'80 ਵਿਧਾਇਕਾਂ ਦੀ ਧੌਂਸ ਨਾ ਦਿਉ'
Published : Jul 15, 2017, 12:41 pm IST
Updated : Apr 6, 2018, 3:09 pm IST
SHARE ARTICLE
MLA
MLA

ਬਿਹਾਰ ਵਿਚ ਗਠਜੋੜ ਸਰਕਾਰ ਵਿਚਾਲੇ ਤਰੇੜਾਂ ਲਗਾਤਾਰ ਵਧ ਰਹੀਆਂ ਹਨ ਅਤੇ ਜਨਤਾ ਦਲ-ਯੂ ਨੇ ਅੱਜ ਰਾਸ਼ਟਰੀ ਜਨਤਾ ਦਲ 'ਤੇ ਦਬਾਅ ਵਧਾਉਂਦਿਆਂ ਕਿਹਾ ਕਿ 80 ਵਿਧਾਇਕਾਂ ਦੀ...

ਪਟਨਾ 14 ਜੁਲਾਈ : ਬਿਹਾਰ ਵਿਚ ਗਠਜੋੜ ਸਰਕਾਰ ਵਿਚਾਲੇ ਤਰੇੜਾਂ ਲਗਾਤਾਰ ਵਧ ਰਹੀਆਂ ਹਨ ਅਤੇ ਜਨਤਾ ਦਲ-ਯੂ ਨੇ ਅੱਜ ਰਾਸ਼ਟਰੀ ਜਨਤਾ ਦਲ 'ਤੇ ਦਬਾਅ ਵਧਾਉਂਦਿਆਂ ਕਿਹਾ ਕਿ 80 ਵਿਧਾਇਕਾਂ ਦੀ ਧੌਂਸ ਦੇਣ ਦੀ ਬਜਾਏ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਵਿਰੁਧ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਦਿਤਾ ਜਾਵੇ।
ਜਨਤਾ ਦਲ-ਯੂ ਦੇ ਮੁੱਖ ਬੁਲਾਰੇ ਸੰਜੇ ਸਿੰਘ ਨੇ ਕਿਹਾ ਕਿ 80 ਵਿਧਾਇਕਾਂ ਦੀ ਧੌਂਸ ਦੇਣ ਵਾਲੇ ਰਾਸ਼ਟਰੀ ਜਨਤਾ ਦਲ ਨੂੰ ਇਹ ਨਹੀਂ ਭੁਲਣਾ ਚਾਹੀਦਾ ਕਿ ਉਹ 2010 ਦੀਆਂ ਚੋਣਾਂ ਵਿਚ 22 ਵਿਧਾਇਕਾਂ ਦੇ ਅੰਕੜੇ 'ਤੇ ਆ ਗਿਆ ਸੀ ਅਤੇ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਗਠਜੋੜ ਦੇ ਮੁਖੀ ਨਿਤੀਸ਼ ਕੁਮਾਰ ਦੇ ਭਰੋਸੇਯੋਗ ਚਿਹਰੇ ਦੀ ਬਦੌਲਤ ਹੀ ਗਿਣਤੀ ਵਿਚ ਵਾਧਾ ਸੰਭਵ ਹੋਇਆ ਸੀ।
ਇਥੇ ਦਸਣਾ ਬਣਦਾ ਹੈ ਕਿ 243 ਮੈਂਬਰਾਂ ਵਾਲੀ ਬਿਹਾਰ ਵਿਧਾਨ ਸਭਾ ਵਿਚ ਰਾਸ਼ਟਰੀ ਜਨਤਾ ਦਲ ਦੇ 80, ਜਨਤਾ ਦਲ-ਯੂ ਦੇ 71, ਕਾਂਗਰਸ ਦੇ 27 ਅਤੇ ਭਾਜਪਾ ਦੇ 53 ਵਿਧਾਇਕ ਹਨ। ਰਾਸ਼ਟਰੀ ਜਨਤਾ ਦਲ ਦੇ ਮੁਖੀ ਲਾਲੂ ਪ੍ਰਸਾਦ ਦਾ ਪੁੱਤਰ ਤੇਜਸਵੀ ਬਿਹਾਰ ਦਾ ਉਪ ਮੁੱਖ ਮੰਤਰੀ ਅਤੇ ਸੀਬੀਆਈ ਨੇ ਉਸ ਨੂੰ ਹੋਟਲਾਂ ਲਈ ਜ਼ਮੀਨ ਘਪਲੇ ਦੀ ਜਾਂਚ ਵਿਚ ਨਾਮਜ਼ਦ ਕੀਤਾ ਹੈ। ਸੰਜੇ ਸਿੰਘ ਨੇ ਰਾਸ਼ਟਰੀ ਜਨਤਾ ਦਲ ਦੀ ਸੂਬਾ ਇਕਾਈ ਦੇ ਪ੍ਰਧਾਨ ਰਾਮ ਚੰਦਰ ਪੂਰਵੇ ਦੀ 80 ਵਿਧਾਇਕਾਂ ਵਾਲੀ ਟਿਪਣੀ 'ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਕਿਹਾ, ''ਅਪਣੀ ਹੱਦ ਵਿਚ ਰਹੋ ਅਤੇ ਛੇਤੀ ਤੋਂ ਛੇਤੀ ਤੇਜਸਵੀ ਵਿਰੁਧ ਲੱਗੇ ਦੋਸ਼ਾਂ ਬਾਰੇ ਸਪੱਸ਼ਟੀਕਰਨ ਪੇਸ਼ ਕਰੋ।'' ਜਨਤਾ ਦਲ-ਯੂ ਦੇ ਇਕ ਹੋਰ ਬੁਲਾਰੇ ਨੀਰਜ ਕੁਮਾਰ ਨੇ ਲਾਲੂ ਅਤੇ ਤੇਜਸਵੀ ਨੂੰ ਸਿੱਧੇ ਤੌਰ 'ਤੇ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਜਿਨ੍ਹਾਂ ਵਿਰੁਧ ਦੋਸ਼ ਲੱਗੇ ਹਨ, ਉਨ੍ਹਾਂ ਨੂੰ ਵਿਰੋਧੀ ਧਿਰ ਦਾ ਮੂੰਹ ਬੰਦ ਕਰਨ ਲ ਈ ਅਪਣੀ ਜਾਇਦਾਦ ਦਾ ਸਰੋਤ ਦਸਣਾ ਚਾਹੀਦਾ ਹੈ। (ਪੀਟੀਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement