ ਨੂੰ ਸ਼ਾਮ 6 ਵਜੇ ਅਚਾਨਕ ਬੀਰੇਂਦਰ ਕੁਮਾਰ ਝਾ ਦੀ ਸਿਹਤ ਵਿਗੜ ਗਈ, ਉਹਨਾਂ ਦਾ ਆਕਸੀਜਨ ਲੈਵਲ ਹੇਠਾਂ ਜਾਣਾ ਸ਼ੁਰੂ ਹੋ ਗਿਆ।

Corona VirusCorona Virus

ਬੀਰੇਂਦਰ ਕੁਮਾਰ ਝਾ ਨੂੰ  ਨੋਇਡਾ ਰੈਫਰਲ ਹਸਪਤਾਲ ਵਿਚ ਆਈਸੀਯੂ  ਬੈੱਡ ਨਾ ਮਿਲਣ ਕਾਰਨ ਹੋਰ ਹਸਪਤਾਲ ਵਿੱਚ ਤਬਦੀਲ ਕਰਨ ਦੀ ਸਲਾਹ ਦਿੱਤੀ ਗਈ, ਜਿਸ ਤੋਂ ਤੁਰੰਤ ਬਾਅਦ ਹੀ ਦਿੱਲੀ ਵਿੱਚ ਹਸਪਤਾਲ ਲੱਭਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ। ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਐਨਐਸਜੀ ਦੇ ਸਮੂਹ ਕਮਾਂਡਰ ਨੂੰ ਹਸਪਤਾਲ ਵਿੱਚ ਆਈਸੀਯੂ ਬੈੱਡ ਮਿਲਣ ਵਿੱਚ 5 ਘੰਟੇ ਤੋਂ ਵੱਧ ਦਾ ਸਮਾਂ ਬੀਤ ਗਿਆ, ਜਿਸ ਦੌਰਾਨ ਬੀਰੇਂਦਰ ਕੁਮਾਰ ਝਾ ਦੀ ਸਿਹਤ ਹੋਰ ਨਾਜ਼ੁਕ ਹੋ ਗਈ ਅਤੇ ਹਸਪਤਾਲ ਲਿਜਾਂਦੇ ਰਾਹ ਵਿਚ ਹੀ ਉਹਨਾਂ ਦੀ  ਮੌਤ ਹੋ ਗਈ।

Oxgyen Oxgyen

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement